ਪੰਜ ਜਾਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ''ਤੇ ਮਨਾਹੀ ਦੇ ਹੁਕਮ ਜਾਰੀ

Friday, Feb 09, 2018 - 03:38 PM (IST)

ਪੰਜ ਜਾਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ''ਤੇ ਮਨਾਹੀ ਦੇ ਹੁਕਮ ਜਾਰੀ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲਾ ਮੈਜਿਸਟ੍ਰੇਟ ਲੁਧਿਅਣਾ ਪਰਦੀਪਅਗਰਵਾਲ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪੰਜ ਜਾਂ ਇਸ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ, ਧਰਨੇ, ਜਲੂਸ ਆਦਿ ਉਤੇ ਪੂਰਨ ਤੌਰ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲਾ ਪ੍ਰਸ਼ਾਸਨ ਵੱਲੋਂ ਧਰਨੇ ਤੇ ਰੈਲੀਆਂ ਲਈ ਜਗਰਾਓਂ ਵਿਖੇ ਪਸ਼ੂਆਂ ਦੀ ਮੰਡੀ ਵਾਲੀ ਥਾਂ ਅਤੇ ਸਬ-ਤਹਿਸੀਲ ਸਿੱਧਵਾਂ ਬੇਟ ਵਿਖੇ ਦਫ਼ਤਰ ਮਾਰਕੀਟ ਕਮੇਟੀ ਦੇ ਸਾਹਮਣੇ ਮੰਡੀ ਵਾਲਾ ਸਥਾਨ, ਦਾਖਾ ਵਿਖੇ ਦਾਣਾ ਮੰਡੀ ਰਕਬਾ ਰੋਡ ਮੁੱਲਾਂਪੁਰ, ਦਾਣਾ ਮੰਡੀ ਭੁਮਾਲ ਅਤੇ ਦਾਣਾ ਮੰਡੀ ਜੋਧਾਂ, ਰਾਏਕੋਟ ਵਿਖੇ ਦਾਣਾ ਮੰਡੀ ਸੁਧਾਰ, ਟਰੱਕ ਯੂਨੀਅਨ ਰਾਏਕੋਟ ਅਤੇ ਦਾਣਾ ਮੰਡੀ ਬੱਸੀਆਂ, ਖੰਨਾ ਵਿਖੇ ਦਾਣਾ ਮੰਡੀ ਰੋਹਣ, ਪਸ਼ੂ ਮੰਡੀ ਅਲੋੜ ਅਤੇ ਮਿਊਂਸੀਪਲ ਕੌਂਸਲ ਖੰਨਾ ਦੀ ਥਾਂ (ਨੇੜੇ ਅਟਵਾਲ ਪੈਲੇਸ), ਸਮਰਾਲਾ ਵਿਖੇ ਦਾਣਾ ਮੰਡੀ ਚਾਵਾ ਰੋਡ ਸਮਰਾਲਾ, ਦਾਣਾ ਮੰਡੀ ਮਾਛੀਵਾੜਾ, ਸਮਰਾਲਾ ਤੋਂ ਬੀਜਾ ਰੋਡ 'ਤੇ ਅਨਾਜ ਮੰਡੀ ਦੇ ਗੇਟ ਨੰ. 1 ਦੇ ਨਾਲ ਪੰਜਾਬ ਮੰਡੀ ਬੋਰਡ ਵਾਲੀ ਥਾਂ, ਪਾਇਲ ਵਿਖੇ ਦਾਣਾ ਮੰਡੀ ਪਾਇਲ, ਦਾਣਾ ਮੰਡੀ ਦੋਰਾਹਾ ਅਤੇ ਦਾਣਾ ਮੰਡੀ ਮਲੌਦ ਆਦਿ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਨ੍ਹਾਂ ਸਥਾਨਾਂ 'ਤੇ ਬਿਨਾਂ ਮਨਜ਼ੂਰੀ ਦੇ (ਪੁਲਸ ਕਮਿਸ਼ਨਰੇਟ ਤੋਂ ਬਾਹਰ) ਪੰਜ ਜਾਂ ਵਧੇਰੇ ਵਿਅਕਤੀਆਂ ਦੇ ਇਕੱਤਰ ਹੋਣ, ਧਰਨੇ, ਜਲੂਸ, ਰੈਲੀਆਂ ਆਦਿ 'ਤੇ ਪੂਰਨ ਰੂਪ ਵਿਚ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 6 ਅਪ੍ਰੈਲ ਤੱਕ ਲਾਗੂ ਰਹਿਣਗੇ।


Related News