ਨੁਕਸਾਨੀ ਫ਼ਸਲ ਦੇ ਮੁਆਵਜ਼ੇ ਸਬੰਧੀ ਸਰਕਾਰ ਗੰਭੀਰ, 23 ਸੀਨੀਅਰ IAS ਅਧਿਕਾਰੀਆਂ ਦੀ ਲਾਈ ਡਿਊਟੀ

Monday, Apr 10, 2023 - 04:55 AM (IST)

ਜਲੰਧਰ (ਨਰਿੰਦਰ ਮੋਹਨ)-ਬਰਸਾਤ ਅਤੇ ਗੜੇਮਾਰੀ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਵਿਸਾਖੀ ਤੱਕ ਦਿੱਤਾ ਜਾ ਸਕੇ, ਇਸ ਲਈ ਪੰਜਾਬ ਸਰਕਾਰ ਨੇ ਉਪਰਾਲੇ ਤੇਜ਼ ਕਰ ਦਿੱਤੇ। ਸਰਕਾਰ ਨੇ 23 ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਦੀ ਡਿਊਟੀ ਲਗਾਈ ਹੈ, ਤਾਂ ਕਿ ਫਸਲਾਂ ਦੀ ਗਿਰਦਾਵਰੀ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਆਉਣ ਵਾਲੀ ਕਣਕ ਦੀ ਫ਼ਸਲ ਦੀ ਮੰਡੀਆਂ ’ਚ ਵਿਕਰੀ ਬਿਨਾਂ ਕਿਸੇ ਅੜਚਨ ਦੇ ਹੋ ਸਕੇ, ਇਸ ਲਈ ਵੱਖ-ਵੱਖ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਖਰੀਦ ਏਜੰਸੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ।

ਇਹ ਖ਼ਬਰ ਵੀ ਪੜ੍ਹੋ : ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ

ਜਿਨ੍ਹਾਂ ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਦੀ ਡਿਊਟੀ ਵੱਖ-ਵੱਖ ਜ਼ਿਲ੍ਹਿਆਂ ’ਚ ਲਗਾਈ ਗਈ ਹੈ, ਉਸ ਮੁਤਾਬਕ ਰਵਨੀਤ ਕੌਰ ਸ਼ਹੀਦ ਭਗਤ ਸਿੰਘ ਨਗਰ, ਅਨੁਰਾਗ ਅਗਰਵਾਲ ਲੁਧਿਆਣਾ, ਸੀਮਾ ਜੈਨ ਰੋਪੜ, ਸਰਵਜੀਤ ਸਿੰਘ ਤਰਨਤਾਰਨ, ਰਾਜੀ ਪੀ. ਸ੍ਰੀਵਾਸਤਵ ਸ੍ਰੀ ਫਤਿਹਗੜ੍ਹ ਸਾਹਿਬ, ਅਨੁਰਾਗ ਵਰਮਾ ਸ੍ਰੀ ਮੁਕਤਸਰ ਸਾਹਿਬ, ਕੇ. ਸ਼ਿਵਾ ਪ੍ਰਸਾਦ ਫਾਜ਼ਿਲਕਾ, ਰਮੇਸ਼ ਕੁਮਾਰ ਗੱਟਾ ਅੰਮ੍ਰਿਤਸਰ, ਵਿਕਾਸ ਪ੍ਰਤਾਪ ਕਪੂਰਥਲਾ, ਡੀ. ਕੇ. ਤਿਵਾੜੀ ਮੋਗਾ, ਤੇਜਵੀਰ ਸਿੰਘ ਸੰਗਰੂਰ, ਜਸਪ੍ਰੀਤ ਤਲਵਾੜ ਐੱਸ. ਏ. ਐੱਸ. ਨਗਰ, ਦਲੀਪ ਕੁਮਾਰ ਬਠਿੰਡਾ, ਵਿਵੇਕ ਪ੍ਰਤਾਪ ਸਿੰਘ ਪਟਿਆਲਾ, ਅਜੇ ਕੁਮਾਰ ਸਿਨਹਾ ਗੁਰਦਾਸਪੁਰ, ਰਾਹੁਲ ਭੰਡਾਰੀ ਮਾਲੇਰਕੋਟਲਾ, ਕ੍ਰਿਸ਼ਨ ਕੁਮਾਰ ਜਲੰਧਰ, ਵੀ. ਕੇ. ਮੀਨਾ ਮਾਨਸਾ, ਰਾਖੀ ਗੁਪਤਾ ਭੰਡਾਰੀ, ਹੁਸ਼ਿਆਰਪੁਰ, ਵਿਕਾਸ ਗਰਗ ਫਰੀਦਕੋਟ, ਨੀਲਕੰਠ ਅਵਧ ਪਠਾਨਕੋਟ, ਅਜੇ ਸ਼ਰਮਾ ਫਿਰੋਜ਼ਪੁਰ ਅਤੇ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਬਰਨਾਲਾ ’ਚ ਪ੍ਰਬੰਧਕੀ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਵਾਹਗਾ ਬਾਰਡਰ ’ਤੇ ਤਿਰੰਗਾ ਲਹਿਰਾਉਣ ਲਈ ਲਗਾਇਆ ਪੋਲ, ਪਾਕਿਸਤਾਨ ਖੜ੍ਹਾ ਕਰ ਰਿਹੈ ਵਿਵਾਦ


Manoj

Content Editor

Related News