ਪੰਜਾਬ ਸਰਕਾਰ ਦੀ ਨਾਲਾਇਕੀ ਹੈ, ਜਿਹੜੀ ਲੋਕਾਂ ਨੂੰ ਵੈਕਸੀਨ ਉਪਲਬਧ ਨਹੀਂ ਕਰਵਾ ਪਾ ਰਹੀ : ਸੁਖਬੀਰ ਬਾਦਲ
Friday, May 28, 2021 - 11:27 AM (IST)
ਅਬੋਹਰ (ਸੁਨੀਲ): ਬਾਜ਼ਾਰ ਨੰ. 4 ਸਥਿਤ ਮੰਡੀ ਨੰ. 1 ’ਚ ਸਥਿਤ ਪਾਰਟੀ ਦਫਤਰ ’ਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਕਸੀਜਨ ਸੇਵਾ ਦੀ ਸ਼ੁਰੂਆਤ ਕਰਦੇ ਹੋਏ 10 ਕੰਸਨਟ੍ਰੇਟਰ ਭੇਟ ਕੀਤੇ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਮਹਾਮਾਰੀ ਕਾਰਣ ਕੋਰੋਨਾ ਮਰੀਜਾਂ ਨੂੰ ਆਕਸੀਜਨ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ’ਚ ਆਕਸੀਜਨ ਸੇਵਾ ਸ਼ੁਰੂ ਕੀਤੀ ਗਈ ਹੈ। ਇਸਦੇ ਲਈ 500 ਆਕਸੀਜਨ ਕੰਸਨਟ੍ਰੇਟਰ ਮੰਗਵਾਏ ਗਏ ਹਨ ਤੇ ਹਰੇਕ ਹਲਕੇ ’ਚ ਇਹ ਆਕਸੀਜ਼ਨ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਅਬੋਹਰ ’ਚ ਸਿਹਤ ਸੇਵਾਵਾਂ ਦੀ ਘਾਟ ਦੇ ਚਲਦੇ ਕਈ ਲੋਕਾਂ ਦੀ ਜਾਨ ਚਲੀ ਗਈ, ਇਸ ਲਈ ਉਨ੍ਹਾਂ ਇਹ ਮਰੀਜ਼ਾਂ ਦੀ ਸਹੂਲਤ ਲਈ ਕੰਸਨਟ੍ਰੇਟਰ ਦਿੱਤੇ ਹਨ।
ਇਹ ਵੀ ਪੜ੍ਹੋ: ਮੌੜ ਹਲਕੇ ਤੋਂ 'ਆਪ' ਵਿਧਾਇਕ ਕਮਾਲੂ ਕਰ ਸਕਦੈ ਨੇ ਵੱਡਾ ਸਿਆਸੀ ਧਮਾਕਾ, ਕਾਂਗਰਸ ਨਾਲ ਨੇੜਤਾ ਦੇ ਚਰਚੇ
ਉਨ੍ਹਾਂ ਕਿਹਾ ਕਿ ਜਿਸ ਮਰੀਜ਼ ਨੂੰ ਕੰਸਨਟ੍ਰੇਟਰ ਦੀ ਲੋੜ ਹੋਵੇਗੀ, ਉਨ੍ਹਾਂ ਦੇ ਟੈਕਨੀਸ਼ੀਅਨ ਮਰੀਜ਼ਾਂ ਦੇ ਘਰ ’ਤੇ ਜਾ ਕੇ ਆਕਸੀਜਨ ਕੰਸਨਟ੍ਰੇਟਰ ਉਪਲਬਧ ਕਰਵਾਉਣਗੇ ਤੇ ਜਿੰਨੇ ਦਿਨ ਉਸ ਨੂੰ ਲੋੜ ਹੋਵੇਗੀ ਇਸਦੀ ਵਰਤੋਂ ਕਰ ਸਕੇਗਾ।
ਵੈਕਸੀਨੇਸ਼ਨ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਇਹ ਸਾਰੀ ਪੰਜਾਬ ਸਰਕਾਰ ਦੀ ਨਾਲਾਇਕੀ ਹੈ ਜਿਹੜੀ ਲੋਕਾਂ ਨੂੰ ਵੈਕਸੀਨ ਉਪਲਬਧ ਨਹੀਂ ਕਰਵਾ ਰਹੀ। ਉਨ੍ਹਾਂ ਕਿਹਾ ਕਿ ਜਦ ਐੱਸ. ਜੀ. ਪੀ. ਸੀ. ਨੂੰ ਇਹ ਵੈਕਸੀਨ ਉਪਲਬਧ ਹੋ ਸਕਦੀ ਹੈ ਤਾਂ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਪਰੰਤੁ ਸੂਬੇ ਦੇ ਮੁੱਖ ਮੰਤਰੀ ਆਪਣੇ ਮਹਿਲ ’ਚੋਂ ਬਾਹਰ ਹੀ ਨਹੀਂ ਆ ਰਹੇ ਤਾਂ ਇਹ ਵਿਵਸਥਾ ਕਿਵੇਂ ਹੋਵੇ।
ਇਹ ਵੀ ਪੜ੍ਹੋ: ਬਠਿੰਡਾ ’ਚ 13 ਸਾਲਾ ਬੱਚੀ ਨੇ ਕੀਤੀ ਖ਼ੁਦਕੁਸ਼ੀ, ਘਟਨਾ ਸਮੇਂ ਘਰ ’ਚ ਇਕੱਲੀ ਸੀ ਬੱਚੀ
ਇਸ ਮੌਕੇ ਆਕਸੀਜ਼ਨ ਸੇਵਾ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ। ਇਸ ਮੌਕੇ ਸਾਬਕਾ ਵਿਧਾਇਕ ਡਾ. ਮਹਿੰਦਰ ਰਿਣਵਾ, ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁਡ਼ਿਆਣਾ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਹਰਚਰਣ ਸਿੰਘ ਪੱਪੂ, ਸੁਰੇਸ਼ ਸਤੀਜਾ, ਰਾਜਿੰਦਰ ਦੀਪਾ, ਹਰਬਿੰਦਰ ਸਿੰਘ ਹੈਰੀ, ਅਜੀਤ ਪਾਲ ਸਿੰਘ ਰਿੰਕੂ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਵਿਵਾਦਿਤ ਅਰਦਾਸ ਦੇ ਮਾਮਲੇ ’ਚ ਘਿਰੇ ਭਾਜਪਾ ਆਗੂ ਸੁਖਪਾਲ ਸਰਾਂ ਦਾ ਬਿਆਨ ਆਇਆ ਸਾਹਮਣੇ