ਮਿਡ-ਡੇ ਮੀਲ ਬੰਦ ਹੋਣ ਕਾਰਨ ਸਰਕਾਰੀ ਸਕੂਲਾਂ ''ਚੋਂ ਖਾਲੀ ਪੇਟ ਪਰਤ ਰਹੇ ਬੱਚੇ

Sunday, Dec 03, 2017 - 03:42 PM (IST)

ਮਿਡ-ਡੇ ਮੀਲ ਬੰਦ ਹੋਣ ਕਾਰਨ ਸਰਕਾਰੀ ਸਕੂਲਾਂ ''ਚੋਂ ਖਾਲੀ ਪੇਟ ਪਰਤ ਰਹੇ ਬੱਚੇ

ਬੁਢਲਾਡਾ (ਬਾਂਸਲ) : ਸੂਬਾ ਸਰਕਾਰ ਦੇ ਨਵੇਂ ਫਰਮਾਨ ਰਾਹੀਂ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦੇ ਕੀਤੇ ਗਏ ਫਰਮਾਨ ਤੋਂ ਬਾਅਦ ਸਰਕਾਰੀ ਅਧਿਆਪਕਾਂ ਦੀਆਂ ਜੇਬਾਂ ਦੇ ਰਹਿਮੋ-ਕਰਮ ਤੇ ਚੱਲ ਰਹੀ ਮਿੱਡ-ਡੇ ਮੀਲ ਅਚਾਨਕ ਬੰਦ ਹੋਣ ਕਾਰਨ ਸਕੂਲਾਂ 'ਚ ਪੜਦੇ ਲੱਖਾਂ ਵਿਦਿਆਰਥੀ ਖਾਲੀ ਪੇਟ ਘਰਾਂ ਨੂੰ ਪਰਤ ਰਹੇ ਹਨ।|ਆਗਨਵਾੜੀ ਸੈਂਟਰਾ ਤੋਂ ਤਬਦੀਲ ਕੀਤੇ ਗਏ ਇਨ੍ਹਾ ਬੱਚਿਆਂ ਦੇ ਆਉਣ ਨਾਲ ਮਿੱਡ-ਡੇ ਮੀਲ ਸਕੀਮ ਤੇ ਵੀ ਭਾਰ ਪਿਆ ਹੈ। ਦਸੰਬਰ ਦੇ ਪਹਿਲੇ ਹਫਤੇ ਸਰਕਾਰ ਦੀ ਬੇਰੁੱਖੀ ਅਤੇ ਆਪਣੀਆਂ ਜੇਬਾਂ 'ਚੋਂ ਚਾਰ ਮਹੀਨਿਆਂ ਤੋਂ ਖਰਚ ਕਰ ਰਹੇ ਅਧਿਆਪਕਾਂ ਦੇ ਹੱਥ ਖੜ੍ਹੇ ਕਰ ਦੇਣ ਤੋਂ ਬਾਅਦ ਆਗਨਵਾੜੀ 'ਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਵੀ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਉਨ੍ਹਾਂ ਦੇ ਬੱਚਿਆਂ ਦੀ ਸਾਭ-ਸੰਭਾਲ ਆਗਨਵਾੜੀ ਸੈਟਰਾਂ 'ਚ ਚੰਗੀ ਹੋ ਰਹੀ ਸੀ ਪਰ ਸਰਕਾਰੀ ਸਕੂਲਾਂ 'ਚ ਰਲੇਵੇ ਤੋਂ ਬਾਅਦ ਬੱਚੇ ਖਾਲੀ ਪੇਟ ਘਰਾਂ ਨੂੰ ਪਰਤ ਰਹੇ ਹਨ। ਸਰਕਾਰ ਦੀ ਇਸ ਬੇਰੁੱਖੀ ਤੇ ਚੁੱਟਕੀ ਲੈਂਦਿਆਂ 'ਆਪ' ਦੇ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੋਰ ਨੇ ਜੱਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਮਾਸੂਮ ਬੱਚਿਆਂ ਤੇ ਵੀ ਤਰਸ ਨਹੀਂ ਕਰ ਰਹੀ।|ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ 'ਚ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਪੂਰੀ ਤਰ੍ਹਾਂ ਠੱਪ ਹੋ ਚੁੱਕੀਆਂ ਹਨ|। ਉਨ੍ਹਾਂ ਕਿਹਾ ਕਿ ਮਿੱਡ-ਡੇ ਮੀਲ ਚਾਲੂ ਕਰਨ ਲਈ ਸਰਕਾਰ ਫੰਡਾਂ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਬਹੁਤ ਸਾਰੇ ਅਜਿਹੇ ਪਰਿਵਾਰਾਂ ਦੇ ਬੱਚੇ ਹਨ, ਜਿਨ੍ਹਾ ਦੇ ਮਾਪੇ ਸਵੇਰੇ ਹੀ ਦਿਹਾੜੀ ਲਈ ਕੰਮ ਤੇ ਚਲੇ ਜਾਂਦੇ ਹਨ ਤੇ ਜੋ ਆਪਣੇ ਬੱਚਿਆਂ ਨੂੰ ਮਿਲਣ ਵਾਲੇ ਮਿੱਡ-ਡੇ ਮੀਲ ਦੇ ਖਾਣੇ ਤੇ ਹੀ ਨਿਰਭਰ ਹੁੰਦੇ ਹਨ। ਖਾਣਾ ਨਾ ਮਿਲਣ ਕਾਰਨ ਬੱਚਿਆਂ ਦੇ ਚਿਹਰਿਆਂ ਤੇ ਭੁੱਖ ਸਾਫ ਝਲਕਦੀ ਦੇਖੀ ਜਾ ਸਕਦੀ ਹੈ|। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਇਸ ਸੰਬੰਧੀ ਗਵਰਨਰ ਪੰਜਾਬ ਨੂੰ ਇੱਕ ਮੰਗ ਪੱਤਰ ਵੀ ਦੇਵੇਗੀ।


Related News