ਬਟਾਲਾ ''ਚ ਚੱਲੀਆਂ ਗੋਲ਼ੀਆਂ! ਕਾਰੋਬਾਰੀ ਨੌਜਵਾਨ ਦੀ ਕੋਠੀ ''ਤੇ ਹੋਈ ਫਾਇਰਿੰਗ
Monday, Jun 22, 2026 - 07:45 PM (IST)
ਬਟਾਲਾ (ਗੁਰਪ੍ਰੀਤ)- ਬਟਾਲਾ ਦੇ ਨਿਊ ਟਾਪ ਸਿਟੀ ਕਾਲੋਨੀ 'ਚ ਦੇਰ ਰਾਤ ਇਕ ਕੋਠੀ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਜਿਸ ਘਰ 'ਤੇ ਗੋਲ਼ੀਆਂ ਚਲਾਈਆਂ ਗਈਆਂ, ਉਸ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਧਮਕੀ ਨਹੀਂ ਮਿਲੀ ਸੀ। ਜਦਕਿ ਨਾਲ ਲੱਗਦੇ ਘਰ 'ਚ ਰਹਿੰਦੇ ਵਰਿੰਦਰ ਸਿੰਘ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਧਮਕੀ ਭਰੀਆਂ ਕਾਲਾਂ ਅਤੇ ਵੁਆਇਸ ਮੈਸੇਜ ਆ ਰਹੇ ਸਨ।
ਇਹ ਵੀ ਪੜ੍ਹੋ: ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਫਾਇਰਿੰਗ ਕੇਸ 'ਚ ਖ਼ੁਲਾਸਾ! UK ਨਾਲ ਜੁੜੇ ਤਾਰ, ਮੁਲਜ਼ਮ ਨੇ ਬੱਸ ਸਟੈਂਡ ਨੇੜੇ...

ਮਿਲੀ ਜਾਣਕਾਰੀ ਮੁਤਾਬਕ ਕਾਰੋਬਾਰੀ ਵਰਿੰਦਰ ਸਿੰਘ ਦੇ ਗੁਆਂਢੀ ਦੇ ਘਰ ਦੇ ਬਾਹਰ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨੌਜਵਾਨ ਆਏ ਅਤੇ ਗੇਟ 'ਤੇ ਛੇ ਗੋਲ਼ੀਆਂ ਚਲਾ ਕੇ ਫਰਾਰ ਹੋ ਗਏ। ਵਰਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਅਮਨ ਅੰਡਾ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਧਮਕੀਆਂ ਦੇ ਰਿਹਾ ਸੀ ਅਤੇ ਫੋਨ 'ਤੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ। ਗੋਲ਼ੀਆਂ ਚਲਣ ਤੋਂ ਬਾਅਦ ਵੀ ਅਮਨ ਅੰਡਾ ਵੱਲੋਂ ਮੈਸੇਜ ਆਇਆ ਕਿ ''ਗਿਫਟ ਮਿਲ ਗਿਆ ਹੈ।'' ਇਸ ਤੋਂ ਪਹਿਲਾਂ ਵੀ ਵਰਿੰਦਰ ਸਿੰਘ 'ਤੇ ਗੋਲ਼ੀਆਂ ਚਲਾਈਆਂ ਜਾ ਚੁੱਕੀਆਂ ਹਨ। ਦੋ ਦਿਨ ਪਹਿਲਾਂ ਹੀ ਉਸ ਨੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਸੀ।

ਇਹ ਵੀ ਪੜ੍ਹੋ: 22,23,24 ਨੂੰ ਭਾਰੀ ਮੀਂਹ! ਪੰਜਾਬ 'ਚ ਮੁੜ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert
ਗੁਰਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਤੇ ਰਾਤ ਸਮੇਂ ਗੋਲ਼ੀਆਂ ਚਲਾਈਆਂ ਗਈਆਂ। ਹਾਲਾਂਕਿ ਉਨ੍ਹਾਂ ਨੂੰ ਨਾ ਕੋਈ ਧਮਕੀ ਮਿਲੀ ਸੀ ਅਤੇ ਨਾ ਹੀ ਕਿਸੇ ਨਾਲ ਕੋਈ ਦੁਸ਼ਮਣੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਘਟਨਾ ਉਨ੍ਹਾਂ ਦੇ ਗੁਆਂਢੀ ਵਰਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਨਾਲ ਸਬੰਧਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਲੋਨੀ 'ਚ ਛੋਟੇ ਬੱਚੇ ਅਕਸਰ ਗਲੀਆਂ 'ਚ ਖੇਡਦੇ ਰਹਿੰਦੇ ਹਨ, ਜਿਸ ਕਾਰਨ ਅਜਿਹੀਆਂ ਘਟਨਾਵਾਂ ਨਾਲ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ।

ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਲੋਨੀ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣ। ਦੂਜੇ ਪਾਸ ਚੌਂਕੀ ਅਰਬਨ ਇਸਟੇਟ ਇੰਚਾਰਜ ਵਿਕਰਮ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿਚ ਪੁਲਸ ਨੇ ਅਨਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪਿੰਡ 'ਚ ਫ਼ੈਲੀ ਦਹਿਸ਼ਤ! ਰਾਤ ਵੇਲੇ ਘਰੋਂ ਬਾਹਰ ਨਿਕਲਣ ਤੋਂ ਡਰਨ ਲੱਗੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
