ਪੰਜਾਬ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਕੀਤਾ ਵੱਡਾ ਐਲਾਨ

Tuesday, Apr 07, 2020 - 06:01 PM (IST)

ਪੰਜਾਬ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਕੀਤਾ ਵੱਡਾ ਐਲਾਨ

ਪਟਿਆਲਾ (ਪਰਮੀਤ): ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਸਾਰੇ ਘਰੇਲੂ ਤੇ ਕਮਰਸ਼ੀਅਲ ਖਪਤਕਾਰਾਂ ਲਈ 10 ਹਜ਼ਾਰ ਰੁਪਏ ਤੱਕ ਦੇ ਮਹੀਨਾਵਾਰ/ਦੋਮਾਹੀ ਬਿੱਲਾਂ ਦੀ ਅਦਾਇਗੀ ਮਿਤੀ 20 ਮਾਰਚ ਦੀ ਥਾਂ ਵਧਾ ਕੇ 20 ਅਪ੍ਰੈਲ ਕਰ ਦਿੱਤੀ ਹੈ। ਜਿਹੜਾ ਖਪਤਕਾਰ ਮੌਜੂਦਾ ਬਿੱਲ ਦੀ ਸਮੇਂ ਸਿਰ ਡਿਜੀਟਲ ਵਿਧੀ ਰਾਹੀਂ ਅਦਾਇਗੀ ਕਰੇਗਾ। ਉਸ ਨੂੰ ਇਕ ਫੀਸਦੀ ਛੋਟ ਵੀ ਦਿੱਤੀ ਜਾਵੇਗੀ।ਇਹੀ ਛੋਟ ਸਾਰੇ ਉਦਯੋਗਿਕ ਖਪਤਕਾਰਾਂ ਲਈ ਵੀ ਦਿੱਤੀ ਗਈ ਹੈ, ਜਿਨ੍ਹਾਂ 'ਚ ਐੱਸ ਪੀ, ਐੱਮ.ਐੱਸ ਤੇ ਐੱਲ.ਐੱਸ ਖਪਤਕਾਰ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਖੁਦ ਨੂੰ ਕੈਬਨਿਟ ਮੰਤਰੀ ਦਾ ਖਾਸਮ-ਖਾਸ ਦੱਸਣ ਵਾਲੇ ਜਾਅਲੀ ਪੱਤਰਕਾਰ ਦੀ ਪੁਲਸ ਨੇ ਭੰਨ੍ਹੀ ਆਕੜ

ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਪਾਵਰਕਾਮ ਨੂੰ ਲਿਖੇ ਪੱਤਰ 'ਚ ਸਰਕਾਰ ਦੇ ਇਨ੍ਹਾਂ ਫੈਸਲਿਆਂ ਤੋਂ ਜਾਣੂ ਕਰਵਾਇਆ ਗਿਆ ਹੈ।ਮੀਡੀਅਮ ਸਪਲਾਈ (ਐੱਮ.ਐੱਸ.) ਅਤੇ ਲਾਰਜ ਸਪਲਾਈ (ਐੱਲ.ਐੱਸ.) ਵਾਲੇ ਉਦਯੋਗਿਕ ਖਪਤਕਾਰਾਂ ਲਈ ਫਿਕਸ ਚਾਰਜਿਜ਼ 23.3.2020 ਤੋਂ ਦੋ ਮਹੀਨੇ ਲਈ ਮੁਆਫ ਹੋਣਗੇ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਲਾਕਡਾਊਨ ਪੀਰੀਅਡ ਦੌਰਾਨ ਮੀਟਰ ਰੀਡਿੰਗ, ਬਿਲਿੰਗ, ਨਵੇਂ ਕੁਨੈਕਸ਼ਨ ਲਗਾਉਣ  'ਤੇ ਰੋਕ ਹੋਵੇਗੀ।

ਇਹ ਵੀ ਪੜ੍ਹੋ: ਕਰਫਿਊ ਤੋਂ ਬਾਅਦ ਹੁਣ ਪੰਜਾਬ 'ਚ ਦਾਖਲ ਹੋਣਾ ਸੌਖਾ ਨਹੀਂ, ਇਸ ਤਰ੍ਹਾਂ ਹੋਵੇਗੀ 'ਸਪੈਸ਼ਲ ਐਂਟਰੀ'

ਮੀਟਰ ਰੀਡਿੰਗ ਨਾ ਹੋਣ 'ਤੇ ਖਪਤਕਾਰਾਂ ਨੂੰ ਬਿੱਲਾਂ ਬਾਰੇ ਪਾਵਰਕਾਮ ਦੀ ਵੈੱਬਸਾਈਟ, ਐੱਸ ਐੱਮ ਐੱਸ, ਈ ਮੇਲ ਤੇ ਮੋਬਾਈਲ ਐਪ ਆਦਿ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ। ਜਿੱਥੇ ਆਟੋਮੇਟਡ ਮੀਟਰ ਰੀਡਿੰਗ ਦੀ ਸਹੂਲਤ ਹੈ, ਉਹ ਚਲਦਾ ਰਹੇਗਾ।ਇਸ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਦੋਂ ਤੱਕ ਇਹ ਪਾਬੰਦੀਆਂ ਦਾ ਦੌਰ ਖਤਮ ਨਹੀਂ ਹੋ ਜਾਂਦਾ, ਬਿੱਲਾਂ ਦੀ ਅਦਾਇਗੀ ਨਾ ਹੋਣ 'ਤੇ ਕੋਈ ਵੀ ਬਿਜਲੀ ਕੁਨੈਕਸ਼ਨ ਕੱਟਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: ਮੋਗਾ 'ਚ ਕੋਰੋਨਾ ਵਾਇਰਸ ਦੀ ਦਸਤਕ, 22 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ


author

Shyna

Content Editor

Related News