ਜਲੰਧਰ-ਕਪੂਰਥਲਾ ਰੋਡ ’ਤੇ ਵੱਡੀ ਵਾਰਦਾਤ, ਲੁਟੇਰਿਆਂ ਨੇ ਗੋਲ਼ੀ ਚਲਾ ਕੇ ਖੋਹੀ ਕਾਰ

Saturday, Nov 20, 2021 - 02:07 PM (IST)

ਜਲੰਧਰ-ਕਪੂਰਥਲਾ ਰੋਡ ’ਤੇ ਵੱਡੀ ਵਾਰਦਾਤ, ਲੁਟੇਰਿਆਂ ਨੇ ਗੋਲ਼ੀ ਚਲਾ ਕੇ ਖੋਹੀ ਕਾਰ

ਜਲੰਧਰ (ਸੁਨੀਲ)- ਜਲੰਧਰ ’ਚ ਕ੍ਰਾਈਮ ਲਗਾਤਾਰ ਵੱਧਦਾ ਜਾ ਰਿਹਾ ਹੈ। ਆਏ ਦਿਨ ਚੋਰੀ ਸਮੇਤ ਲੁੱਟਖੋਹ ਦੀਆਂ ਵਾਰਦਾਤਾਂ ਵੇਖਣ ਨੂੰ ਮਿਲ ਰਹੀਆਂ ਹਨ। ਤਾਜ਼ਾ ਮਾਮਲੇ ’ਚ ਜਲੰਧਰ-ਕਪੂਰਥਲਾ ਰੋਡ ’ਤੇ ਗੋਲ਼ੀ ਚਲਾ ਕੇ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਲੰਧਰ-ਕਪੂਰਥਲਾ ਰੋਡ ’ਤੇ ਇਕ ਵਿਅਕਤੀ ਤੋਂ ਦਿਨ-ਦਿਹਾੜੇ ਗੋਲ਼ੀ ਚਲਾ ਕੇ ਕਾਰ ਲੁੱਟ ਲਈ ਗਈ। ਲੁੱਟੀ ਗਈ ਬਲੈਰੋ ਕਾਰ ਦਾ ਨੰਬਰ ਪੀ. ਬੀ. 46 ਏ. ਡੀ. 1777 ਦੱਸਿਆ ਜਾ ਰਿਹਾ ਹੈ। ਉਥੇ ਹੀ ਘਟਨਾ ਸਬੰਧੀ ਸਬੰਧਤ ਥਾਣੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਵੱਲੋਂ ਅਗੇਲਰੀ ਜਾਂਚ ਕੀਤੀ ਜਾ ਰਹੀ ਹੈ। 


author

shivani attri

Content Editor

Related News