ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਖ਼ਾਤਿਆਂ ’ਚ ਭੇਜੀ ਦੁੱਗਣੀ ਤਨਖ਼ਾਹ ਪਰ ਨਹੀਂ ਕਢਵਾ ਸਕਣਗੇ ਇਕ ਵੀ ਪੈਸਾ

Wednesday, Mar 24, 2021 - 01:27 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਪਹਿਲਾਂ ਤਾਂ ਦੁੱਗਣੀ ਤਨਖ਼ਾਹ ਭੇਜ ਕੇ ਪੋਹ-ਵਾਰਾਂ ਕਰਵਾ ਦਿੱਤੀਆਂ ਅਤੇ ਫਿਰ ਇਸ ਗ਼ਲਤੀ ਸੰਬੰਧੀ ਜਾਣੂੰ ਕਰਵਾ ਕੇ ਇਹ ਵਾਧੂ ਤਨਖ਼ਾਹ ਨਾ ਕਢਵਾਉਣ ਦੀ ਹਦਾਇਤ ਵੀ ਦੇ ਦਿੱਤੀ। ਦਰਅਸਲ ਵਿਭਾਗ ਵਲੋਂ ਤਨਖਾਹ ਭੇਜਣ ਲਈ ਵਰਤੀ ਜਾਂਦੀ ਪ੍ਰਕਿਰਿਆ ਦੌਰਾਨ ਆਈ ਕਿਸੇ ਤਕਨੀਕੀ ਖਰਾਬੀ ਦੇ ਚੱਲਦੇ ਸੂਬੇ ਦੇ ਲਗਭਗ 4459 ਸਰਕਾਰੀ ਮੁਲਾਜ਼ਮਾਂ ਦੇ ਖਾਤਿਆਂ ਵਿਚ ਦੁੱਗਣੀ ਤਨਖਾਹ ਚਲੀ ਗਈ। ਦੁੱਗਣੀ ਤਨਖਾਹ ਦੇਖ ਕੇ ਖੁਸ਼ੀ ਨਾਲ ਲੋਟ-ਪੋਟ ਹੋਏ ਮੁਲਾਜ਼ਮਾਂ ਨੇ ਸਮਝਿਆ ਕਿ ਸਰਕਾਰ ਵਲੋਂ ਸ਼ਾਇਦ ਕੋਈ ਬੌਨਸ ਜਾਂ ਭੱਤਾ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਲੈ ਕੇ ਕਾਂਗਰਸ ’ਚ ਫਿਰ ਫਸਿਆ ਪੇਚ, ਕੀਤੇ ਟਵੀਟ ਨੇ ਛੇੜੀ ਨਵੀਂ ਚਰਚਾ

ਬਾਅਦ ਵਿਚ ਵਿਭਾਗ ਨੇ ਅਧਿਕਾਰੀਆਂ ਨੂੰ ਇਕ ਚਿੱਠੀ ਭੇਜ ਕੇ ਇਸ ਗ਼ਲਤੀ ਬਾਰੇ ਜਾਣੂੰ ਕਰਵਾਇਆ ਅਤੇ ਹਦਾਇਤ ਕੀਤੀ ਗਈ ਕਿ ਜਿਸ ਵੀ ਮੁਲਾਜ਼ਮ ਦੇ ਖਾਤੇ ਵਿਚ ਦੁੱਗਣੀ ਤਨਖਾਹ ਆਈ ਹੈ, ਉਹ ਵਾਧੂ ਤਨਖਾਹ ਦਾ ਇਕ ਵੀ ਪੈਸਾ ਨਾ ਕਢਵਾਏ। ਵਾਧੂ ਆਈ ਤਨਖਾਹ ਆਪਣੇ ਆਪ ਹੀ ਖਾਤੇ ਵਿਚੋਂ ਕੱਟੀ ਜਾਵੇਗੀ।

ਇਹ ਵੀ ਪੜ੍ਹੋ : ਪਟਿਆਲਾ ਦੇ ਐੱਸ.ਐੱਸ.ਪੀ. ਦੀ ਸਖ਼ਤ ਕਾਰਵਾਈ, 7 ਪੁਲਸ ਅਧਿਕਾਰੀ ਨੌਕਰੀ ਤੋਂ ਕੀਤੇ ਬਰਖਾਸਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News