ਹਲਕਾ ਭੁਲੱਥ ਨਾਲ ਵਿਤਕਰਾ ਕਰ ਰਹੀ ਪੰਜਾਬ ਸਰਕਾਰ : ਜਗੀਰ ਕੌਰ

Wednesday, Feb 05, 2020 - 06:20 PM (IST)

ਹਲਕਾ ਭੁਲੱਥ ਨਾਲ ਵਿਤਕਰਾ ਕਰ ਰਹੀ ਪੰਜਾਬ ਸਰਕਾਰ : ਜਗੀਰ ਕੌਰ

ਬੇਗੋਵਾਲ (ਬਬਲਾ) : ਬੀਬੀ ਜਗੀਰ ਕੌਰ ਨੇ ਕਿਹਾ ਕਿ ਹੈ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਜੋ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸੀ ਉਹ ਅੱਜ ਜੱਗ ਜ਼ਾਹਰ ਹੁੰਦੇ ਨਜ਼ਰ ਆ ਰਹੇ ਹਨ, ਜਿਸ ਕਾਰਣ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋਂ ਡਾਢੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ, ਸਗੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਦਿੱਤੀਆਂ ਗਈਆਂ ਸਹੂਲਤਾਂ ਵੀ ਖੋਹ ਲਈਆਂ ਹਨ। ਬੀਬੀ ਜਗੀਰ ਕੌਰ ਹਲਕਾ ਭੁਲੱਥ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। 

ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਜਿਥੇ ਲੋਕਾਂ ਦੀ ਸਹੂਲਤ ਲਈ ਪਿੰਡ-ਪਿੰਡ ਸੁਵਿਧਾ ਕੇਂਦਰ ਖੋਲ੍ਹੇ ਗਏ ਸਨ, ਉਨਾਂ ਨੂੰ ਬੰਦ ਕਰਵਾ ਕੇ ਕੈਪਟਨ ਸਰਕਾਰ ਨੇ ਕਈ ਨੌਜਵਾਨਾਂ ਨੂੰ ਵਿਹਲੇ ਕਰ ਕੇ ਘਰਾਂ ਵਿਚ ਬਿਠਾ ਦਿੱਤਾ ਹੈ। ਹਲਕੇ ਭੁਲੱਥ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭੁਲੱਥ ਨੂੰ ਕਾਂਗਰਸ ਸਰਕਾਰ ਵੱਲੋਂ ਵਿਤਕਰੇ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ, ਜਿਸ ਕਰਕੇ ਸੜਕਾਂ ਨਹੀਂ ਬਣਾਈਆਂ ਜਾ ਰਹੀਆਂ ਹਨ। ਪੂਰੇ ਪੰਜਾਬ ਵਿਚੋਂ ਸਿਰਫ ਬੇਗੋਵਾਲ 'ਚ ਹੀ ਸ਼ੋਮਣੀ ਅਕਾਲੀ ਦਲ ਦੀ ਨਗਰ ਪੰਚਾਇਤ ਬਣੀ ਹੈ ਪਰ ਮੌਕੇ ਦੀ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰ ਕੇ ਬੇਗੋਵਾਲ ਦੇ ਵਿਕਾਸ ਕੰਮਾਂ ਨੂੰ ਲਟਕਾਇਆ ਜਾ ਰਿਹਾ ਹੈ।


author

Gurminder Singh

Content Editor

Related News