ਪੰਜਾਬ ''ਚ ਨਿਕਲੀਆਂ ਸਰਕਾਰੀ ਨੌਕਰੀਆਂ, ਘਰ ਬੈਠੇ ਇੰਝ ਕਰੋ ਆਸਾਨੀ ਨਾਲ ਅਪਲਾਈ

Monday, Aug 19, 2024 - 04:29 PM (IST)

ਜਲੰਧਰ : ਤੁਸੀਂ ਵੀ ਜੇਕਰ ਪੰਜਾਬ ਸਰਕਾਰ ਅਧਿਨ ਸਰਾਕਰੀ ਵਿਭਾਗਾਂ 'ਚ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ ਪੰਜਾਬ ਸਰਕਾਰ ਨੇ ਗਰੁੱਪ ਡੀ ਦੀਆਂ ਆਸਾਮੀਆਂ ਅਧੀਨ ਸੇਵਾਵਾਂ  ਚੋਣ ਬੋਰਡ ਪੰਜਾਬ ਰਾਹੀਂ ਕੱਢੀਆਂ ਹਨ। ਇਨ੍ਹਾਂ ਆਸਾਮੀਆਂ ਲਈ ਤੁਸੀਂ ਘਰ ਬੈਠੇ ਆਰਮ ਨਾਲ ਅਪਲਾਈ ਕਰ ਸਕਦੇ ਹੋ। ਬੱਸ ਤਹਾਨੂੰ ਇਸ ਲਈ ਕੁੱਝ ਆਸਾਨ ਜਿਹੇ ਸਟੈਪ ਫਾਲੋ ਕਰਨੇ ਪੈਣਗੇ। ਇਨ੍ਹਾਂ ਆਸਾਮੀਆਂ ਲਈ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ www.sssb.punjab.gov.in 'ਤੇ ਜਾ ਕੇ 26 ਅਗਸਤ ਤੋਂ 24 ਸਤੰਬਰ 2024 ਤਕ ਸ਼ਾਮ 5 ਵਜੇ ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। ਬੋਰਡ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਕੁੱਲ 172 ਅਸਾਮੀਆਂ ਭਰੀਆਂ ਜਾਣੀਆਂ ਹਨ, ਜਿਨ੍ਹਾਂ ਵਿਚੋਂ 150 ਅਸਾਮੀਆਂ ਸੇਵਾਦਾਰ ਦੀਆਂ ਤੇ 22 ਚੌਕੀਦਾਰ ਦੀਆਂ ਆਸਾਮੀਆਂ ਹਨ।ਅਸੀਂ ਸਾਰੇ ਉਮੀਦਾਵਾਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲਓ।

ਅਸਾਮੀਆਂ ਸਬੰਧੀ ਮੁਕੰਮਲ ਜਾਣਕਾਰੀ ਲਈ ਇਸ ਡਾਇਰੈਕਟ ਲਿੰਕ 'ਤੇ ਕਲਿੱਕ ਕਰੋ

ਉਮੀਦਵਾਰਾਂ ਲਈ ਉਮਰ ਹੱਦ

ਜੋ ਉਮੀਦਵਾਰ ਇਨ੍ਹਾਂ ਆਸਾਮੀਆਂ ਲਈ ਅਪਲਾਈ ਕਰਨ ਦੇ ਚਾਹਵਾਨ ਹਨ, ਉਹ ਭਾਵੇਂ ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਹੋਣ ਉਨ੍ਹਾਂ ਦੀ ਉਮਰ 1 ਜਨਵਰੀ, 2024 ਨੂੰ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਹੱਦ 40 ਸਾਲ ਹੋਵੇਗੀ। ਸੂਬਾ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਉਮਰ ਦੀ ਉਪਰਲੀ ਹੱਦ ਵਿਚ ਛੋਟੇ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਹੱਦ 45 ਸਾਲ ਹੋਵੇਗੀ।

ਕਿੰਨੀ ਹੈ ਫੀਸ

ਵਰਗ

ਫੀਸ

ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ਖਿਡਾਰੀ 1000 ਰੁਪਏ
ਐੱਸਸੀ (SC)/ਬੀਸੀ (BC)/ ਆਰਥਿਕ ਤੌਰ 'ਤੇ ਕਮਜ਼ੋਰ ਵਰਗ (EWS)   250 ਰੁਪਏ
ਸਾਬਕਾ ਫ਼ੌਜੀ ਅਤੇ ਆਸ਼ਿਰਤ  200 ਰੁਪਏ
ਦਿਵਿਆਂਗ  500 ਰੁਪਏ



PunjabKesari
PunjabKesari
PunjabKesari
PunjabKesari
PunjabKesari
PunjabKesari
PunjabKesari
PunjabKesari

PunjabKesari
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


DILSHER

Content Editor

Related News