ਸਰਕਾਰੀ ਅਧਿਆਪਕ ਤੇ ਨੰਬਰਦਾਰ ਹੈਰੋਇਨ ਸਮੇਤ ਕਾਬੂ

Monday, Feb 15, 2021 - 12:43 AM (IST)

ਸਰਕਾਰੀ ਅਧਿਆਪਕ ਤੇ ਨੰਬਰਦਾਰ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ, (ਅਰੁਣ)- ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਇਤਲਾਹ ਦੇ ਆਧਾਰ ’ਤੇ ਛਾਪੇਮਾਰੀ ਕਰਦਿਆਂ ਕਾਰ ਸਵਾਰ 2 ਹੈਰੋਇਨ ਸਮੱਗਲਰਾਂ ਨੂੰ ਕਾਬੂ ਕਰ ਲਿਆ। ਸਵਿਫ਼ਟ ਕਾਰ (ਪੀ. ਬੀ. 46 ਏ. ਸੀ. 8380) ’ਤੇ ਸਵਾਰ ਮੁਲਜ਼ਮ ਵਰਿੰਦਰਜੀਤ ਸਿੰਘ ਗੋਲਡੀ ਪੁੱਤਰ ਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ (ਦੋਵੇਂ ਵਾਸੀ ਤਰਨਤਾਰਨ) ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕਰਦਿਆਂ ਪੁਲਸ ਨੇ ਥਾਣਾ ਸੁਲਤਾਨਵਿੰਡ ਵਿਖੇ ਮਾਮਲਾ ਦਰਜ ਕਰ ਲਿਆ।

ਜਾਂਚ ਅਧਿਕਾਰੀ ਐੱਸ. ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਕਿ ਇਹ ਹੈਰੋਇਨ ਉਨ੍ਹਾਂ ਨੇ ਪੱਟੀ ਸ਼ਹਿਰ ਦੇ ਮਸ਼ਹੂਰ ਸਮੱਗਲਰ ਟੋਪੀ ਕੋਲੋਂ ਖਰੀਦੀ ਹੈ। ਸੀ. ਆਈ. ਏ. ਸਟਾਫ਼ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਵਰਿੰਦਰਜੀਤ ਸਿੰਘ ਗੋਲਡੀ ਸਰਕਾਰੀ ਸਕੂਲ ’ਚ ਅਧਿਆਪਕ ਹੈ ਅਤੇ ਉਸਦਾ ਸਾਥੀ ਹਰਪ੍ਰੀਤ ਸਿੰਘ ਨੰਬਰਦਾਰ ਹੈ। ਇੰਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮੱਗਲਰਾਂ ਨੂੰ ਅਦਾਲਤ ਵਿਖੇ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਲਿਆਂਦਾ ਗਿਆ ਹੈ।


author

Bharat Thapa

Content Editor

Related News