ਸੁਲਤਾਨਪੁਰ ਲੋਧੀ ਦਾ ਸਰਕਾਰੀ ਅਧਿਆਪਕ ਬਣਿਆ ਕਿਸਾਨਾਂ ਲਈ ਮਿਸਾਲ, ਘਰ ਦੀ ਛੱਤ 'ਤੇ ਸਬਜ਼ੀਆਂ ਉਗਾ ਇੰਝ ਕਰ ਰਿਹੈ ਖੇਤੀ
Sunday, Dec 11, 2022 - 02:46 PM (IST)
ਕਪੂਰਥਲਾ (ਚੰਦਰ)- ਕਿਸਾਨਾਂ ਨੂੰ ਅਕਸਰ ਤੁਸੀਂ ਬਾਹਰ ਆਪਣੇ ਖੇਤਾਂ ਵਿੱਚ ਫ਼ਸਲ ਉਗਾਉੰਦਿਆਂ ਵੇਖਿਆ ਹੋਵੇਗਾ ਪਰ ਅਜੌਕੇ ਸਮੇਂ ਦੀ ਜੇ ਗੱਲ ਕਰੀਏ ਤਾਂ ਕਿਸੇ ਵੀ ਕਿਸਮ ਦੀ ਫ਼ਸਲ ਨੂੰ ਉਗਾਉਣ ਲਈ ਬਹੁਤ ਸਾਰੀ ਜ਼ਮੀਨ ਅਤੇ ਚੰਗੀ ਖਾਦ ਦੀ ਲੋੜ ਪੈਂਦੀ ਹੈ। ਅੱਜ ਦੇ ਸਮੇਂ ਵਿੱਚ ਆਰਗੈਨਿਕ ਖੇਤੀ ਕਰਨਾ ਤਾਂ ਨਾ ਮੁਮਕਿਨ ਜਿਹਾ ਹੋ ਚੁੱਕਾ ਹੈ ਪਰ ਇਸੇ ਚੀਜ਼ ਨੂੰ ਸੱਚ ਕਰ ਵਿਖਾਇਆ ਹੈ ਸੁਲਤਾਨਪੁਰ ਲੋਧੀ ਦੇ ਇਕ ਸਰਕਾਰੀ ਸਕੂਲ ਵਿੱਚ ਬਤੋਰ ਕੰਪਿਊਟਰ ਟੀਚਰ ਅਵਤਾਰ ਸਿੰਘ ਸੰਧੂ ਨੇ। ਅਵਤਾਰ ਸਿੰਘ ਸੰਧੂ ਨੇ ਆਪਣੀ ਜ਼ਮੀਨ ਹੋਣ ਦੇ ਬਾਵਜੂਦ ਵੀ ਘਰ ਦੀ ਛੱਤ 'ਤੇ ਹੀ ਖੇਤੀ ਕਰ ਰਹੇ ਹਨ।
ਅਵਤਾਰ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਕੋਰੋਨਾ ਕਾਰਨ ਲੋਕ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ ਸਨ, ਉਸ ਵੇਲੇ ਉਨ੍ਹਾਂ ਨੇ ਅਜਿਹਾ ਕਰਨ ਦਾ ਸੋਚਿਆ, ਜਿਸ ਵਿੱਚ ਉਹ ਜਲਦੀ ਹੀ ਕਾਮਯਾਬ ਹੋ ਗਏ ਅਤੇ ਘਰ ਵਿੱਚ ਹੀ ਉਗਾਈਆਂ ਸਬਜੀਆਂ ਨੂੰ ਉਹ ਘਰ ਖਾਣ ਲਈ ਵਰਤੋਂ ਵਿੱਚ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਤਰ੍ਹਾਂ ਦੇ ਫਲ ਸਬਜੀਆਂ ਅਤੇ ਜੜੀ ਬੂਟੀ ਦਵਾਈਆਂ ਨੂੰ ਘਰ ਦੀ ਹੀ ਛੱਤ 'ਤੇ ਬਿਨਾਂ ਜ਼ਹਿਰੀਲੀ ਖਾਦ ਦੇ ਉਗਾਇਆ ਹੈ ਅਤੇ ਘਰ ਦੀ ਰਸੋਈ ਦੇ ਵੇਸਟ ਹੋਏ ਖਾਣੇ ਨੂੰ ਉਹ ਖਾਦ ਦੇ ਰੂਪ ਵਿੱਚ ਹੀ ਵਰਤਦੇ ਹਨ।
ਇਹ ਵੀ ਪੜ੍ਹੋ : ਲਤੀਫਪੁਰਾ ’ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਦੂਜੇ ਦਿਨ ਵੀ ਰਹੀ ਜਾਰੀ, ਲੋਕ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ
ਇਸ ਦੌਰਾਨ ਅਵਤਾਰ ਸਿੰਘ ਦੀ ਪਤਨੀ ਮਹਿੰਦਰਜੀਤ ਕੋਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਰ ਦੇ ਕੰਮਾਂ ਦੇ ਨਾਲ-ਨਾਲ ਇਸ ਕੰਮ ਵਿਚ ਬੇਹੱਦ ਖੁਸ਼ੀ ਪ੍ਰਾਪਤ ਹੁੰਦੀ ਹੈ। ਇਸ ਕੰਮ ਵਿਚ ਉਹ ਆਪਣੇ ਪਤੀ ਦਾ ਬਖੂਬੀ ਸਾਥ ਦੇ ਰਹੇ ਹਨ ਅਤੇ ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਜਿਹੀ ਖੇਤੀ ਕਰਨ ਦੇ ਸਸਤੇ ਅਤੇ ਵੀ ਵਧੀਆ ਢੰਗ ਤੋਂ ਜਾਣੂੰ ਕਰਵਾਇਆ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਬਿਆਨ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤਾਂ ਉਹ ਡਰੱਗਜ਼ ਛੱਡ ਦੇਣਗੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ