ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ
Saturday, Apr 07, 2018 - 08:34 AM (IST)

ਚੰਡੀਗੜ੍ਹ : ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਦਾ ਸਰਕਾਰੀ ਨੌਕਰੀ ਪਾਉਣ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਰ ਘਰ ਨੂੰ ਨੌਕਰੀ ਦੇ ਆਪਣੇ ਚੋਣ ਵਾਅਦੇ ਵੱਲ ਕਦਮ ਵਧਾਉਂਦੇ ਹੋਏ ਖਾਲੀ ਅਹੁਦਿਆਂ ਨੂੰ ਭਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਵਿਭਾਗ 'ਚ ਖਾਲੀ ਪਏ ਅਹੁਦਿਆਂ ਦਾ ਬਿਓਰਾ ਤਲਬ ਕੀਤਾ ਗਿਆ ਹੈ। ਵਿਭਾਗਾਂ ਨੂੰ ਇਹ ਬਿਓਰਾ ਦਿੰਦੇ ਹੋਏ ਇਹ ਵੀ ਸਪੱਸ਼ਟ ਕਰਨਾ ਪਵੇਗਾ ਕਿ ਖਾਲੀ ਪਏ ਅਹੁਦਿਆਂ 'ਚੋਂ ਕਿੰਨੇ ਜਨਰਲ ਅਤੇ ਕਿੰਨੇ ਰਿਜ਼ਰਵ ਕੈਟੇਗਰੀ ਦੇ ਹਨ। ਇਸ ਤੋਂ ਇਲਾਵਾ ਇਹ ਅਹੁਦੇ ਕਿੰਨੇ ਸਮੇਂ ਤੋਂ ਖਾਲੀ ਪਏ ਹਨ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰ ਰਹੀ ਹੈ ਅਤੇ ਸਿਰਫ ਸਰਕਾਰੀ ਵਿਭਾਗਾਂ ਤੋਂ ਹੀ ਨਹੀਂ, ਸਗੋਂ ਤਿੰਨ ਬੋਰਡਾਂ-ਮੰਡੀ ਬੋਰਡ, ਮਿਲਕਫੈੱਡ ਅਤੇ ਮਾਰਕਫੈੱਡ ਤੋਂ ਵੀ ਬਿਓਰਾ ਮੰਗਿਆ ਗਿਆ ਹੈ, ਹਾਲਾਂਕਿ ਉਨ੍ਹਾਂ ਨੇ ਇਹ ਸੰਕੇਤ ਵੀ ਦਿੱਤੇ ਕਿ ਪੂਰਾ ਡਾਟਾ ਜੁਟਾਉਣ ਅਤੇ ਉਸ ਦੇ ਵਰਗੀਕਰਨ 'ਚ ਤਿੰਨ ਮਹੀਨਿਆਂ ਦਾ ਸਮਾਂ ਲੱਗੇਗਾ।