ਘਰ ਆਏ ਮਹਿਮਾਨ ਨੇ 6 ਸਾਲਾ ਬੱਚੀ ਨਾਲ ਕੀਤੀ ਘਿਨੌਣੀ ਕਰਤੂਤ, ਪਰਿਵਾਰ ਵੱਲੋਂ ਜਬਰ-ਜ਼ਿਨਾਹ ਦਾ ਦੋਸ਼

Monday, Dec 12, 2022 - 02:53 PM (IST)

ਘਰ ਆਏ ਮਹਿਮਾਨ ਨੇ 6 ਸਾਲਾ ਬੱਚੀ ਨਾਲ ਕੀਤੀ ਘਿਨੌਣੀ ਕਰਤੂਤ, ਪਰਿਵਾਰ ਵੱਲੋਂ ਜਬਰ-ਜ਼ਿਨਾਹ ਦਾ ਦੋਸ਼

ਜਲੰਧਰ (ਵਰੁਣ)- ਕੋਟ ਮੁਹੱਲੇ ’ਚ ਇਕ ਸਮਾਗਮ ’ਚ ਬੁਲਾਏ ਮਹਿਮਾਨ ਨੇ ਸ਼ਰਾਬੀ ਹਾਲਤ ’ਚ 6 ਸਾਲਾ ਬੱਚੀ ਨਾਲ ਕੀਤੀ ਅਸ਼ਲੀਲ ਹਰਕਤਾਂ ਕੀਤੀਆਂ। ਲੜਕੀ ਦੇ ਮਾਪਿਆਂ ਦਾ ਦੋਸ਼ ਹੈ ਕਿ ਇਸ ਵਿਅਕਤੀ ਨੇ ਬੱਚੀ ਨਾਲ ਜਬਰ-ਜ਼ਨਾਹ ਕੀਤਾ ਹੈ ਪਰ ਇਸ ਦੀ ਪੁਸ਼ਟੀ ਮੈਡੀਕਲ ਜਾਂਚ ਤੋਂ ਬਾਅਦ ਹੋਵੇਗੀ। ਥਾਣਾ 5 ਦੀ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ, ਜਦਕਿ ਬੱਚੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਨੈਸ਼ਨਲ ਹਾਈਵੇਅ ਅਥਾਰਿਟੀ ਨੇ ਜਲੰਧਰ ’ਚ ਸ਼ੁਰੂ ਕੀਤਾ ਦਿੱਲੀ-ਜੰਮੂ-ਕਟੜਾ ਐਕਸਪ੍ਰੈੱਸ-ਵੇਅ ਦਾ ਕੰਮ

ਥਾਣਾ 5 ਦੇ ਏ. ਐੱਸ. ਆਈ. ਹਰੀਸ਼ ਕੁਮਾਰ ਨੇ ਦੱਸਿਆ ਕਿ ਕੋਟ ਮੁਹੱਲੇ ’ਚ ਰਹਿੰਦੇ ਬਿਹਾਰ ਦੇ ਰਹਿਣ ਵਾਲੇ ਪਰਿਵਾਰ ਦਾ ਇਕ ਸਮਾਗਮ ਸੀ, ਜਿਸ ’ਚ ਉਨ੍ਹਾਂ ਨੇ ਆਪਣੇ ਜਾਣਕਾਰਾਂ ਨੂੰ ਬੁਲਾਇਆ ਸੀ। ਇਸੇ ਸਮਾਗਮ ’ਚ ਇਕ 40 ਸਾਲਾ ਵਿਅਕਤੀ ਨੇ ਨਸ਼ੇ ਦੀ ਹਾਲਤ ’ਚ ਪਰਿਵਾਰ ਨਾਲ ਸਬੰਧ ਰੱਖਣ ਵਾਲੀ 6 ਸਾਲਾ ਬੱਚੀ ਨੂੰ ਸਮਾਗਮ ’ਚ ਇਕੱਲੀ ਵੇਖ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਵੀ ਜਬਰ-ਜ਼ਿਨਾਹ ਦੇ ਦੋਸ਼ ਲਾਏ ਹਨ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਪੁਲਸ ਨੇ ਦੇਰ ਰਾਤ ਕੁੜੀ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਆਂਦਾ। ਏ. ਐੱਸ. ਆਈ. ਹਰੀਸ਼ ਕੁਮਾਰ ਨੇ ਕਿਹਾ ਕਿ ਮੁਲਜ਼ਮ ਉਨ੍ਹਾਂ ਦੀ ਹਿਰਾਸਤ ’ਚ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪਰਿਵਾਰ 'ਤੇ ਟੁੱਟਾ ਦੁੱਖ਼ਾਂ ਦਾ ਪਹਾੜ, ਨੌਸਰਬਾਜ਼ਾਂ ਵੱਲੋਂ ਸਰਬੀਆ ਭੇਜੇ ਦਸੂਹਾ ਦੇ ਨੌਜਵਾਨ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News