ਸਰਕਾਰੀ ਹੁਕਮ ਦੇ ਬਾਵਜੂਦ ਪਠਾਨਕੋਟ ''ਚ ਪ੍ਰਾਈਵੇਟ ਸਕੂਲ ਖੁੱਲ੍ਹੇ, ਡੀ. ਓ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
Thursday, Nov 09, 2017 - 02:40 PM (IST)
ਪਠਾਨਕੋਟ (ਧਰਮਿੰਦਰ, ਦੀਪਕ) - ਬੰਠਿਡਾ 'ਚ ਹੋਏ ਸੜਕ ਹਾਦਸੇ ਦੇ ਬਾਅਦ ਪੰਜਾਬ ਸਰਕਾਰ ਵੱਲੋਂ ਸੂਬੇ 'ਚ 3 ਦਿਨਾਂ ਲਈ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਦੇ ਬਾਵਜੂਦ ਪਠਾਨਕੋਟ ਦੇ ਕਈ ਪ੍ਰਾਈਵੇਟ ਸਕੂਲ ਅਜਿਹੇ ਹਨ ਜਿਨ੍ਹਾਂ ਵੱਲੋਂ ਸਰਕਾਰੀ ਆਦੇਸ਼ਾਂ ਨੂੰ ਅਣਦੇਖਾ ਕਰ ਸਕੂਲ ਖੋਲ੍ਹੇ ਗਏ। ਇਸ ਦੇ ਚਲਦੇ ਜਦੋਂ ਡੀ. ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਬੰਧਿਤ ਸਕੂਲਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜਾਵੇਗਾ।
