ਵੱਡੀ ਲਾਪਰਵਾਹੀ: ਪੰਜਾਬ 'ਚ ਹਵਾਈ ਜਹਾਜ਼ ਦਾ ਫਿਊਲ ਲੈ ਕੇ 70 ਕਿਲੋਮੀਟਰ ਤੱਕ ਗਲਤ ਟਰੈਕ 'ਤੇ ਦੌੜੀ ਮਾਲਗੱਡੀ

Sunday, Mar 24, 2024 - 06:17 PM (IST)

ਵੱਡੀ ਲਾਪਰਵਾਹੀ: ਪੰਜਾਬ 'ਚ ਹਵਾਈ ਜਹਾਜ਼ ਦਾ ਫਿਊਲ ਲੈ ਕੇ 70 ਕਿਲੋਮੀਟਰ ਤੱਕ ਗਲਤ ਟਰੈਕ 'ਤੇ ਦੌੜੀ ਮਾਲਗੱਡੀ

ਜਲੰਧਰ/ਹੁਸ਼ਿਆਰਪੁਰ- ਫ਼ਿਰੋਜ਼ਪੁਰ ਮੰਡਲ ਵਿੱਚ ਸ਼ਨੀਵਾਰ ਨੂੰ ਇਕ ਵਾਰ ਫਿਰ ਗਲਤ ਟਰੈਕ 'ਤੇ ਮਾਲਗੱਡੀ ਦੌੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਜਹਾਜ਼ ਦਾ ਫਿਊਲ (ਬਾਲਣ) ਲੈ ਕੇ ਜਾਣ ਵਾਲੀ ਮਾਲਗੱਡੀ ਨੇ ਜਲੰਧਰ ਦੇ ਸੁੱਚੀ ਪਿੰਡ ਵਿਖੇ ਰੁਕਣਾ ਸੀ ਪਰ ਰੇਲ ਗੱਡੀ 70 ਕਿਲੋਮੀਟਰ ਦੂਰ ਟਾਂਡਾ ਤੱਕ ਚੱਲਦੀ ਰਹੀ। ਅਜਿਹੇ 'ਚ ਰੇਲਵੇ ਦੀ ਵੱਡੀ ਗਲਤੀ ਸਾਹਮਣੇ ਆਈ ਹੈ। ਗੁਜਰਾਤ ਦੇ ਗਾਂਧੀਧਾਮ ਤੋਂ ਜਲੰਧਰ ਦੇ ਸੁੱਚੀ ਪਿੰਡ ਨੂੰ ਤੇਲ ਦਾ ਟੈਂਕਰ ਲੈ ਕੇ ਜਾ ਰਹੀ ਮਾਲਗੱਡੀ ਗਲਤ ਪਟੜੀ 'ਤੇ ਪਲਟ ਗਈ।

PunjabKesari

ਮਾਲਗੱਡੀ ਨੇ ਸੁੱਚੀ ਪਿੰਡ ਵਿਖੇ ਰੁਕਣਾ ਸੀ ਪਰ ਰੇਲਵੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਮਾਲਗੱਡੀ ਮੁਕੇਰੀਆਂ (ਹੁਸ਼ਿਆਰਪੁਰ) ਪਹੁੰਚ ਗਈ। ਗਲਤੀ ਦਾ ਪਤਾ ਲੱਗਣ ਤੋਂ ਬਾਅਦ ਮਾਲਗੱਡੀ ਨੂੰ ਵਾਪਸ ਜਲੰਧਰ ਭੇਜ ਦਿੱਤਾ ਗਿਆ। ਸਾਰੀ ਮਾਲਗੱਡੀ ਤੇਲ ਟੈਂਕਰਾਂ ਨਾਲ ਲੱਦੀ ਹੋਈ ਸੀ। ਉਸ ਵਿਚ ਜ਼ਹਾਜ ਵਿਚ ਭਰਨ ਵਾਲੇ ਤੇਲ (ਏਵੀਏਸ਼ਨ ਫਿਊਲ) ਦੇ 47 ਟੈਂਕਰ ਅਤੇ 3 ਡੀਜ਼ਲ ਟੈਂਕਰ ਸਨ। ਫ਼ਿਰੋਜ਼ਪੁਰ ਡਿਵੀਜ਼ਨ ਵਿੱਚ ਇਕ ਵਾਰ ਫਿਰ ਰੇਲਵੇ ਦੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਕਠੂਆ ਤੋਂ ਇਕ ਮਾਲਗੱਡੀ ਬਿਨਾਂ ਡਰਾਈਵਰ ਤੋਂ ਹੁਸ਼ਿਆਰਪੁਰ ਪਹੁੰਚ ਗਈ ਸੀ। ਮਾਮਲੇ ਨੂੰ ਲੈ ਕੇ ਫ਼ਿਰੋਜ਼ਪੁਰ ਡਿਵੀਜ਼ਨ 'ਚ ਹੜਕੰਪ ਮਚ ਗਿਆ ਹੈ। ਜਦੋਂ ਇਸ ਸਬੰਧੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲੇ-ਮਹੱਲੇ ਦਾ ਅੱਜ ਤੋਂ ਹੋਇਆ ਆਗਾਜ਼

 

ਸੂਤਰਾਂ ਅਨੁਸਾਰ ਮਾਲਗੱਡੀ ਨੇ ਸਵੇਰੇ 5:10 ਵਜੇ ਸੁੱਚੀਪਿੰਡ ਰੇਲਵੇ ਸਟੇਸ਼ਨ ਨੇੜੇ ਇੰਡੀਅਨ ਆਇਲ ਡਿਪੂ 'ਤੇ ਪਹੁੰਚਣਾ ਸੀ ਪਰ ਨਹੀਂ ਪਹੁੰਚੀ। ਅਲਾਵਲਪੁਰ ਵਿਖੇ ਵੀ ਟਰੇਨ ਕਰੀਬ 20 ਮਿੰਟ ਰੁਕੀ ਰਹੀ ਅਤੇ ਫਿਰ ਅੱਗੇ ਚੱਲੀ ਗਈ। ਰਸਤੇ ਵਿੱਚ ਗੱਡੀ ਟਾਂਡਾ ਅਤੇ ਦਸੂਹਾ ਸਟੇਸ਼ਨ ਪਾਰ ਕਰ ਗਈ। ਇਸ ਤੋਂ ਬਾਅਦ ਮੁਕੇਰੀਆਂ ਸਟੇਸ਼ਨ ਪਹੁੰਚੀ। ਸਵੇਰੇ 7:30 ਵਜੇ ਦੇ ਕਰੀਬ ਟਾਂਡਾ ਦੇ ਸਟੇਸ਼ਨ ਸੁਪਰਡੈਂਟ (ਐੱਸ. ਐੱਸ) ਨੇ ਡਰਾਈਵਰ ਅਤੇ ਗਾਰਡ ਨੂੰ ਇਸ ਬਾਰੇ ਸੂਚਿਤ ਕੀਤਾ। ਜਦੋਂ ਇਸ ਸਬੰਧੀ ਗਾਰਡ ਕੋਲੋਂ ਐੱਸ. ਐੱਸ. ਨੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਗੱਲ ਨਹੀਂ ਕੀਤੀ। ਜਦੋਂ ਇਸ ਮਾਮਲੇ ਸਬੰਧੀ ਸੀਨੀਅਰ ਡੀ. ਓ. ਐੱਮ. ਉਚਿਤ ਸਿੰਗਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਗੱਲ ਨਹੀਂ ਕੀਤੀ।

ਇਹ ਵੀ ਪੜ੍ਹੋ: ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫ਼ਾਸ਼, 4 ਵਿਅਕਤੀ ਹਥਿਆਰਾਂ ਸਣੇ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

shivani attri

Content Editor

Related News