ਵਿਦੇਸ਼ਾਂ ''ਚ ਰਹਿੰਦੇ ਵਾਪਸ ਪਰਤਣ ਦੇ ਇਛੁੱਕ ਪੰਜਾਬੀਆਂ ਦੇ ਵੇਰਵਿਆਂ ਨੂੰ ਇੱਕਠਾ ਕਰਨ ਦਾ ਕੰਮ ਸ਼ੁਰੂ

Thursday, Apr 30, 2020 - 08:35 PM (IST)

ਵਿਦੇਸ਼ਾਂ ''ਚ ਰਹਿੰਦੇ ਵਾਪਸ ਪਰਤਣ ਦੇ ਇਛੁੱਕ ਪੰਜਾਬੀਆਂ ਦੇ ਵੇਰਵਿਆਂ ਨੂੰ ਇੱਕਠਾ ਕਰਨ ਦਾ ਕੰਮ ਸ਼ੁਰੂ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਨ੍ਹਾਂ ਪੰਜਾਬੀਆਂ ਦਾ ਵੇਰਵਾ ਇਕੱਠਾ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਹੜੇ ਭਾਰਤ ਤੋਂ ਬਾਹਰ ਰਹਿੰਦੇ ਹਨ ਅਤੇ ਪੰਜਾਬ ਵਾਪਸ ਆਉਣਾ ਚਾਹੁੰਦੇ ਹਨ। ਪੰਜਾਬ ਸਰਕਾਰ ਵੱਲੋਂ ਕੋਵਿਡਹੈਲਪ ਡੈਸ਼ਬੋਰਡ 'ਤੇ ਅਜਿਹੀ ਜਾਣਕਾਰੀ ਭਰਨ ਲਈ ਇਕ ਆਨਲਾਈਨ ਲਿੰਕ ਦਿੱਤਾ ਗਿਆ ਹੈ। ਕੋਈ ਵੀ ਇਛੁੱਕ ਵਿਅਕਤੀ www.covidhelp.punjab.gov.in 'ਤੇ  ਲਾਗਇਨ ਕਰਕੇ ਡੇਟਾ ਫਾਰਮ 'ਤੇ  ਕਲਿੱਕ ਕਰ ਸਕਦਾ ਹੈ। ਜਿਨ੍ਹਾਂ ਨੇ ਪਹਿਲਾਂ ਹੀ ਸਬੰਧਤ ਜ਼ਿਲ੍ਹਿਆਂ ਦੇ ਸਥਾਨਕ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ, ਉਹਨਾਂ ਨੂੰ ਫਾਰਮ ਭਰਨ ਦੀ ਲੋੜ ਨਹੀਂ ਹੈ।


author

Deepak Kumar

Content Editor

Related News