CM ਮਾਨ ਦੇ ਘਰ ਨੇੜੇ ਵੱਡੀ ਘਟਨਾ, ਸਰਕਾਰੀ ਸਕੂਲ 'ਚ ਚੱਲੇ ਹਥਿਆਰ, CCTV 'ਚ ਕੈਦ ਹੋਈ ਵਾਰਦਾਤ (ਵੀਡੀਓ)

Thursday, May 12, 2022 - 10:36 AM (IST)

ਸੰਗਰੂਰ (ਪ੍ਰਿੰਸ) : ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਇਕ ਕਿੱਲੋਮੀਟਰ ਨੇੜੇ ਸਰਕਾਰੀ ਸਕੂਲ 'ਚ ਪੇਪਰ ਦੇਣ ਆਏ 10ਵੀਂ ਜਮਾਤ ਦੇ ਵਿਦਿਆਰਥੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਇਸ ਦੌਰਾਨ ਅਮਿਤ ਨਾਂ ਦਾ ਵਿਦਿਆਰਥੀ ਜ਼ਖਮੀ ਹੋ ਗਿਆ। ਜ਼ਖਮੀ ਹੋਏ ਅਮਿਤ (14) ਨੇ ਦੱਸਿਆ ਕਿ ਉਹ ਸਰਕਾਰੀ ਸਕੂਲ 'ਚ ਪੜ੍ਹਦਾ ਹੈ ਅਤੇ ਉਹ ਪੇਪਰ ਦੇਣ ਲਈ ਸਕੂਲ ਆ ਰਿਹਾ ਸੀ। ਇਸ ਦੌਰਾਨ ਰਾਹ 'ਚ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਉਸ ਦੀ ਟੱਕਰ ਹੋ ਗਈ। ਉਨ੍ਹਾਂ ਨਾਲ ਬਹਿਸਬਾਜ਼ੀ ਤੋਂ ਬਾਅਦ ਉਹ ਆਪਣੇ ਸਕੂਲ ਆ ਗਿਆ। ਇਸ ਦੇ ਕੁੱਝ ਦੇਰ ਬਾਅਦ 4 ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਸਕੂਲ 'ਚ ਆ ਗਏ ਅਤੇ ਉਨ੍ਹਾਂ ਨੇ ਉਸ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : 'ਸਰਕਾਰੀ ਘਰ' ਛੱਡਣ ਦੇ ਮੂਡ 'ਚ ਨਹੀਂ ਪੰਜਾਬ ਦੇ ਸਾਬਕਾ ਮੰਤਰੀ ਤੇ ਵਿਧਾਇਕ

ਇਸ ਦੌਰਾਨ ਇਕ ਹਥਿਆਰ ਉਸ ਨੇ ਵੀ ਖੋਹ ਲਿਆ, ਜਿਸ ਨਾਲ ਉਸ ਨੇ ਖ਼ੁਦ ਨੂੰ ਬਚਾਇਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਪੀੜਤ ਵਿਦਿਆਰਥੀ ਦੇ ਪਿਤਾ ਦਾ ਕਹਿਣਾ ਹੈ ਕਿ ਪੁੱਤਰ 'ਤੇ ਜੋ ਜਾਨਲੇਵਾ ਹਮਲਾ ਹੋਇਆ  ਹੈ, ਉਸ 'ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁੱਤਰ ਖ਼ੁਦ ਨੂੰ ਨਾ ਬਚਾਉਂਦਾ ਤਾਂ ਉਸ ਤੋਂ ਇਸ ਤੋਂ ਵੀ ਵੱਡਾ ਹਮਲਾ ਹੋ ਸਕਦਾ ਸੀ।

ਇਹ ਵੀ ਪੜ੍ਹੋ : CM ਮਾਨ ਦੀ ਲੀਡਰਾਂ ਤੇ ਅਫ਼ਸਰਾਂ ਨੂੰ ਸਿੱਧੀ ਚਿਤਾਵਨੀ, ਦਿੱਤਾ 31 ਮਈ ਤੱਕ ਦਾ ਸਮਾਂ ਨਹੀਂ ਤਾਂ...

ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਮੈਂ ਸਕੂਲ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨਾਲ ਪੱਲਾ ਝਾੜਦੇ ਹੋਏ ਕਿਹਾ ਕਿ ਅਸੀਂ ਸਕੂਲ 'ਚ ਕਿਸੇ ਨੂੰ ਆਉਣ ਤੋਂ ਕਿਵੇਂ ਰੋਕ ਸਕਦੇ ਹਾਂ, ਸਾਨੂੰ ਨਹੀਂ ਪਤਾ ਕਿ ਬਾਹਰੋਂ ਕਿਸ ਨੇ ਆ ਕੇ ਹਮਲਾ ਕੀਤਾ ਹੈ। ਪਿਤਾ ਨੇ ਪੁਲਸ ਪ੍ਰਸ਼ਾਸਨ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਸ਼ਹਿਰ 'ਚ ਅਜਿਹਾ ਮਾਹੌਲ ਹੋਵੇਗਾ ਤਾਂ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਪੜ੍ਹਾ ਸਕਦੇ ਹਾਂ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News