ਕਪੂਰਥਲਾ: ਫੱਤੂਢੀਂਗਾ ਥਾਣੇ 'ਚ ਗੋਲੀ ਲੱਗਣ ਕਰਕੇ ASI ਦੀ ਸ਼ੱਕੀ ਹਾਲਾਤ 'ਚ ਮੌਤ (ਵੀਡੀਓ)

Monday, Feb 24, 2020 - 07:07 PM (IST)

ਸੁਲਤਾਨਪੁਰ ਲੋਧੀ (ਓਬਰਾਏ, ਸੋਢੀ, ਵਿਪਨ)— ਜ਼ਿਲਾ ਕਪੂਰਥਲਾ ਦੇ ਪੁਲਸ ਥਾਣਾ ਫੱਤੂਢੀਂਗਾ ਦੇ ਅੰਦਰ ਮੁਣਸ਼ੀ ਦੀ ਗੋਲੀ ਲੱਗਣ ਕਰਕੇ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮੁਨਸ਼ੀ ਦੀ ਪਛਾਣ ਸੁਖਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਹੈ। ਫਿਲਹਾਲ ਅਜੇ ਗੋਲੀ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

PunjabKesari

 

ਉਥੇ ਹੀ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਹਾਲ ਹੀ 'ਚ ਤਰੱਕੀ ਹਾਸਲ ਕਰਕੇ ਏ. ਐੱਸ. ਆਈ. ਬਣਿਆ ਸੀ ਅਤੇ ਉਥੇ ਹੀ ਤਾਇਨਾਤ ਸੀ।

 

PunjabKesari

ਸੁਖਵਿੰਦਰ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਚਲਦਿਆਂ ਬੇਸ਼ੱਕ ਅਜੇ ਪੁਲਸ ਅਧਿਕਾਰੀ ਅਧਿਕਾਰਤ ਤੌਰ 'ਤੇ ਕੁਝ ਨਹੀਂ ਦੱਸ ਰਹੇ ਹਨ ਪਰ ਸ਼ੁਰੂਆਤੀ ਤੌਰ 'ਤੇ ਥਾਣੇ 'ਚ ਨਿਰੀਖਣ ਦੇ ਚਲਦਿਆਂ ਥਾਣੇ 'ਚ ਪਏ ਹਥਿਆਰਾਂ ਨਾਲ ਕੀਤੀ ਸਫਾਈ ਦੇ ਸਮੇਂ ਹੋਏ ਹਾਦਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।


author

shivani attri

Content Editor

Related News