ਸ਼ਰਮਨਾਕ ! ਹਵਸ ''ਚ ਅੰਨ੍ਹੇ ਦਾਦੇ ਨੇ ਪੋਤੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ

06/15/2020 3:18:49 PM

ਲੰਬੀ/ਮਲੋਟ (ਜੁਨੇਜਾ) : ਇਥੋਂ ਦੇ ਇਕ ਪਿੰਡ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ 'ਚ ਰਿਸ਼ਤੇ ਵਿਚ ਲੱਗਦੀ ਸਾਢੇ 6 ਸਾਲ ਦੀ ਉਮਰ ਦੀ ਪੋਤੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਪਿੰਡ ਦੀ ਇਕ ਮਹਿਲਾ ਨੇ ਪੁਲਸ ਨੂੰ ਸ਼ਿਕਾਇਤ ਵਿਚ ਕਿਹਾ ਹੈ ਕਿ ਹਰਚਰਨ ਸਿੰਘ ਪੁੱਤਰ ਰੂਪ ਸਿੰਘ ਜੋ ਉਸ ਦਾ ਚਾਚਾ ਸਹੁਰਾ ਲੱਗਦਾ ਹੈ ਨੇ ਸ਼ਰਾਬ ਪੀ ਕੇ ਉਸਦੀ ਸਾਢੇ 6 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਸ ਮਾਮਲੇ 'ਚ ਲੰਬੀ ਪੁਲਸ ਦੀ ਐੱਸ. ਆਈ. ਗੁਰਵਿੰਦਰ ਕੌਰ ਨੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਵਿਰੁੱਧ ਅ/ਧ 354,354 ਏ, 354 ਬੀ ਅਤੇ 506 ਅਤੇ ਪਾਕਸੋ ਐਕਟ ਤਹਿਤ ਲੰਬੀ ਥਾਣੇ ਵਿਖੇ ਐੱਫ. ਆਈ. ਆਰ ਨੰਬਰ ਦਰਜ ਕਰ ਲਈ ਹੈ।

ਦਲਿਤ ਮਹਿਲਾ ਨਾਲ ਛੇੜਛਾੜ
ਇਕ ਹੋਰ ਮਾਮਲੇ ਵਿਚ ਲੰਬੀ ਦੀ ਇਕ ਦਲਿਤ ਮਹਿਲਾ ਨੇ ਪਿੰਡ ਦੇ ਹੀ ਇਕ ਵਿਅਕਤੀ ਉਪਰ ਗਲਤ ਇਸ਼ਾਰੇ ਕਰਨ ਦਾ ਦੋਸ਼ ਲਾਇਆ ਹੈ ਜਿਸ 'ਤੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਨਪ੍ਰੀਤ ਕੌਰ ਪਤਨੀ ਬਿੰਦਰ ਸਿੰਘ ਨੇ ਲੰਬੀ ਪੁਲਸ ਨੂੰ ਸ਼ਿਕਾਇਤ ਵਿਚ ਕਿਹਾ ਹੈ ਉਹ ਤੰਦੂਰ 'ਤੇ ਰੋਟੀਆਂ ਬਣਾ ਰਹੀ ਸੀ ਤਾਂ ਪਿੰਡ ਦੇ ਹੀ ਲਖਵੰਤ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਉਸ ਨੂੰ ਅਸ਼ਲੀਲ ਇਸ਼ਾਰੇ ਕੀਤੇ। ਇਸ ਮਾਮਲੇ 'ਤੇ ਲੰਬੀ ਪੁਲਸ ਨੇ ਉਕਤ ਵਿਰੁੱਧ ਮੁਕਦਮਾਂ  ਨੰਬਰ 132 ਮਿਤੀ 13/6/2020 ਅ/ਧ 509 ਆਈ ਪੀ ਸੀ ਅਤੇ ਐਸ ਸੀ ਐਸ ਟੀ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।


Gurminder Singh

Content Editor

Related News