ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਸਾਥੀਆਂ ਸਮੇਤ ਨਾਨੀ ਘਰ ਆਏ ਦੋਹਤੇ ਦੀ ਕਰਤੂਤ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

Wednesday, Jan 04, 2023 - 06:39 PM (IST)

ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਸਾਥੀਆਂ ਸਮੇਤ ਨਾਨੀ ਘਰ ਆਏ ਦੋਹਤੇ ਦੀ ਕਰਤੂਤ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਹੁਸ਼ਿਆਰਪੁਰ (ਅਮਰੀਕ) : ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਖਾਨਪੁਰ ਥਿਆੜਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੋਂ ਦੀ ਵਸਨੀਕ ਔਰਤ ਦਾ ਰਿਸ਼ਤੇਦਾਰੀ ’ਚ ਲੱਗਦੇ ਦੋਹਤੇ ਨੇ ਲੁੱਟ ਦੀ ਨੀਅਤ ਨਾਲ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ। ਉਧਰ ਥਾਣਾ ਮੱਖਣੀ ਨਸਰਾਲਾ ਚੌਂਕੀ ਇੰਚਾਰਜ ਨੇ ਦੱਸਿਆ ਕਿ ਗਿਆਨ ਕੌਰ ਉਮਰ 65 ਪਤਨੀ ਸਵ. ਆਤਮਾ ਸਿੰਘ ਆਪਣੇ ਪਤੀ ਦੀ ਮੌਤ ਤੋਂ ਬਾਅਦ ਘਰ ਵਿਚ ਇਕੱਲੀ ਹੀ ਰਹਿੰਦੀ ਸੀ। 

ਇਹ ਵੀ ਪੜ੍ਹੋ : ਮੁਫ਼ਤ ’ਚ ਕਣਕ ਲੈਣ ਵਾਲੇ ਲਾਭਪਾਤਰੀਆਂ ਲਈ ਬੁਰੀ ਖ਼ਬਰ, ਕੇਂਦਰ ਸਰਕਾਰ ਨੇ ਦਿੱਤਾ ਵੱਡਾ ਝਟਕਾ

ਇਸ ਦਾ ਦੋਹਤਾ ਮਨਪ੍ਰੀਤ ਵਾਸੀ ਨਸਰਾਲਾ ਦਾ ਇਸ ਕੋਲ ਆਉਣਾ ਜਾਣਾ ਸੀ। ਵਾਰਦਾਤ ਮੌਕੇ ਉਹ ਆਪਣੇ ਸਾਥੀਆਂ ਸਮੇਤ ਆਇਆ ਸੀ, ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਜਦੋਂ ਗੁਆਂਢੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਇਸ ਬਾਰੇ ਦੱਸਿਆ ਜਦੋਂ ਲੋਕਾਂ ਨੇ ਘਰ ਅੰਦਰ ਵੜ ਕੇ ਦੇਖਿਆ ਤਾਂ ਉਕਤ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਹੋਰ ਕੱਢੇਗੀ ਵੱਟ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤੀ ਚਿਤਾਵਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News