ਸਕੂਲਾਂ ਦੇ ਬਾਹਰ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ

Sunday, Jun 18, 2017 - 06:22 PM (IST)

ਸਕੂਲਾਂ ਦੇ ਬਾਹਰ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ

ਅੰਮ੍ਰਿਤਸਰ - ਸਰਕਾਰੀ ਸਕੂਲਾਂ ਦੇ ਬਾਹਰ ਹੁੱਲੜਬਾਜ਼ੀ ਕਰ ਕੇ ਲੜਕੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕੇ ਜਾਣਗੇ। ਇਹ ਵਿਚਾਰ ਜ਼ਿਲਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਨੇ ਅੱਜ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮਜੀਠਾ, ਉਪ ਪ੍ਰਧਾਨ ਪੰਜਾਬ ਲਖਬੀਰ ਸਿੰਘ ਚਵਿੰਡਾ ਦੇਵੀ ਤੇ ਹੋਰ ਨੰਬਰਦਾਰਾਂ ਨਾਲ ਮੀਟਿੰਗ ਦੌਰਾਨ ਪ੍ਰਗਟਾਏ। 
ਉਨ੍ਹਾਂ ਕਿਹਾ ਕਿ ਇਲਾਕੇ ਦੇ ਮੋਹਤਬਰਾਂ ਤੇ ਪੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੁੱਲੜਬਾਜ਼ੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਨਾਲ ਹੀ ਸਕੂਲ ਪ੍ਰਬੰਧਾਂ 'ਚ ਹੋਰ ਵੱਧ ਸੁਧਾਰ ਵੀ ਲਿਆਂਦਾ ਜਾਵੇਗਾ।
ਡੀ. ਈ. ਓ. ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਮਸਲੇ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਤੇ ਸਕੂਲਾਂ 'ਚ ਛੁੱਟੀਆਂ ਖਤਮ ਹੁੰਦਿਆਂ ਹੀ ਇਕ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮਜੀਠਾ ਤੇ ਉਪ ਪ੍ਰਧਾਨ ਪੰਜਾਬ ਲਖਬੀਰ ਸਿੰਘ ਚਵਿੰਡਾ ਦੇਵੀ ਨੇ ਵੀ ਹੁੱਲੜਬਾਜ਼ਾਂ ਨੂੰ ਨੱਥ ਪਾਉਣ 'ਚ ਸਿੱਖਿਆ ਵਿਭਾਗ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਇਸ ਸਮੇਂ ਤਹਿਸੀਲ ਮਜੀਠਾ ਦੇ ਪ੍ਰਧਾਨ ਅਵਤਾਰ ਸਿੰਘ, ਸਵਿੰਦਰ ਸਿੰਘ ਨਾਗ ਕਲਾਂ, ਸੁਰਜੀਤ ਸਿੰਘ ਸੋਹੀਆਂ, ਮਨਜੀਤ ਸਿੰਘ ਚੱਕ ਮੁਕੰਦ, ਸੇਵਾ ਸਿੰਘ ਗਿੱਲ, ਮੁਖਤਾਰ ਸਿੰਘ ਸੁਲਤਾਨਵਿੰਡ, ਕੁਲਦੀਪ ਸਿੰਘ ਜੇਠੂਵਾਲ, ਸਤਨਾਮ ਸਿੰਘ ਸੁਲਤਾਨਵਿੰਡ, ਕਸ਼ਮੀਰ ਸਿੰਘ ਨਾਗ ਨਵੇਂ, ਸੁੱਚਾ ਸਿੰਘ ਨਾਗ ਨਵੇਂ, ਮਹਿੰਦਰ ਸਿੰਘ ਕਾਲੇ ਘਣੂਪੁਰ, ਗੁਰਪੰਥਜੀਤ ਸਿੰਘ ਹੈਪੀ ਤੇ ਹੋਰ ਵੀ ਨੰਬਰਦਾਰ ਹਾਜ਼ਰ ਸਨ।


Related News