ਹੁਸ਼ਿਆਰਪੁਰ ਦੇ ਗੰਨ ਹਾਊਸਾਂ ਦੀ ਚੈਕਿੰਗ ਕਰਨ ਪੁੱਜੇ ਅਧਿਕਾਰੀ, ਇਨ੍ਹਾਂ ਲੋਕਾਂ ਨੂੰ ਕੀਤੀ ਸਖ਼ਤ ਤਾੜਨਾ
Sunday, Nov 20, 2022 - 02:51 PM (IST)
ਹੁਸ਼ਿਆਰਪੁਰ (ਅਮਰੀਕ) : ਪੰਜਾਬ 'ਚ ਬੀਤੇ ਦਿਨੀਂ ਲਗਾਤਾਰ ਹੋਈਆਂ ਵੱਡੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਹੁਣ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ ਸੂਬਾ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਓੁੱਚ ਅਧਿਕਾਰੀਆਂ ਨੂੰ ਲਾਇਸੈਂਸੀ ਅਸਲਿਆਂ ਨੂੰ ਰਿਵਿਓੂ ਕਰਕੇ ਰਿਪੋਰਟ ਤਿਆਰ ਕਰਨ ਅਤੇ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਅਤੇ ਖੁੱਲ ਦਿੱਤੀ ਗਈ ਹੈ। ਇਸੇ ਹੁਕਮਾਂ ਅਧੀਨ ਹੁਸ਼ਿਆਰਪੁਰ ਸ਼ਹਿਰ ਦੇ ਤਮਾਮ ਗੰਨ ਹਾਊਸਾਂ 'ਤੇ ਖ਼ੁਦ ਉੱਚ ਅਧਿਾਕਰੀ ਪਹੁੰਚੇ। ਅਧਿਕਾਰੀ ਅਸਲੇ ਅਤੇ ਉਨ੍ਹਾਂ ਦੇ ਜਾਰੀ ਹੋਏ ਲਾਇਸੈਂਸਾਂ ਦੀ ਜਾਣਕਾਰੀ ਅਤੇ ਜਾਂਚ 'ਚ ਜੁੱਟ ਗਏ ਹਨ।
ਇਸ ਮੌਕੇ ਉੱਚ ਅਧਿਾਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਭਰ 'ਚ ਹੋਈਆਂ ਵਾਰਦਾਤਾਂ ਦੇ ਮੱਦੇਨਜ਼ਰ ਅਤੇ ਭਵਿੱਖ 'ਚ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਦੇ ਮਕਸਦ ਨਾਲ ਜੋ ਹੁਕਮ ਸਰਕਾਰ ਵੱਲੋਂ ਆਏ ਹਨ, ਉਨ੍ਹਾਂ ਤਹਿਤ ਅਸਲੇ ਦੀਆਂ ਦੁਕਾਨਾਂ 'ਤੇ ਪਹੁੰਚ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅਸਲਾ ਲਾਇਸੈਂਸ ਕਿਸ ਨੂੰ ਅਤੇ ਕਿਹੜੇ ਹਾਲਾਤ ਕਾਰਨ ਜਾਰੀ ਹੋਏ ਸਨ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਡੇਂਗੂ' ਦੇ ਮਰੀਜ਼ਾਂ ਦੀ ਵਧੀ ਭੀੜ, ਹਸਪਤਾਲਾਂ 'ਚ ਦਾਖ਼ਲ ਹੋਣ ਲਈ ਕਰਨੀ ਪੈ ਰਹੀ ਉਡੀਕ
ਇਸ ਤੋਂ ਇਲਾਵਾ ਉਨ੍ਹਾਂ ਨੇ ਲਾਇਸੈਂਸੀ ਅਸਲੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਜਾਂ ਵੀਡੀਓਜ਼ ਅਪਲੋਡ ਕਰਨ ਵਾਲਿਆਂ ਨੂੰ ਵੀ ਤਾੜਨਾ ਕੀਤੀ ਕਿ ਜੇਕਰ ਕੋਈ ਅਸਲੇ ਦੀ ਇਸ ਤਰਾਂ ਨੁਮਾਇਸ਼ ਕਰਦਾ ਪ੍ਰਸ਼ਾਸਨ ਦੀ ਨਜ਼ਰੀਂ ਪਿਆ ਜਾਂ ਕੋਈ ਸ਼ਿਕਾਇਤ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ