ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਕੱਲੇ ਹੀ ਭੇਜ ਦਿੱਤਾ ਘਰ
Wednesday, Jul 29, 2020 - 01:28 PM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਇਕ ਪਾਸੇ ਜਿਥੇ ਪ੍ਰਸ਼ਾਸਨ ਤੇ ਸਰਕਾਰਾਂ ਕੋਰੋਨਾ ਨਾਲ ਲੜਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀਆਂ ਉਥੇ ਹੀ ਦੂਜੇ ਪਾਸੇ ਬਟਾਲਾ ਦੇ ਈਸਾਨਗਰ 'ਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਇਲਾਕੇ 'ਚ ਦੋ ਦਿਨ ਪਹਿਲਾਂ ਲੋਕਾਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਏ ਗਏ ਸਨ, ਜਿਸ 'ਚ 11 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਨ੍ਹਾਂ 11 ਲੋਕਾਂ ਨੂੰ ਮੈਡੀਕਲ ਟੀਮ ਵਲੋਂ ਹਸਪਤਾਲ ਲਿਆਂਦਾ, ਜਿਥੇ ਦੋ-ਦੋ ਗੋਲੀਆਂ ਦੇ ਕੇ ਉਨ੍ਹਾਂ ਨੂੰ ਖੁਦ ਘਰ ਵਾਪਸ ਜਾਣ ਲਈ ਕਿਹਾ ਗਿਆ। ਪਾਜ਼ੇਟਿਵ ਮਰੀਜ਼ਾਂ ਨੇ ਦੱਸਿਆ ਕਿ ਹਸਪਤਾਲਾ ਤੋਂ ਉਹ ਖੁਦ ਪੈਦਲ ਚੱਲ ਕੇ ਘਰ ਵਾਪਸ ਪਹੁੰਚੇ। ਉਨ੍ਹਾਂ ਨੂੰ ਕਿਸੇ ਵੀ ਡਾਕਟਰ ਨੇ ਇਹ ਨਹੀਂ ਕਿਹਾ ਕਿ 14 ਦਿਨ ਆਪਣੇ ਘਰ 'ਚ ਰਹਿਣ। ਉਨ੍ਹਾਂ ਦੱਸਿਆ ਕਿ ਜਦੋਂ ਉਹ ਘਰ ਪਹੁੰਚੇ ਤਾਂ ਬਾਅਦ 'ਚ ਹਸਪਤਾਲ ਦਾ ਇਕ ਕਾਮਾ ਆਇਆ, ਜੋ ਪੂਰੇ ਮੁਹੱਲੇ 'ਚ ਬੋਲ ਕੇ ਗਿਆ ਕਿ ਜੋ 11 ਲੋਕ ਵਾਪਸ ਆਏ ਹਨ ਉਹ ਆਪਣੇ ਘਰਾਂ 'ਚੋਂ ਬਾਹਰ ਨਾ ਨਿਕਲਣ।
ਇਹ ਵੀ ਪੜ੍ਹੋਂ : ਗ੍ਰੰਥੀ ਵਲੋਂ ਗਲਤ ਹਰਕਤਾਂ ਕਰਨ ਦਾ ਮਾਮਲਾ, ਪੀੜਤਾ ਨੇ ਦੱਸਿਆ ਵੀਡੀਓ ਵਾਇਰਲ ਕਰਨ ਦੀਆਂ ਦਿੰਦਾ ਸੀ ਧਮਕੀਆਂ
ਇਸ ਸਬੰਧੀ ਇਲਾਕਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੇ ਲੋਕ ਗਰੀਬ ਤੇ ਅਨਪੜ੍ਹ ਹਨ, ਜਿਸ ਕਰਕੇ ਪ੍ਰਸ਼ਾਸਨ ਕੋਰੋਨਾ ਨੂੰ ਵਡਾਵਾ ਦੇ ਰਿਹਾ ਹੈ। ਜੇਕਰ ਇਨ੍ਹਾਂ 11 ਲੋਕਾਂ ਨੂੰ ਘਰ 'ਚ ਇਕਾਂਤਵਾਸ ਕਰਨਾ ਸੀ ਤਾਂ ਉਹ ਖ਼ੁਦ ਇਨ੍ਹਾਂ ਨੂੰ ਇਥੇ ਛੱਡ ਕੇ ਜਾਂਦੇ ਤੇ ਇਲਾਕੇ 'ਚ ਵੀ ਦੱਸ ਕੇ ਜਾਂਦੇ ਕਿ ਇਨ੍ਹਾਂ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ਨੂੰ ਨਹੀਂ ਸਮਝਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੋਰੋਨਾ ਖਿਲ਼ਾਫ਼ ਜੰਗ ਨਹੀਂ ਜਿੱਤੀ ਜਾ ਸਕਦੀ।
ਇਹ ਵੀ ਪੜ੍ਹੋਂ : ਇਸ ਵਿਸ਼ਵ ਚੈਂਪੀਅਨ ਖਿਡਾਰਨ ਨੂੰ ਘਰੋਂ ਪਏ ਧੱਕੇ, ਦੋ ਸਾਲ ਸੜਕ 'ਤੇ ਰਹਿਣ ਮਗਰੋਂ ਬਣੀ 'ਪੋਰਨਸਟਾਰ'