ਸਰਕਾਰੀ ਸਕੂਲ ਦੀ ਅਧਿਆਪਕਾ ਬਣੀ ਥਾਣੇਦਾਰ, ਹੋਮਵਰਕ ਨਾ ਕਰਨ ਵਾਲੇ ਬੱਚਿਆਂ ’ਤੇ ਥਰਡ ਡਿਗਰੀ ਦੀ ਵਰਤੋਂ
Saturday, Jul 27, 2024 - 06:30 PM (IST)
ਫਿਲੌਰ (ਭਾਖੜੀ) : ਸਰਕਾਰੀ ਸਕੂਲ ਦੀ ਅਧਿਆਪਕਾ ਨੇ ਹੋਮਵਰਕ ਪੂਰਾ ਨਾ ਕਰਨ ’ਤੇ 8 ਅਤੇ 10 ਸਾਲ ਦੇ ਬੱਚਿਆਂ ਨੂੰ ਨਾ ਸਿਰਫ ਥੱਪੜ ਮਾਰਿਆ ਗਿਆ, ਸਗੋਂ ਡੰਡਿਆਂ ਨਾਲ ਵੀ ਕੁੱਟਿਆ। ਇਸ ਕੁੱਟਮਾਰ ਕਾਰਣ ਇਕ ਲੜਕੀ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਦਕਿ ਬਾਕੀ ਬੱਚਿਆਂ ਦੀ ਹਾਲਤ ਅਜਿਹੀ ਬਣ ਗਈ ਹੈ ਕਿ ਉਹ ਸਕੂਲ ਜਾਣ ਤੋਂ ਵੀ ਝਿਜਕ ਰਹੇ ਹਨ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਲਸਾੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਹ ਘਟਨਾ ਹੈ। ਇਸ ਗੱਲ ਦਾ ਪਤਾ ਪਿਛਲੇ ਇਕ ਹਫ਼ਤੇ ਤੋਂ ਮਾਪਿਆਂ ਨੂੰ ਉਦੋਂ ਲੱਗਾ, ਜਦੋਂ ਉਹ ਆਪਣੇ ਬੱਚਿਆਂ ਨੂੰ ਮੁਸਕਰਾਉਂਦੇ ਹੋਏ ਸਕੂਲ ਛੱਡਦੇ ਸਨ, ਜਦੋਂਕਿ ਉਹ ਸਕੂਲੋਂ ਪਰਤਦੇ ਸਮੇਂ ਨਿਰਾਸ਼ ਅਤੇ ਡਰੇ ਹੋਏ ਹੁੰਦੇ ਸਨ।
ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਨੇ ਪਾਇਆ ਟਾਈਮ, ਖੂਨੀ ਝੜਪ ਵਿਚ ਇਕ ਨੌਜਵਾਨ ਦੀ ਮੌਤ
ਤਾਜ਼ਾ ਘਟਨਾ ’ਚ ਸਕੂਲ ’ਚ ਤੀਜੀ ਜਮਾਤ ’ਚ ਪੜ੍ਹਦੇ ਇਕ 10 ਸਾਲਾ ਬੱਚੀ ਨੇ ਦੱਸਿਆ ਕਿ ਸਕੂਲ ’ਚ ਮੈਡਮ ਗੁੱਸੇ ’ਚ ਆਉਣ ’ਤੇ ਬੱਚਿਆਂ ਨੂੰ ਨਾ ਸਿਰਫ਼ ਥੱਪੜ ਮਾਰਦੀ ਹੈ, ਸਗੋਂ ਸਜ਼ਾ ਵਜੋਂ ਅਕਸਰ ਡੰਡਿਆਂ ਨਾਲ ਕੁੱਟਦੀ ਵੀ ਹੈ। ਤੀਜੀ ਜਮਾਤ ’ਚ ਪੜ੍ਹਦੇ ਬੱਚੀ ਦੇ ਪਿਤਾ ਰੋਹਿਤ ਕੁਮਾਰ ਅਤੇ ਉਸ ਦੀ ਪਤਨੀ ਰੀਟਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ 3 ਲੜਕੀਆਂ ਹਨ, ਵੱਡੀ ਲੜਕੀ ਜੋ ਤੀਜੀ ਜਮਾਤ ’ਚ ਪੜ੍ਹਦੀ ਹੈ। ਅੱਜ ਜਦੋਂ ਉਹ ਰਾਤ ਨੂੰ ਸਖ਼ਤ ਮਿਹਨਤ ਕਰਕੇ ਘਰ ਪਰਤੇ ਤਾਂ ਉਸ ਦੀ ਵੱਡੀ ਲੜਕੀ ਬੇਹੋਸ਼ ਪਈ ਸੀ। ਜਦੋਂ ਉਸ ਨੇ ਉਸ ਨੂੰ ਚੁੱਕਿਆ ਤਾਂ ਦੇਖਿਆ ਕਿ ਉਸ ਦੀਆਂ ਅੱਖਾਂ ਅਤੇ ਗੱਲ੍ਹਾਂ ’ਤੇ ਕੁੱਟਮਾਰ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ : ਕੈਨੇਡਾ ਨੇ ਚੱਕਰਾਂ ਨੇ ਉਜਾੜਿਆ ਪਰਿਵਾਰ, ਘਰ 'ਚ ਵਿਛ ਗਏ ਸੱਥਰ, ਖੁਸ਼ੀਆਂ ਦੀ ਥਾਂ ਪਏ ਵੈਣ
ਉਹ ਉਦੋਂ ਹੈਰਾਨ ਰਹਿ ਗਿਆ ਜਦੋਂ ਉਸ ਦੀ ਧੀ ਨੇ ਉਸ ਨੂੰ ਦੱਸਿਆ ਕਿ ਉਸ ਦੀ ਮੈਡਮ ਨੇ ਉਸ ਨੂੰ ਹੋਮਵਰਕ ਨਾ ਕਰਨ ਕਾਰਨ ਬੁਰੀ ਤਰ੍ਹਾਂ ਕੁੱਟਿਆ। ਬੱਚੀ ਦੀ ਹਾਲਤ ਇੰਨੀ ਨਾਜ਼ੁਕ ਹੋ ਗਈ ਕਿ ਰਾਤ 9.30 ਵਜੇ ਉਸ ਨੇ ਆਪਣੀ ਬੇਟੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਇਸ ਸਬੰਧੀ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਦੇਰ ਰਾਤ ਮੈਡਮ ਰਜਿੰਦਰ ਕੌਰ ਜੋ ਕਿ ਅੱਪਰਾ ਪ੍ਰਾਇਮਰੀ ਸਕੂਲ ’ਚ ਪਿਛਲੇ 14 ਸਾਲਾਂ ਤੋਂ ਸਿੱਖਿਆ ਪ੍ਰੋਵਾਈਡਰ ਵਜੋਂ ਤਾਇਨਾਤ ਹਨ, ਨੇ ਦੱਸਿਆ ਕਿ ਬੱਚੇ ਅਕਸਰ ਸਕੂਲ ’ਚ ਦਿੱਤੇ ਗਏ ਹੋਮਵਰਕ ਨੂੰ ਪੂਰਾ ਕਰ ਕੇ ਵਾਪਸ ਨਹੀਂ ਆਉਂਦੇ। ਬੱਚੇ ਡੰਡੇ ਮਾਰਨ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ। ਇਸ ਬਾਰੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਹੀ ਦੱਸ ਸਕਦੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਇਕ ਪੇਂਡੂ ਸਕੂਲ ਹੈ, ਜਿਥੇ ਬੱਚੇ ਇਕ-ਦੋ ਥੱਪੜ ਮਾਰੇ ਬਿਨਾਂ ਸਮਝ ਨਹੀਂ ਪਾਉਂਦੇ।
ਇਹ ਵੀ ਪੜ੍ਹੋ : ਪਰਿਵਾਰ ਦੇ ਦੋ ਨੌਜਵਾਨਾਂ ਦੀ ਮੌਤ, ਕਮਰੇ ਵਿਚ ਲਾਸ਼ਾਂ ਦੇਖ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8