ਸ੍ਰੀ ਹਜੂਰ ਸਾਹਿਬ ਤੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ

08/01/2020 12:43:26 PM

ਪਟਿਆਲਾ (ਜੋਸਨ) : ਪਟਿਆਲਾ ਦੇ ਸੰਸਦ ਮੈਂਬਰ ਪਰਨੀਤ ਕੌਰ ਦੀ ਮਿਹਨਤ ਹੁਣ ਰੰਗ ਲਿਆਈ ਹੈ। ਸ਼ਾਹੀ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ ਦੀਆਂ ਕੋਸ਼ਿਸ਼ਾਂ ਸਦਕਾ ਤਖਤ ਸ੍ਰੀ ਹਜੂਰ ਸਾਹਿਬ ਅਤੇ ਮਾਤਾ ਵੈਸ਼ਨੋ ਦੇਵੀ ਨੂੰ ਜਾਣ ਵਾਲੀ ਟਰੇਨ ਹੁਣ ਪਟਿਆਲਾ 'ਚੋਂ ਹੋ ਕੇ ਲੰਘੇਗੀ, ਜਿਸ ਦਾ ਲੱਖਾਂ ਸ਼ਰਧਾਲੂਆਂ ਨੂੰ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ : ਝੂਠੇ ਇਸ਼ਕ 'ਚ ਪੱਟੀ ਗਈ ਨਾਬਾਲਗ ਕੁੜੀ, ਆਸ਼ਕ ਨੇ ਰੋਲ੍ਹੀ ਇੱਜ਼ਤ, ਜਦੋਂ ਮਨ ਭਰਿਆ ਤਾਂ...

ਉਨ੍ਹਾਂ ਦੱਸਿਆ ਕਿ ਰੇਲਵੇ ਬੋਰਡ ਵੱਲੋਂ ਇਸ ਦੀ ਮਨਜ਼ੂਰੀ ਮਿਲ ਗਈ ਹੈ। ਬੋਰਡ ਦੀ ਮਨਜ਼ੂਰੀ ਤੋਂ ਬਾਅਦ ਹੁਣ ਟਰੇਨ ਨੰਬਰ 12751/12752 ਹਜੂਰ ਸਾਹਿਬ, ਜੰਮੂ-ਤਵੀ ਹਜੂਰ ਸਾਹਿਬ ਨਾਂਦੇੜ ਟਰੇਨ ਹੁਣ ਰਾਜਪੁਰਾ, ਪਟਿਆਲਾ, ਧੂਰੀ ਅਤੇ ਮਲੇਰਕੋਟਲਾ ਸਟੇਸ਼ਨ 'ਤੇ ਰੁਕ ਜਾਇਆ ਕਰੇਗੀ। ਪਟਿਆਲਾ, ਮਲੇਰਕੋਟਲਾ ਆਦਿ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਦੀ ਮੰਗ ਸੀ ਕਿ ਉਹ ਹਜੂਰ ਸਾਹਿਬ ਨਾਂਦੇੜ ਅਤੇ ਵੈਸ਼ਨੋ ਦੇਵੀ (ਜੰਮੂ-ਤਵੀ) ਦੀ ਯਾਤਰਾ 'ਤੇ ਜਾਣਾ ਚਾਹੁੰਦੇ ਹਨ ਪਰ ਸਿੱਧੀ ਟਰੇਨ ਨਾ ਹੋਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਲੁਧਿਆਣਾ 'ਚ 18 ਕੋਰੋਨਾ ਪੀੜਤ ਮਾਵਾਂ ਨੇ ਜਨਮੇ ਬੱਚੇ, ਸਾਰੇ ਤੰਦਰੁਸਤ
ਜ਼ਿਕਰਯੋਗ ਹੈ ਕਿ ਪਟਿਆਲਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਪਿਛਲੇ ਲੰਬੇ ਸਮੇਂ ਤੋਂ ਹਜੂਰ ਸਾਹਿਬ ਲਈ ਟਰੇਨ ਦੀ ਮੰਗ ਕਰਦੇ ਆ ਰਹੇ ਹਨ। ਇਸ ਦੇ ਚੱਲਦਿਆਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਪਰਨੀਤ ਕੌਰ ਤੱਕ ਪਹੁੰਚ ਕਰਕੇ ਸਿੱਖ ਸੰਗਤ ਦੀ ਆਵਾਜ਼ ਨੂੰ ਦਿੱਲੀ ਤੱਕ ਪਹੁੰਚਾਇਆ, ਜਿਨ੍ਹਾਂ ਕਾਰਨ ਰੇਲਵੇ ਬੋਰਡ ਨੇ ਹਜੂਰ ਸਾਹਿਬ ਵਾਲੀ ਟਰੇਨ ਹੁਣ ਪਟਿਆਲਾ ਦੇ ਸਟੇਸ਼ਨ ਤੱਕ ਪਹੁੰਚਦੀ ਕੀਤੀ ਹੈ। ਇਸ ਦੇ ਲਈ ਯੋਗੀ ਵੱਲੋਂ ਮੁੱਖ ਮੰਤਰੀ ਅਤੇ ਮਹਾਰਾਣੀ ਪਰਨੀਤ ਕੌਰ ਦਾ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ ਦਾ ਸਨਮਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਛੋਟ ਖਤਮ, ਅੱਜ ਤੋਂ ਵਿਆਜ ਤੇ ਜ਼ੁਰਮਾਨੇ ਨਾਲ ਜਮ੍ਹਾਂ ਹੋਵੇਗਾ 'ਪ੍ਰਾਪਰਟੀ ਟੈਕਸ'
 


Babita

Content Editor

Related News