ਅਬੋਹਰ ’ਚ ਵੱਡੀ ਵਾਰਦਾਤ, ਥਾਣੇ ਨੇੜਿਓਂ ਵਪਾਰੀ ਨੂੰ ਅਗਵਾ ਕਰ ਲੁੱਟਿਆ 72 ਲੱਖ ਦਾ ਸੋਨਾ

Wednesday, Mar 06, 2024 - 06:38 PM (IST)

ਅਬੋਹਰ ’ਚ ਵੱਡੀ ਵਾਰਦਾਤ, ਥਾਣੇ ਨੇੜਿਓਂ ਵਪਾਰੀ ਨੂੰ ਅਗਵਾ ਕਰ ਲੁੱਟਿਆ 72 ਲੱਖ ਦਾ ਸੋਨਾ

ਅਬੋਹਰ : ਦਿੱਲੀ ਤੋਂ ਰੇਲ ਗੱਡੀ ਰਾਹੀਂ ਸੋਨਾ ਲੈ ਕੇ ਆ ਰਹੇ ਵਪਾਰੀ ਨੂੰ ਅਬੋਹਰ ਵਿਚ ਲੁਟੇਰਿਆਂ ਨੇ ਹਥਿਆਰਾਂ ਦੇ ਨੋਕ ’ਤੇ ਅਗਵਾ ਕਰ 1100 ਗ੍ਰਾਮ ਸੋਨਾ ਲੁੱਟ ਲਿਆ। ਇਹ ਵਾਦਾਤ ਪੁਲਸ ਥਾਣੇ ਤੋਂ ਮਹਿਜ਼ 110 ਮੀਟਰ ਦੂਰੀ ’ਤੇ ਵਾਪਰੀ, ਜਿੱਥੇ ਲੁਟੇਰਿਆਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਵਪਾਰੀ ਨੂੰ ਅਗਵਾ ਪਹਿਲਾਂ ਅਗਵਾ ਕੀਤਾ ਅਤੇ ਫਿਰ ਲਗਭਗ 72-73 ਲੱਖ ਰੁਪਏ ਦਾ ਸੋਨਾ ਲੁੱਟ ਲਿਆ। ਵਪਾਰੀ ਮੂਲ ਰੂਪ ਤੋਂ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ 8 ਸਾਲ ਤੋਂ ਅਬੋਹਰ ਵਿਚ ਸੋਨੇ ਦੇ ਸ਼ੁੱਧੀਕਰਣ ਦਾ ਕੰਮ ਚਲਾ ਰਿਹਾ ਹੈ। ਐੱਸ. ਐੱਸ. ਪੀ. ਵਰਿੰਦਰ ਸਿੰਘ ਬਰਾੜ ਅਨੁਸਾਰ ਲੁਟੇਰਿਆਂ ਨੇ ਰੇਲਵੇ ਸਟੇਸ਼ਨ ਤੋਂ ਲੈ ਕੇ ਘਟਨਾ ਸਥਾਨ ਤੱਕ ਦੀ ਪਹਿਲਾਂ ਰੇਕੀ ਕੀਤੀ ਸੀ। ਉਨ੍ਹਾਂ ਨੂੰ ਪਤਾ ਸੀ ਕਿ ਵਪਾਰੀ ਰੇਲ ਗੱਡੀ ਤੋਂ ਕਦੋਂ ਉਤਰੇਗਾ ਅਤੇ ਕਿਸ ਸਮੇਂ ਘਰ ਜਾਵੇਗਾ। ਪੁਲਸ ਜਿੱਥੇ ਸੀ. ਸੀ. ਟੀ. ਵੀ. ਖੰਘਾਲ ਰਹੀ ਹੈ, ਉਥੇ ਹੀ ਆਈ. ਟੀ. ਸੈੱਲ ਦੀ ਵੀ ਮਦਦ ਲਈ ਜਾ ਰਹੀ ਹੈ। ਘਟਨਾ ਸਮੇਂ ਉਸ ਇਲਾਕੇ ਵਿਚ ਕਿੰਨੇ ਮੋਬਾਈਲ ਚੱਲ ਰਹੇ ਸਨ ਉਨ੍ਹਾਂ ਨੰਬਰਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਸ ਨੇ ਵਪਾਰੀ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਦਾਅਵਾ ਹੈ ਕਿ ਲੁਟੇਰਿਆਂ ਨਾਲ ਜੁੜੇ ਅਹਿਮ ਸਬੂਤ ਹੱਥ ਲੱਗੇ ਹਨ। ਜਲਦ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਮਲੋਟ : ਗੋਲ਼ੀ ਵੱਜਦਿਆਂ ਲਹੂ-ਲੁਹਾਨ ਹੋ ਜ਼ਮੀਨ ’ਤੇ ਡਿੱਗਾ ਨੌਜਵਾਨ, ਦੇਖਦਿਆਂ-ਦੇਖਦਿਆਂ ਹੋ ਗਈ ਮੌਤ

ਪੁਲਸ ਨੂੰ ਪੀੜਤ ਵਪਾਰੀ ਅੰਨਾ ਮਰਾਠਾ ਨੇ ਦੱਸਿਆ ਕਿ ਉਹ ਮੰਡੀ ਨੰਬਰ 2 ਸਥਿਤ ਅੰਨਾ ਗੋਲਡ ਟੈਸਟਿੰਗ ਲੈਬੋਰਟਰੀ ਚਲਾਉਂਦਾ ਹੈ ਅਤੇ ਮੰਗਲਵਾਰ ਸ਼ਾਮ ਲਗਭਗ 6.30 ਵਜੇ ਦਿੱਲੀ ਸਰਾਏਰੋਹਿਲਾ ਰੇਲ ਗੱਡੀ ਤੋਂ ਉਤਰ ਕੇ ਘਰ ਜਾ ਰਿਹਾ ਸੀ। ਰੇਲਵੇ ਸਟੇਸ਼ਨ ’ਤੇ ਉਸ ਨੇ ਈ ਰਿਕਸ਼ਾ ਲਿਆ। ਜਿਵੇਂ ਹੀ ਉਹ ਸਿਟੀ 2 ਥਾਣੇ ਤੋਂ 110 ਮੀਟਰ ਦੂਰੀ ’ਤੇ ਲੱਕੜ ਮੰਡੀ ਕੋਲ ਪਹੁੰਚਿਆ ਤਾਂ ਈ ਰਿਕਸ਼ਾ ਨੂੰ ਕਾਰ ਨੇ ਰੋਕ ਲਿਆ। ਕਾਰ ਸਵਾਰ ਲੁਟੇਰਿਆਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਕਾਰ ਵਿਚ ਬਿਠਾ ਲਿਆ। ਅੰਨਾ ਨੇ ਦੱਸਿਆ ਕਿ ਸ਼ਹਿਰ ਵਿਚ ਲੁਟੇਰਿਆਂ ਨੇ ਉਸ ਨੂੰ ਕੁਝ ਨਹੀਂ ਕਿਹਾ ਪਰ ਮਲੋਟ ਗੋਬਿੰਦਗੜ੍ਹ ਟੀ ਪੁਆਇੰਟ ਕੋਲ ਉਸ ਦੇ ਸਿਰ ’ਤੇ ਪਿਸਤੌਲ ਤਾਣ ਕੇ ਇਕ ਲੁਟੇਰੇ ਨੇ ਕਿਹਾ ਕਿ ਤੇਰੀ ਜੇਬ੍ਹ ਵਿਚ ਜੋ ਮਾਲ ਹੈ, ਉਸ ਨੂੰ ਬਾਹਰ ਕੱਢ। ਜਿਵੇਂ ਹੀ ਅੰਨਾ ਨੇ ਜੇਬ੍ਹ ਵਿਚ ਰੱਖਿਆ 1100 ਗ੍ਰਾਮ ਸੋਨਾ ਲੁਟੇਰਿਆਂ ਨੂੰ ਦਿੱਤਾ ਤਾਂ ਉਹ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਦਾ ਮੋਬਾਇਲ ਲੁਟੇਰਿਆਂ ਨੇ ਖੋਹ ਲਿਆ ਪਰ ਜਿਵੇਂ ਹੀ ਉਨ੍ਹਾਂ ਨੋ ਸੋਨਾ ਖੋਹਿਆ ਤਾਂ ਮੋਬਾਇਲ ਵਾਪਸ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਪਰਿਵਾਰ ਅਤੇ ਪੁਲਸ ਅਤੇ ਸੁਨਾਰ ਐਸੋਸੀਏਸ਼ਨ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਜੇ ਤੁਸੀਂ ਵੀ ਬਣਵਾਉਣ ਜਾ ਰਹੇ ਸਿਹਤ ਬੀਮਾ ਕਾਰਡ ਤਾਂ ਜ਼ਰਾ ਸਾਵਧਾਨ, ਪੂਰੀ ਖ਼ਬਰ ਪੜ੍ਹ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News