ਜਲੰਧਰ ਦੇ ਨੌਜਵਾਨਾਂ ਨੇ ਕੀਤਾ ਕਮਾਲ, ਮਨਫ਼ੀ ਤਾਪਮਾਨ 'ਚ ਕੀਤੀ 14 ਹਜ਼ਾਰ ਫੁੱਟ ਤੋਂ ਉੱਚੀ ਚੜ੍ਹਾਈ

Monday, Jul 03, 2023 - 10:56 PM (IST)

ਜਲੰਧਰ ਦੇ ਨੌਜਵਾਨਾਂ ਨੇ ਕੀਤਾ ਕਮਾਲ, ਮਨਫ਼ੀ ਤਾਪਮਾਨ 'ਚ ਕੀਤੀ 14 ਹਜ਼ਾਰ ਫੁੱਟ ਤੋਂ ਉੱਚੀ ਚੜ੍ਹਾਈ

ਜਲੰਧਰ: ਜਲੰਧਰ ਸ਼ਹਿਰ ਦੇ 9 ਨੌਜਵਾਨ ਮੁੰਡੇ-ਕੁੜੀਆਂ ਦੇ ਇਕ ਸਮੂਹ ਨੇ ਹਿਮਾਚਲ ਪ੍ਰਦੇਸ਼ ਦੇ 'ਮਿਨਕਿਆਨੀ ਪਾਸ ਟ੍ਰੈਕ' ਨੂੰ ਫ਼ਤਿਹ ਕੀਤਾ ਹੈ। ਸਮੂਹ ਵਿਚ ਕੁੱਲ੍ਹ 9 ਮੈਂਬਰ ਸਨ, ਜਿਨ੍ਹਾਂ ਵਿਚ 3 ਕੁੜੀਆਂ ਤੇ 6 ਮੁੰਡੇ ਸਨ। ਮਿਨਕਿਆਨੀ ਪਾਸ ਟ੍ਰੈਕ ਹਿਮਾਚਲ ਪ੍ਰਦੇਸ਼ ਵਿਚ ਸਭ ਤੋਂ ਘੱਟ ਖੋਜੇ ਗਏ ਔਖੀ ਚੜ੍ਹਾਈ ਵਾਲੇ ਟ੍ਰੈਕਸ ਵਿਚੋਂ ਇਕ ਹੈ, ਜਿਸ ਨੂੰ ਖੜ੍ਹੀ (ਸਿੱਧੀ) ਚੜ੍ਹਾਈ ਹੋਣ ਕਾਰਨ ਔਖ਼ਾ ਮੰਨਿਆ ਜਾਂਦਾ ਹੈ। ਇਹ ਟ੍ਰੈਕ ਪਾਸ ਕੇਰੀ ਝੀਲ ਤੋਂ 7 ਕਿੱਲੋਮੀਟਰ ਦੂਰ ਹੈ। ਧੌਲਾਧਾਰ ਪਰਬਤ ਲੜੀ ਦਾ ਇਹ ਹਿੱਸਾ ਹਿੰਮਤੀ ਲੋਕਾਂ ਨੂੰ ਆਪਣੀ ਸੁੰਦਰਤਾ ਨਾਲ ਆਕਰਸ਼ਿਤ ਕਰਦਾ ਹੈ। ਇਸ ਦੀ ਸਮੁੰਦਰ ਤਲ ਤੋਂ ਉਚਾਈ 14 ਹਜ਼ਾਰ ਫੁੱਟ ਦੇ ਕਰੀਬ ਹੈ। ਟ੍ਰੈਕਰਸ ਵੱਲੋਂ ਮਾਪੀ ਗਈ ਕੁੱਲ੍ਹ ਚੜ੍ਹਾਈ 14,248 ਫੁੱਟ ਰਹੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਅੰਸਾਰੀ ਮਾਮਲੇ 'ਤੇ CM ਮਾਨ ਦਾ ਇਕ ਹੋਰ ਖ਼ੁਲਾਸਾ, ਕੈਪਟਨ-ਰੰਧਾਵਾ ਨੂੰ ਫ਼ਿਰ ਲਿਆ ਨਿਸ਼ਾਨੇ 'ਤੇ

ਟ੍ਰੈਕਰਸ ਗਰੁੱਪ ਦੀ ਲੀਡਰ ਰੋਮੀ ਬੱਗਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਟਰੈਕ ਨੂੰ ਪਾਰ ਕਰਨ ਨੂੰ ਇਕ ਮਿਸ਼ਨ ਦੇ ਰੂਪ ਵਿਚ ਲਿਆ। ਉਹ ਸ਼ਹਿਰ ਵਿਚ ਇਕ ਫਿਟਨੈੱਸ ਟ੍ਰੇਨਰ ਹੈ ਤੇ ਆਪਣਾ ਫਿਟਨੈੱਸ ਸੈਂਟਰ ਵੀ.ਆਰ.ਵੀ. ਫਿਟਨੈੱਸ ਦੇ ਨਾਂ ਨਾਲ ਚਲਾਉਂਦੇ ਹਨ। ਰੋਮੀ ਬੱਗਾ ਨੇ ਕੁੱਝ ਮਹਿਨੇ ਪਹਿਲਾਂ ਇਸ ਦੀ ਟ੍ਰੇਨਿੰਗ ਸ਼ੁਰੂ ਕੀਤੀ ਸੀ ਤੇ ਜੂਨ 2023 ਟੀਮ ਨੇ ਐਡਵੈਂਚਰ ਟਰੈਕ ਪਾਰ ਕਰਨ ਲਈ ਚੜ੍ਹਾਈ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਟ੍ਰੈਕ ਵਿਚ ਕੁੱਲ੍ਹ 9000 ਫੁੱਟ ਦੀ ਚੜ੍ਹਾਈ ਕੀਤੀ ਗਈ ਅਤੇ ਕੁੱਲ੍ਹ 38 ਕਿੱਲੋਮੀਟਰ ਦੀ ਦੂਰੀ ਕੱਟੀ ਗਈ। ਇਸ ਮੁਹਿੰਮ ਨੂੰ ਪੂਰਾ ਕਰਨ ਲਈ ਤਕਰੀਬਨ 3 ਦਿਨ ਤੇ 2 ਰਾਤਾਂ ਲੱਗੀਆਂ। 

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਇਕ ਹੋਰ ਟੋਲ ਪਲਾਜ਼ਾ ਬੰਦ ਕਰਵਾਉਣ ਜਾ ਰਹੇ CM ਮਾਨ

ਟੀਮ ਵੀ.ਆਰ.ਵੀ. ਨੇ ਪਿਛਲੇ ਸਾਲਾਂ ਵਿਚ ਇੰਦਰਾ ਪਾਸ, ਰੂਪਿਨ ਪਾਸ, ਐਵਰੈਸਟ ਬੇਸ ਕੈਂਪ ਸਮੇਤ ਕਈ ਟ੍ਰੈਕ ਫ਼ਤਿਹ ਕੀਤੇ ਹਨ। ਇਸ ਟੀਮ ਵਿਚ 3 ਔਰਤਾਂ ਨੈਣਾ, ਆਕ੍ਰਿਤੀ ਤੋਹਾਨੀ ਅਤੇ ਜੱਸੀ ਅਤੇ 9 ਪੁਰਸ਼ ਰੋਮੀ ਬੱਗਾ, ਰਵੀ ਵੜੈਚ, ਹੈਪੀ, ਆਸ਼ੀਸ਼ ਵਾਸੁਦੇਵ, ਅਦਿੱਤਿਆ ਸ਼ਰਮਾ, ਆਕਾਸ਼ ਵਾਸੁਦੇਵ, ਜਸਵਿੰਦਰ ਪਾਹਵਾ, ਸੁਨੀਲ ਭਾਟੀਆ ਅਤੇ ਹਰੀਸ਼ ਅੱਗਰਵਾਲ ਸ਼ਾਮਲ ਸਨ। ਰੋਮੀ ਬੱਗਾ ਨੇ ਦੱਸਿਆ ਕਿ ਮਿਨਕਿਆਨੀ ਪਾਸ ਟ੍ਰੈਕ ਨੂੰ ਔਰਤਾਂ ਲਈ ਜਿੱਤਣਾ ਅਸੰਭਵ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਰਾਤ ਦਾ ਤਾਪਮਾਨ ਮਨਫ਼ੀ 04 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ। ਉਨ੍ਹਾਂ ਨੂੰ ਮਾਣ ਹੈ ਕਿ ਗਰੁੱਪ ਦੀਆਂ ਔਰਤਾਂ ਨੇ ਵੀ ਇਹ ਉਪਲਬਧੀ ਹਾਸਲ ਕੀਤੀ ਹੈ। 

ਇਸ ਤਰ੍ਹਾਂ ਦਾ ਰਿਹਾ ਸਫ਼ਰ

PunjabKesari

ਇਹ ਖ਼ਬਰ ਵੀ ਪੜ੍ਹੋ - ਅਕਾਲੀ-ਭਾਜਪਾ ਗਠਜੋੜ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਦੀ ਛੁੱਟੀ! ਕੀ ਅਕਾਲੀ ਪੈ ਗਏ ਭਾਰੀ?

ਕੁੱਲ੍ਹ 12 ਕਿੱਲੋਮੀਟਰ ਦੀ ਚੜ੍ਹਾਈ ਤੋਂ ਬਾਅਦ, ਟੀਮ ਪਹਿਲੇ ਪੜਾਅ ਵਿਚ ਕੇਰੀ ਝੀਲ ਪਹੁੰਚੀ। ਇਸ 12 ਕਿੱਲੋਮੀਟਰ ਵਿਚ ਕੁੱਲ੍ਹ 3600 ਫੁੱਟ ਦੀ ਚੜ੍ਹਾਈ ਕੀਤੀ ਗਈ ਅਤੇ ਪਹਿਲੇ ਦਿਨ ਇਸ ਸਫ਼ਰ ਨੂੰ ਪੂਰਾ ਕਰਨ ਵਿਚ ਲਗਭਗ 6 ਘੰਟੇ ਲੱਗ ਗਏ। ਦੂਜੇ ਦਿਨ ਦਾ ਸਫ਼ਰ ਦਾ ਸਭ ਤੋਂ ਔਖਾ ਸੀ, ਜਿਸ ਵਿਚ ਟੀਮ ਨੂੰ 7 ਕਿੱਲੋਮੀਟਰ ਦੀ ਦੂਰੀ ਵਿਚ 5000 ਫੁੱਟ ਦੀ ਚੜ੍ਹਾਈ ਕਰਨ ਵਿਚ 12 ਘੰਟੇ ਲੱਗੇ। ਟੀਮ ਨੇ ਤਕਨੀਕੀ ਚੜ੍ਹਾਈ ਉਪਕਰਨ ਦੀ ਮਦਦ ਨਾਲ 1 ਕਿਲੋਮੀਟਰ ਲੰਬੇ ਗਲੇਸ਼ੀਅਰ ਨੂੰ ਵੀ ਪਾਰ ਕੀਤਾ। ਉਨ੍ਹਾਂ ਕਿਹਾ ਕਿ ਮਿਨਕਿਆਨੀ ਪਾਸ ਟ੍ਰੈਕ ਨੂੰ ਫ਼ਤਿਹ ਕਰਨ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ​​ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਫਿਟਨੈੱਸ ਪ੍ਰਤੀ ਜਾਗਰੂਕ ਕਰਨਾ, ਉਨ੍ਹਾਂ ਨੂੰ ਪ੍ਰੇਰਿਤ ਕਰਨਾ ਅਤੇ ਹਮੇਸ਼ਾ ਅੱਗੇ ਵਧਣ ਦਾ ਸੰਦੇਸ਼ ਦੇਣਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News