ਪੰਜਾਬ ''ਚ ਚੱਲੀਆਂ ਫ਼ਿਲਮੀ ਸਟਾਈਲ ''ਚ ਗੋਲ਼ੀਆਂ! ਪੁਲਸ ਨੂੰ ਵੇਖ ਨੌਜਵਾਨ ਨੇ ਭਜਾਈ ਕਾਰ, ਫਿਰ ਵੀਡੀਓ ਬਣਾ...
Saturday, Mar 22, 2025 - 06:05 PM (IST)

ਜਲੰਧਰ (ਸੋਨੂੰ)- ਜਲੰਧਰ 'ਚ ਅਪਰਾਧਾਂ ਖ਼ਿਲਾਫ਼ ਪੁਲਸ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਜਲੰਧਰ ਵਿਖੇ ਕਾਲਾ ਬਕਰਾ ਦੇ ਕੋਲ ਪੁਲਸ ਨੂੰ ਵੇਖ ਕੇ ਇਕ ਨੌਜਵਾਨ ਨੇ ਆਪਣੀ ਗੱਡੀ ਭਜਾ ਲਈ। ਗੱਡੀ ਭਜਾਉਣ ਤੋਂ ਬਾਅਦ ਨੌਜਵਾਨ ਨੇ ਇਕ ਵੀਡੀਓ ਜਾਰੀ ਕੀਤੀ, ਜਿਸ ਵਿਚ ਉਸ ਨੇ ਦੋਸ਼ ਲਗਾਏ ਕਿ ਪੁਲਸ ਵੱਲੋਂ ਉਸ 'ਤੇ ਗੋਲ਼ੀਆਂ ਚਲਾਈਆਂ ਗਈਆਂ ਹਨ, ਜੋਕਿ ਉਸ ਦੇ ਹੱਥ ਵਿਚ ਲੱਗੀ ਹੈ। ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਪੁਲਸ ਨੇ ਖੇਤਾਂ ਕੋਲ ਨੌਜਵਾਨ ਡਰਾਈਵਰ ਨੂੰ ਫ਼ਿਲਮੀ ਅੰਦਾਜ਼ ਵਿੱਚ ਰੋਕਿਆ। ਇਸ ਦੌਰਾਨ ਜਿਵੇਂ ਹੀ ਡਰਾਈਵਰ ਮੌਕੇ ਤੋਂ ਭੱਜਣ ਲੱਗਾ ਤਾਂ ਪੁਲਸ ਨੇ ਗੋਲ਼ੀਆਂ ਚਲਾ ਦਿੱਤੀਆਂ।
ਜ਼ਖ਼ਮੀ ਵਿਅਕਤੀ ਦੀ ਪਛਾਣ ਵਰਿੰਦਰ ਕੁਮਾਰ ਵਜੋਂ ਹੋਈ ਹੈ। ਵੀਡੀਓ ਜਾਰੀ ਕਰਦੇ ਹੋਏ ਵਰਿੰਦਰ ਨੇ ਪੁਲਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਹਨ। ਵੀਡੀਓ ਜਾਰੀ ਕਰਦਿਆਂ ਉਕਤ ਵਿਅਕਤੀ ਨੇ ਦੱਸਿਆ ਕਿ ਉਸ ਦਾ ਨਾਮ ਵਰਿੰਦਰ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਕਾਲਾ ਬਕਰਾ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਹ ਘਰੋਂ ਕਿਤੇ ਜਾ ਰਿਹਾ ਸੀ। ਇਸ ਦੌਰਾਨ ਪੁਲਸ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਉਸ ਦੀ ਕਾਰ ਅੱਗੇ ਖੜ੍ਹੀ ਕਰ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਉਸ 'ਤੇ ਦੋ ਗੋਲ਼ੀਆਂ ਚਲਾਈਆਂ। ਵਰਿੰਦਰ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਹ ਕਾਰ ਨੂੰ ਪਿੱਛੇ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜੂਨ ਤੱਕ ਇਹ ਟਰੇਨਾਂ ਰਹਿਣਗੀਆਂ ਰੱਦ
ਇਸ ਘਟਨਾ 'ਚ ਉਸ ਦੀ ਬਾਂਹ 'ਤੇ ਗੋਲ਼ੀ ਲੱਗੀ ਹੈ। ਵਿਅਕਤੀ ਦਾ ਦੋਸ਼ ਹੈ ਕਿ ਬਿਨਾਂ ਕਿਸੇ ਕਸੂਰ ਦੇ ਉਸ 'ਤੇ ਗੋਲ਼ੀਆਂ ਚਲਾਈਆਂ ਗਈਆਂ। ਪੁਲਸ ਨੇ ਉਸ ਦਾ ਘਰ ਤਬਾਹ ਕਰ ਦਿੱਤਾ ਹੈ, ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਵਰਿੰਦਰ ਨੇ ਦੋਸ਼ ਲਾਇਆ ਹੈ ਕਿ ਪੁਲਸ ਅਧਿਕਾਰੀ ਉਸ ਨੂੰ ਰੋਜ਼ਾਨਾ 3 ਤੋਂ 4 ਦਿਨਾਂ ਤੱਕ ਫ਼ੋਨ ਕਰਦੇ ਹਨ ਅਤੇ ਕਦੇ ਕਿਸੇ ਨੂੰ ਗ੍ਰਿਫ਼ਤਾਰ ਕਰਨ ਲਈ ਕਹਿੰਦੇ ਹਨ ਅਤੇ ਕਦੇ ਕਿਸੇ ਹੋਰ ਨੂੰ ਗ੍ਰਿਫ਼ਤਾਰ ਕਰਨ ਲਈ ਕਹਿੰਦੇ ਹਨ। ਵਰਿੰਦਰ ਨੇ ਕਿਹਾ ਕਿ ਉਹ ਕਿਸੇ ਨੂੰ ਗੈਰ-ਕਾਨੂੰਨੀ ਕੰਮਾਂ ਲਈ ਕਿਵੇਂ ਫੜ ਸਕਦਾ ਹੈ। ਇਕ ਦਿਨ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ ਸੀ ਅਤੇ ਸ਼ਾਮ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ।
ਹੁਣ ਬੀਤੇ ਦਿਨ ਫਿਰ ਪੁਲਸ ਨੇ ਪਿੱਛਾ ਕਰਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਭਾਵੇਂ ਇਸ ਮਾਮਲੇ ਸਬੰਧੀ ਦਿਹਾਤੀ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਪਰ ਪੁਲੀਸ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਕਿਸੇ ’ਤੇ ਗੋਲ਼ੀ ਚਲਾਈ ਗਈ ਹੈ। ਦੂਜੇ ਪਾਸੇ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਫਿਲਮੀ ਅੰਦਾਜ਼ ਵਿੱਚ ਪੁਲਸ ਵਿਅਕਤੀ ਦੀ ਕਾਰ ਦੇ ਅੱਗੇ ਆਪਣੀ ਗੱਡੀ ਖੜ੍ਹੀ ਕਰ ਦਿੰਦੀ ਹੈ ਅਤੇ ਇਸ ਤੋਂ ਬਾਅਦ ਨੌਜਵਾਨ ਡਰਾਈਵਰ ਕਾਰ ਪਿੱਛੇ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਕਰਨਲ ਬਾਠ ਦੀ ਪਤਨੀ ਦੇ ਇਲਜ਼ਾਮਾਂ ਮਗਰੋਂ ਕੈਮਰੇ ਸਾਹਮਣੇ ਆਏ SSP ਨਾਨਕ ਸਿੰਘ, ਕੀਤੇ ਵੱਡੇ ਖ਼ੁਲਾਸੇ
ਹਾਲਾਂਕਿ ਪੁਲਸ ਵੀ ਡਰਾਈਵਰ ਦਾ ਪਿੱਛਾ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਬਾਬਤ ਐੱਸ. ਐੱਸ. ਪੀ. ਜਲੰਧਰ ਦਿਹਾਤੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਨਸ਼ਾ ਤਸਕਰ ਬਲਕਾਰ ਨਸ਼ੇ ਦੀ ਸਪਲਾਈ ਦੇਣ ਆਇਆ ਹੋਇਆ ਸੀ ਅਤੇ ਵਰਿੰਦਰ ਕੁਮਾਰ ਉਸ ਦੇ ਕੋਲ ਹੀ ਜਾ ਰਿਹਾ ਸੀ। ਜਦੋਂ ਪੁਲਸ ਨੂੰ ਇਸ ਦੀ ਭਿਣਕ ਲੱਗੀ ਤਾਂ ਪੁਲਸ ਨੇ ਉਸ ਨੂੰ ਰਸਤੇ ਵਿਚ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵਰਿੰਦਰ ਗੱਡੀ ਪਿੱਛੇ ਨੂੰ ਭਜਾ ਕੇ ਲੈ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਐੱਸ. ਐੱਸ. ਪੀ. ਨੇ ਇਹ ਵੀ ਦੱਸਿਆ ਕਿ ਨਸ਼ਾ ਤਸਕਰ ਬਲਕਾਰ 'ਤੇ ਪਹਿਲਾਂ ਤੋਂ ਹੀ ਪੰਜ ਮਾਮਲੇ ਦਰਜ ਹਨ ਅਤੇ ਹੁਣ ਉਸ ਦੀ ਪ੍ਰਾਪਰਟੀ ਜ਼ਬਤ ਦੀ ਵੀ ਗੱਲ ਪੁਲਸ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 12 ਮਈ ਤੱਕ ਲੱਗ ਗਈਆਂ ਸਖ਼ਤ ਪਾਬੰਦੀਆਂ, ਰਹੋ ਸਾਵਧਾਨ, ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e