ਮੋਗਾ ਦੇ ਸਰਕਾਰੀ ਸਕੂਲ ਵਿਚ ਚੋਰਾਂ ਨੇ ਬੋਲਿਆ ਧਾਵਾ, ਬੱਚਿਆਂ ਦੀਆਂ ਟ੍ਰਾਫੀਆਂ ਤਕ ਵੀ ਨਾ ਬਖਸ਼ੀਆਂ

Tuesday, Apr 18, 2023 - 12:30 PM (IST)

ਮੋਗਾ ਦੇ ਸਰਕਾਰੀ ਸਕੂਲ ਵਿਚ ਚੋਰਾਂ ਨੇ ਬੋਲਿਆ ਧਾਵਾ, ਬੱਚਿਆਂ ਦੀਆਂ ਟ੍ਰਾਫੀਆਂ ਤਕ ਵੀ ਨਾ ਬਖਸ਼ੀਆਂ

ਮੋਗਾ (ਕਸ਼ਿਸ਼) : ਮੋਗਾ ਦੇ ਸਰਕਾਰੀ ਸਕੂਲ ਵਿਚ ਚੋਰਾਂ ਨੇ ਧਾਵਾ ਬੋਲ ਦਿੱਤਾ। ਚੋਰ ਸਕੂਲ ਵਿਚੋਂ 2 ਐੱਲ. ਈ. ਡੀ., ਇਕ ਇਨਵੇਟਰ ਅਤੇ ਬੱਚਿਆਂ ਦੀਆਂ ਟ੍ਰੋਫ਼ੀਆਂ ਤੱਕ ਚੁੱਕ ਕੇ ਲੈ ਗਏ। ਚੋਰੀ ਦੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਇਸ ਤੋਂ ਇਲਾਵਾ ਨੇੜੇ ਸਥਿਤ ਪੈਟਰੋਲ ਪੰਪ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਚੋਰ ਸਮਾਨ ਚੋਰੀ ਕਰਕੇ ਲੈ ਕੇ ਲਿਜਾਂਦੇ ਦਿਖਾਈ ਦਿੱਤੇ ਹਨ। 

ਇਸ ਮੌਕੇ ਸਕੂਲ ਦੇ ਅਧਿਆਪਕ ਵੱਲੋਂ ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ। ਦੂਜੇ ਪਾਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤਾਂ ਚੋਰਾਂ ਨੇ ਸਿੱਖਿਆ ਦੇ ਮੰਦਰ ਨੂੰ ਵੀ ਨਿਸ਼ਾਨਾ ਬਨਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਚੋਰਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। 


author

Gurminder Singh

Content Editor

Related News