ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਕੇ NRI ਨੂੰ ਮਾਰੀ ਗੋਲ਼ੀ, ਫਿਰ ਨੂੰਹ ਨੂੰ ਬੰਦੀ ਬਣਾ ਦਿੱਤਾ ਵਾਰਦਾਤ ਨੂੰ ਅੰਜਾਮ

04/24/2022 11:58:47 AM

ਜਲੰਧਰ (ਮਹੇਸ਼, ਜ. ਬ.)–ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਲੱਧੇਵਾਲੀ ਯੂਨੀਵਰਸਿਟੀ ਰੋਡ ’ਤੇ ਰੰਧਾਵਾ ਕਾਲੋਨੀ ਵਿਚ ਰਹਿੰਦੇ ਇਕ ਐੱਨ. ਆਰ. ਆਈ. ਪਰਿਵਾਰ ਦੇ ਘਰ ਵਿਚ ਰਾਤ 1.30 ਵਜੇ ਦਾਖ਼ਲ ਹੋਏ 3 ਲੁਟੇਰਿਆਂ ਨੇ ਐੱਨ. ਆਰ. ਆਈ. ਨੂੰ ਗੋਲ਼ੀ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਅਤੇ ਲੱਖਾਂ ਰੁਪਏ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਲੁੱਟ ਲਈ। ਇੰਨਾ ਹੀ ਨਹੀਂ, ਲੁਟੇਰਿਆਂ ਨੇ ਐੱਨ. ਆਰ. ਆਈ. ਦੀ ਨੂੰਹ ਨੂੰ ਬੰਦੀ ਬਣਾ ਕੇ ਜਬਰੀ ਉਸ ਦੇ ਸੋਨੇ ਦੇ ਗਹਿਣੇ ਵੀ ਲੁਹਾ ਲਏ। ਗਹਿਣੇ ਅਤੇ ਨਕਦੀ ਲੈ ਕੇ ਲੁਟੇਰੇ ਘਰ ਦੀ ਛੱਤ ਤੋਂ ਫ਼ਰਾਰ ਹੋ ਗਏ। ਛੱਤ ਤੋਂ ਹੀ ਉਹ ਘਰ ਦੇ ਅੰਦਰ ਦਾਖ਼ਲ ਹੋਏ ਸਨ।

ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੇ ਦੀ ਮਾਂ ਨੂੰ 19 ਸਾਲਾ ਮੁੰਡੇ ਨਾਲ ਹੋਇਆ ਪਿਆਰ, ਦੋਹਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

PunjabKesari
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਅਤੇ ਡੀ. ਐੱਸ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਗੋਲ਼ੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਜੌਹਲ ਹਸਪਤਾਲ ਵਿਚ ਇਲਾਜ ਅਧੀਨ ਐੱਨ. ਆਰ. ਆਈ. ਮਲਕੀਤ ਸਿੰਘ ਪੁੱਤਰ ਤੀਰਥ ਸਿੰਘ ਨਿਵਾਸੀ ਰੰਧਾਵਾ ਕਾਲੋਨੀ ਦੀ ਪਤਨੀ ਹਰਬੰਸ ਕੌਰ ਨੇ ਪੁਲਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਉਹ ਦੋਵੇਂ (ਪਤੀ-ਪਤਨੀ) ਅਤੇ ਉਨ੍ਹਾਂ ਦੀ ਨੂੰਹ ਅਮਨਦੀਪ ਕੌਰ ਰਾਤੀਂ ਵੱਖ-ਵੱਖ ਕਮਰਿਆਂ ’ਚ ਸੁੱਤੇ ਪਏ ਸਨ। ਅੱਧੀ ਰਾਤ ਨੂੰ ਘਰ ਦੀ ਛੱਤ ਤੋਂ ਆਏ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਦੋਵਾਂ ਪਤੀ-ਪਤਨੀ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਰੌਲਾ ਪਾਉਣ ’ਤੇ ਉਨ੍ਹਾਂ ਦੀ ਨੂੰਹ ਅਮਨਦੀਪ ਕੌਰ ਵੀ ਆਪਣੇ ਕਮਰੇ ਵਿਚੋਂ ਬਾਹਰ ਆ ਗਈ। ਉਸ ਨੂੰ ਵੀ ਲੁਟੇਰਿਆਂ ਨੇ ਬੰਦੀ ਬਣਾਉਂਦਿਆਂ ਉਸ ਵੱਲੋਂ ਪਹਿਨੇ ਗਹਿਣੇ, ਚੇਨੀ ਅਤੇ ਵਾਲੀਆਂ ਲੁਹਾ ਲਈਆਂ।

ਇਹ ਵੀ ਪੜ੍ਹੋ: ਟਾਂਡਾ: ਗੁੱਟ 'ਤੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਕੇ ਧਾਹਾਂ ਮਾਰਦੀਆਂ ਭੈਣਾਂ ਨੇ ਨਮ ਅੱਖਾਂ ਨਾਲ ਭਰਾ ਨੂੰ ਦਿੱਤੀ ਅੰਤਿਮ ਵਿਦਾਈ
ਲੁਟੇਰਿਆਂ ਦਾ ਵਿਰੋਧ ਕਰਨ ’ਤੇ ਇਕ ਲੁਟੇਰੇ ਨੇ ਆਪਣੀ ਪਿਸਤੌਲ ਕੱਢੀ ਅਤੇ ਮਲਕੀਤ ਸਿੰਘ ਨੂੰ ਗੋਲ਼ੀ ਮਾਰ ਦਿੱਤੀ। ਐੱਨ. ਆਰ. ਆਈ. ਦੇ ਘਰ ਵਿਚ ਹੋਈ ਵਾਰਦਾਤ ਨੂੰ ਲੈ ਕੇ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਲੁਟੇਰਿਆਂ ਤੱਕ ਪਹੁੰਚਣ ਲਈ ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਬਹੁਤ ਜਲਦ ਇਸ ਵਾਰਦਾਤ ਨੂੰ ਟਰੇਸ ਕਰ ਲਿਆ ਜਾਵੇਗਾ। ਫਿੰਗਰ ਪ੍ਰਿੰਟ ਮਾਹਿਰ ਅਤੇ ਡਾਗ ਸਕੁਐਡ ਸਮੇਤ ਕਈ ਜਾਂਚ ਟੀਮਾਂ ਵੀ ਐੱਨ. ਆਰ. ਆਈ. ਮਲਕੀਤ ਸਿੰਘ ਦੇ ਘਰ ਵਿਚ ਜਾਂਚ ਕਰ ਰਹੀਆਂ ਸਨ।

ਇਹ ਵੀ ਪੜ੍ਹੋ: ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਜਾਰੀ ਕੀਤੀ ਐਡਵਾਈਜ਼ਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News