ਪਰਾਲੀ ਦਾ ਸਰਕਾਰਾਂ ਕੋਲ ਕੋਈ ਹੱਲ ਨਹੀਂ, MSP ਦਾ ਵਿਰੋਧ ਰਹੇਗਾ ਜਾਰੀ - ਬਲਬੀਰ ਰਾਜੇਵਾਲ

Monday, Aug 17, 2020 - 04:21 PM (IST)

ਪਰਾਲੀ ਦਾ ਸਰਕਾਰਾਂ ਕੋਲ ਕੋਈ ਹੱਲ ਨਹੀਂ, MSP ਦਾ ਵਿਰੋਧ ਰਹੇਗਾ ਜਾਰੀ - ਬਲਬੀਰ ਰਾਜੇਵਾਲ

ਫਰੀਦਕੋਟ(ਜਗਤਾਰ ਦੁਸਾਂਝ) - ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਅਨਾਜ ਦੇ ਮੰਡੀਕਰਣ, ਭੰਡਾਰਣ, ਐਮ.ਐਸ.ਪੀ ਨੂੰ ਲੈ ਕੇ ਜਾਰੀ ਖੇਤੀ ਸੰਸ਼ੋਧਨ ਬਿੱਲ 'ਤੇ ਫ਼ਰੀਦਕੋਟ ਦੇ ਕਿਸਾਨ ਦੀ ਪੋਸਟਰ 'ਤੇ ਫੋਟੋ ਪ੍ਰਕਾਸ਼ਿਤ ਕੀਤੇ ਜਾਣ 'ਤੇ ਇਤਰਾਜ਼ ਜਤਾਇਆ ਸੀ। ਹੁਣ ਇਹ ਮਾਮਲਾ ਤੁਲ ਫੜਦਾ ਨਜ਼ਰ ਆ ਰਿਹਾ ਹੈ। ਜਿਸ ਵਿਚ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣ ਦੀ ਗੱਲ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਪੋਸਟਰ ਵਿਚ ਫੋਟੋ ਲੱਗਣ ਦਾ ਵਿਰੋਧ ਕਰ ਰਹੇ ਕਿਸਾਨ ਦਾ ਸਨਮਾਨ ਕਰਨ ਲਈ ਅੱਜ ਫ਼ਰੀਦਕੋਟ ਤੋਂ ਵਿਸ਼ੇਸ਼ ਤੌਰ 'ਤੇ ਬੀਕੇਯੂ ਰਾਜੇਵਾਲ ਦੇ ਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਪਹੁੰਚੇ। ਫ਼ਰੀਦਕੋਟ ਪਹੁੰਚ ਕੇ ਓਹਨਾਂ ਨੇ ਕਿਸਾਨ ਗੁਰਪ੍ਰੀਤ ਦਾ ਸਨਮਾਨ ਕੀਤਾ ਅਤੇ ਹੌਸਲਾ ਅਫਜਾਈ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕੀ ਕਿਸਾਨ ਵਲੋਂ ਹਿੰਮਤ ਦਿਖਾਈ ਗਈ ਹੈ ਸਰਕਰ ਦੇ ਵਿਰੁੱਧ ਆਪਣਾ ਰੋਸ ਜ਼ਾਹਰ ਕਰਨ ਦੀ, ਕਿਉਂਕੀ ਹਰ ਇਕ ਕਿਸਾਨ ਇਸ ਬਿੱਲ ਦਾ ਵਿਰੋਧ ਕਰ ਰਿਹਾ ਹੈ।

ਇਸ ਮੌਕੇ ਬੀ.ਕੇ.ਯੂ. ਰਾਜੇਵਾਲ ਦੇ ਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕੀ ਅੱਜ ਉਹ ਫ਼ਰੀਦਕੋਟ ਵਿਚ ਉਸ ਕਿਸਾਨ ਦਾ ਸਨਮਾਨ ਕਰਨ ਪਹੁੰਚੇ ਹਨ ਜਿਸ ਦੀ ਫੋਟੋ ਕੇਂਦਰ ਸਰਕਾਰ ਵਲੋਂ MSP ਦੇ ਛਪਾਏ ਪੋਸਟਰ ਵਿਚ ਲਗਾਈ ਗਈ ਹੈ ਅਤੇ ਇਸ ਦਾ ਕਿਸਾਨ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਕਿਸਾਨ ਵਲੋਂ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਬਹੁਤ ਵੱਡੀ ਗੱਲ ਹੈ।

ਕੇਂਦਰ ਸਰਕਾਰ ਇਸ ਤਰ੍ਹਾਂ ਦੇ ਆਰਡੀਨੈਂਸ ਲਿਆ ਕੇ ਖੇਤੀ ਖਤਮ ਕਰਨ 'ਤੇ ਆਈ ਹੋਈ ਹੈ। ਪਾਰਲੀ ਦੇ ਮਸਲੇ 'ਤੇ ਉਨ੍ਹਾਂ ਕਿਹਾ ਕੀ ਸਰਕਾਰਾਂ ਭੱਜ ਰਹੀਆਂ ਨੇ ਕਿਉਂਕਿ ਸਰਕਾਰ ਵਲੋਂ ਕਿਸਾਨਾਂ ਨੂੰ ਪਾਰਲੀ ਦੇ ਖਾਤਮੇ ਲਈ ਮਸ਼ੀਨਾਂ ਅਤੇ ਹੋਰ ਸੁਵਿਧਾ ਦੇਣ ਲਈ ਕਿਹਾ ਗਿਆ ਸੀ ਅਤੇ ਕੇਂਦਰ ਸਰਕਾਰ ਵੀ ਇਸ ਵਿਚ ਪੰਜਾਬ ਸਰਕਾਰ ਦੀ ਮਦਦ ਕਰੇਗੀ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਪਾਰਲੀ ਨੂੰ ਖਤਮ ਕਰਨ ਲਈ ਵਰਤੇ ਜਾ ਰਹੇ ਸੰਦਾ 'ਤੇ ਸਿਰਫ ਸਬਸਿਡੀ ਹੀ ਦੇਵੇਗੀ ਅਤੇ ਗਰੀਬ ਕਿਸਾਨ ਕੋਲ ਅੱਗ ਲਗਾਣ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ। MSP ਤੇ ਉਹਨਾਂ ਕਿਹਾ ਕੀ ਲਗਾਤਾਰ ਕਿਸਾਨਾਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੀਤਾ ਜਾਂਦਾ ਰਹੇਗਾ।

ਇਸ ਮਾਮਲੇ ਵਿਚ ਕਿਸਾਨ ਗੁਰਪ੍ਰੀਤ ਸਿੰਘ  ਚੰਦਬਾਜਾ ਨੇ ਕਿਹਾ ਕਿ  ਅੱਜ ਉਨ੍ਹਾਂ ਦਾ ਜੋ ਸਨਮਾਨ ਕਿਸਾਨ ਜਥੇਬੰਦੀਆਂ ਵਲੋਂ ਕੀਤਾ ਗਿਆ ਉਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਫੋਟੋ ਲੱਗਣ ਦਾ ਇਤਰਾਜ਼ ਇਸ ਲਈ ਹੈ ਕਿਉਂਕੀ ਕੇਂਦਰ ਸਰਕਾਰ  ਦੇ ਇਸ ਖੇਤੀ ਬਿੱਲ ਦਾ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਸਮੇਤ ਮਜਦੂਰਾਂ ਅਤੇ ਆੜਤੀਆ ਦੁਆਰਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਹ ਆਪ ਇਕ ਕਿਸਾਨ ਹੋਣ ਦੇ ਨਾਤੇ ਇਸ ਦਾ ਵਿਰੋਧ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕੀ ਦਿੱਲੀ ਖੇਤੀਬਾੜੀ ਵਿਭਾਗ ਵਲੋਂ ਦੱਸਿਆ ਗਿਆ ਹੈ ਕੀ ਉਨ੍ਹਾਂ ਦੀ ਫੋਟੋ ਹਟਾ ਦਿੱਤੀ ਗਈ ਹੈ ਅਤੇ ਉਹ ਇਸ ਮਾਮਲੇ ਨੂੰ ਲੈ ਕੇ ਆਪਣੇ ਵਕੀਲਾਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਕਰਨਗੇ।


author

Harinder Kaur

Content Editor

Related News