ਗੁਰਦਾਸ ਮਾਨ 'ਤੇ ਕਾਰਵਾਈ ਦੇ ਮੂਡ 'ਚ ਸ਼੍ਰੋਮਣੀ ਕਮੇਟੀ (ਵੀਡੀਓ)

09/24/2019 1:59:34 PM

ਨਾਭਾ (ਰਾਹੁਲ)—ਹਿੰਦੀ 'ਤੇ ਬਿਆਨ ਦੇ ਕੇ ਪੰਜਾਬੀਆਂ ਦੇ ਵਿਰੋਧ ਤੇ ਆਲੋਚਨਾ ਦਾ ਸਾਹਮਣਾ ਕਰ ਰਹੇ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ 'ਤੇ ਹੁਣ ਸ਼੍ਰੋਮਣੀ ਕਮੇਟੀ ਵੀ ਐਕਸ਼ਨ ਲਵੇਗੀ। ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੇ ਜਨਮ ਦਿਨ 'ਤੇ ਪਹੁੰਚੇ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬੀਅਤ ਦੀ ਸੇਵਾ ਕਰਨ ਵਾਲੇ ਮਾਨ ਸਾਬ੍ਹ ਲਈ ਅਜਿਹੇ ਬੋਲ ਬੋਲਣਾ ਮਾੜੀ ਗੱਲ ਹੈ। ਇਸਦੇ ਨਾਲ ਹੀ ਐੱਸ.ਜੀ.ਪੀ.ਸੀ. ਪ੍ਰਧਾਨ ਨੇ ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਸਰਕਾਰ ਵਲੋਂ ਲਗਾਈ ਗਈ ਫੀਸ ਨੂੰ ਖਤਮ ਕਰਨ ਲਈ ਇਮਰਾਨ ਖਾਨ ਨੂੰ ਖਤ ਲਿਖੇ ਜਾਣ ਬਾਰੇ ਦੱਸਿਆ ਅਤੇ ਐੱਸ.ਜੀ.ਪੀ.ਸੀ. ਪ੍ਰਧਾਨ ਨੇ ਪੰਜਾਬ ਸਰਕਾਰ 'ਤੇ ਲਾਂਘੇ ਨੂੰ ਲੈ ਕੇ ਸੰਜੀਦਾ ਨਾ ਹੋਣ ਦਾ ਦੋਸ਼ ਵੀ ਲਾਇਆ।

ਦੱਸਣਯੋਗ ਹੈ ਕਿ ਪੰਥ ਰਤਨ ਗੁਰਚਰਨ ਸਿੰਘ ਟੋਹੜਾ ਦਾ ਜਨਮ ਦਿਹਾੜਾ ਉਨ੍ਹਾਂ ਦੇ ਪਿੰਡ ਟੋਹੜਾ 'ਚ ਮਨਾਇਆ ਜਾ ਰਿਹਾ ਹੈ। ਪੰਥ ਰਤਨ ਗੁਰਚਰਨ ਸਿੰਘ ਟੋਹੜਾ ਲਗਾਤਾਰ 25 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। ਉਨ੍ਹਾਂ ਦੇ ਜਨਮ ਦਿਨ 'ਤੇ ਰਾਜਨੀਤੀ, ਧਾਰਮਿਕ ਆਗੂ ਗੁਰੂ ਘਰ 'ਚ ਨਤਮਸਤਕ ਹੋ ਰਹੇ ਹਨ।


Shyna

Content Editor

Related News