ਕੈਨੇਡਾ ਰਹਿੰਦੇ ਰਿਸ਼ਤੇਦਾਰ ਨੂੰ ਭੇਜਿਆ ਸਾਮਾਨ, ਜਦੋਂ ਕੋਰੀਅਰ ਕੰਪਨੀ ਨੇ ਕੀਤੀ ਸਕੈਨਿੰਗ ਤਾਂ ਉੱਡ ਗਏ ਹੋਸ਼

Friday, Jan 19, 2024 - 06:08 PM (IST)

ਕੈਨੇਡਾ ਰਹਿੰਦੇ ਰਿਸ਼ਤੇਦਾਰ ਨੂੰ ਭੇਜਿਆ ਸਾਮਾਨ, ਜਦੋਂ ਕੋਰੀਅਰ ਕੰਪਨੀ ਨੇ ਕੀਤੀ ਸਕੈਨਿੰਗ ਤਾਂ ਉੱਡ ਗਏ ਹੋਸ਼

ਸਾਹਨੇਵਾਲ (ਜਗਰੂਪ) : ਇਕ ਪਾਸੇ ਜਿੱਥੇ ਪੰਜਾਬ ਅੰਦਰ ‘ਚਿੱਟੇ’ ਦਾ ਨਸ਼ਾ ਕਹਿਰ ਢਾਹ ਰਿਹਾ ਹੈ ਅਤੇ ਆਏ ਦਿਨ ਸਾਡੀ ਨੌਜਵਾਨੀ ਇਸ ਖਤਰਨਾਕ ਨਸ਼ੇ ਦੀ ਦਲਦਲ ’ਚ ਧੱਸਦੀ ਜਾ ਰਹੀ ਹੈ, ਉੱਥੇ ਹੀ ਹੁਣ ਪੰਜਾਬੀਆਂ ਨੇ ਵਿਦੇਸ਼ੀ ਧਰਤੀ ’ਤੇ ਵੀ ਵੱਖ-ਵੱਖ ਤਰ੍ਹਾਂ ਦੇ ਨਸ਼ੇ ਪਹੁੰਚਾਉਣ ਦੇ ਢੰਗ ਤਰੀਕੇ ਲੱਭ ਲਏ ਹਨ। ਵਿਦੇਸ਼ੀ ਧਰਤੀ ’ਤੇ ਰਹਿਣ ਵਾਲੇ ਪੰਜਾਬੀ ਆਪਣੇ ਪੰਜਾਬ ਵੱਸਦੇ ਰਿਸ਼ਤੇਦਾਰਾਂ ਰਾਹੀਂ ਅਫੀਮ ਅਤੇ ਹੋਰ ਨਸ਼ੇ ਮੰਗਵਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਦੇ ਹਨ ਪਰ ਕੋਰੀਅਰ ਕੰਪਨੀਆਂ ਦੀ ਮੁਸਤੈਦੀ ਕਾਰਨ ਜ਼ਿਆਦਾਤਰ ਨਸ਼ੇ ਦੇ ਪੈਕੇਟ ਫੜ ਹੋ ਰਹੇ ਹਨ। ਅਜਿਹਾ ਹੀ ਇਕ ਪੈਕੇਟ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਡੀ. ਐੱਚ. ਐੱਲ. ਐਕਸਪ੍ਰੈੱਸ ਕੋਰੀਅਰ ਕੰਪਨੀ ਦੇ ਅਧਿਕਾਰੀਆਂ ਨੇ ਸੌਂਪਿਆ ਹੈ, ਜਿਸ ਵਿਚ ਅਫੀਮ ਅਤੇ ਨਸ਼ੀਲੇ ਕੈਪਸੂਲ ਬਰਾਮਦ ਹੋਏ ਹਨ। ਕੰਪਨੀ ਦੇ ਮਾਲਕ ਹਰਵਿੰਦਰ ਪਾਲ ਸਿੰਘ ਨੇ ਸਾਹਨੇਵਾਲ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਰਾਹੀਂ ਜਸਪ੍ਰੀਤ ਸਿੰਘ ਪੁੱਤਰ ਸਾਰਜ ਸਿੰਘ ਵਾਸੀ ਮੱਲਾਂਵਾਲਾ ਖਾਸ, ਮੱਲਾਂਵਾਲਾ, ਫਿਰੋਜ਼ਪੁਰ ਨੇ ਇਕ ਪੈਕੇਟ ਕੈਨੇਡਾ ਦੇ ਸਰੀ ਸਥਿਤ ਜਸਪ੍ਰੀਤ ਸਿੰਘ ਦੇ ਨਾਂ ’ਤੇ ਬੁੱਕ ਕਰਵਾਇਆ ਸੀ।

ਇਹ ਵੀ ਪੜ੍ਹੋ : ਮੁਕੇਰੀਆਂ ’ਚ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਐਲਾਨ

ਇਸ ਦੌਰਾਨ ਜਦੋਂ ਉਕਤ ਪੈਕੇਟ ਦੀ ਸਕੈਨਿੰਗ ਕੀਤੀ ਗਈ ਤਾਂ ਇਸ ’ਚ ਕੁਝ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਇਆ, ਜਿਸ ’ਤੇ ਕੰਪਨੀ ਨੇ ਸਾਹਨੇਵਾਲ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਜਦੋਂ ਪੁਲਸ ਦੀ ਮੌਜੂਦਗੀ ’ਚ ਵੀਡਿਓਗ੍ਰਾਫੀ ਕਰਦੇ ਹੋਏ ਪੈਕੇਟ ਖੋਲ੍ਹਿਆ ਗਿਆ ਤਾਂ ਇਕ ਜੈਕੇਟ ਰੰਗ ਗ੍ਰੇਅ ਹਾਫਬਾਜੂ ਦੇ ਕਾਲਰ ’ਚੋਂ 11 ਕੈਪਸੂਲ ਰੰਗ ਬਰਾਊਨ, ਜੈਕਟ ਦੇ ਅੰਦਰਲੇ ਕੱਪੜੇ ’ਚੋਂ 3 ਪੈਕੇਟ ਨਸ਼ੀਲਾ ਪਦਾਰਥ, 2 ਬੂਟਾ ਦੇ ਜੋੜਿਆਂ ਦੇ ਪਤਾਵਿਆਂ ’ਚੋਂ ਇਕ-ਇਕ ਪੈਕੇਟ ਨਸ਼ੀਲਾ ਪਦਾਰਥ ਨਿਕਲਿਆ, ਜਿਸ ਦੀ ਜਾਂਚ ਕਰਨ ’ਤੇ ਇਹ ਨਸ਼ੀਲਾ ਪਦਾਰਥ ਅਫੀਮ ਪਾਇਆ ਗਿਆ।

ਇਹ ਵੀ ਪੜ੍ਹੋ : ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਦਾ ਪਹਿਲਾ ਬਿਆਨ ਆਇਆ ਸਾਹਮਣੇ

ਪੁਲਸ ਨੂੰ ਉਕਤ ਪੈਕੇਟ ’ਚੋਂ 232 ਗ੍ਰਾਮ ਅਫੀਮ ਅਤੇ 11 ਨਸ਼ੀਲੇ ਕੈਪਸੂਲ ਬਰਾਮਦ ਹੋਏ। ਥਾਣਾ ਸਾਹਨੇਵਾਲ ਪੁਲਸ ਨੇ ਜਸਪ੍ਰੀਤ ਸਿੰਘ ਪੁੱਤਰ ਸਾਰਜ ਸਿੰਘ ਵਾਸੀ ਮੱਲਾਂਵਾਲਾ, ਫਿਰੋਜ਼ਪੁਰ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਪੁਲਸ ਨੇ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ, ਹਾਈਕਮਾਂਡ ਨੂੰ ਕੀਤੀ ਇਹ ਮੰਗ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News