550ਵੇਂ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਦੁਨੀਆਂ ਨੂੰ ਮੁਹੱਈਆ ਕਰਵਾਏ ਜਾਣਗੇ ਸੋਨੇ-ਚਾਂਦੀ ਦੇ ਸਿੱਕੇ

09/05/2019 9:48:37 AM

ਜਲੰਧਰ (ਧਵਨ) - ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਧਿਆਨ 'ਚ ਰੱਖਦਿਆਂ ਸਮੁੱਚੀ ਦੁਨੀਆ 'ਚ ਵਸੇ ਸ਼ਰਧਾਲੂਆਂ ਨੂੰ ਸੋਨੇ ਅਤੇ ਚਾਂਦੀ ਦੇ ਸਿੱਕੇ ਮੁਹੱਈਆ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਮੰਤਵ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਕੇਂਦਰੀ ਵਪਾਰ ਅਤੇ ਉਦਯੋਗ ਮੰਤਰਾਲਾ ਨੂੰ ਚਿੱਠੀ ਲਿਖ ਕੇ 24 ਕੈਰੇਟ ਦੇ ਯਾਦਗਾਰੀ ਸਿੱਕਿਆਂ ਨੂੰ ਵੇਚਣ ਦੀ ਪ੍ਰਵਾਨਗੀ ਮੰਗੀ ਹੈ। ਸਰਕਾਰ ਨੇ ਵਿਸ਼ੇਸ਼ ਮਾਮਲੇ 'ਚ ਯਾਦਗਾਰੀ ਸਿੱਕਿਆਂ ਨੂੰ ਦੁਨੀਆ ਦੇ ਹੋਰਨਾਂ ਦੇਸ਼ਾਂ 'ਚ ਭੇਜਣ ਦੀ ਪ੍ਰਵਾਨਗੀ ਕੇਂਦਰ ਸਰਕਾਰ ਕੋਲੋਂ ਮੰਗੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਕੇਂਦਰੀ ਮੰਤਰਾਲਾ ਨਾਲ ਸੰਪਰਕ ਸਥਾਪਤ ਕੀਤਾ ਹੈ। ਉਨ੍ਹਾਂ ਕੇਂਦਰੀ ਮੰਤਰਾਲਾ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਇਸ ਵਾਰ ਇਤਿਹਾਸਕ ਦਿਨ ਵਜੋਂ ਮਨਾਇਆ ਜਾ ਰਿਹਾ ਹੈ, ਇਸ ਨੂੰ ਵੇਖਦਿਆਂ ਯਾਦਗਾਰੀ ਸਿੱਕਿਆਂ ਨੂੰ ਜਾਰੀ ਕਰਨ ਦੀ ਆਗਿਆ ਦਿੱਤੀ ਜਾਵੇ।

ਇਸ ਸਾਲ ਪੰਜਾਬ ਸਰਕਾਰ ਨੇ 3 ਤਰ੍ਹਾਂ ਦੇ ਸਿੱਕੇ ਜਾਰੀ ਕੀਤੇ ਸਨ। ਇਨ੍ਹਾਂ 'ਚ 24 ਕੈਰੇਟ ਦਾ 5 ਅਤੇ 10 ਗ੍ਰਾਮ ਦਾ ਸਿੱਕਾ ਸੀ। ਇਸ ਦੇ ਨਾਲ ਚਾਂਦੀ ਦਾ 50 ਗ੍ਰਾਮ ਦਾ ਸਿੱਕਾ ਵੀ ਸ਼ਾਮਲ ਸੀ। ਸੂਬਾ ਸਰਕਾਰ ਨੇ ਐੱਮ.ਐੱਮ.ਟੀ.ਸੀ ਨਾਲ ਮਿਲ ਕੇ ਯਾਦਗਾਰੀ ਸਿੱਕਿਆਂ ਦਾ ਡਿਜ਼ਾਈਨ ਤਿਆਰ ਕੀਤਾ ਹੈ। ਪੰਜਾਬ ਰਾਜ ਉਦਯੋਗ ਅਤੇ ਬਰਾਮਦ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਵਿਦੇਸ਼ ਵਪਾਰ ਦੇ ਮਹਾਨਿਰਦੇਸ਼ਕ ਕੋਲੋਂ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਨੂੰ ਸਮੁੱਚੀ ਦੁਨੀਆ 'ਚ ਵਿਕਰੀ ਕਰਨ ਦੀ ਆਗਿਆ ਮੰਗੀ ਹੈ। ਅਗਸਤ 2017 'ਚ ਜੈਮਸ ਅਤੇ ਜਿਊਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੀਆਂ ਸਿਫਾਰਿਸ਼ਾਂ 'ਤੇ ਕੇਂਦਰ ਸਰਕਾਰ ਨੇ 22 ਕੈਰੇਟ ਤੋਂ ਵੱਧ ਦੀ ਸ਼ੁੱਧਤਾ ਵਾਲੇ ਸੋਨੇ ਦੇ ਸਿੱਕਿਆਂ ਨੂੰ ਬਰਾਮਦ ਕਰਨ 'ਤੇ ਰੋਕ ਲਾ ਦਿੱਤੀ ਸੀ।

ਘਰੇਲੂ ਬਾਜ਼ਾਰ 'ਚ ਯਾਦਗਾਰੀ ਸਿੱਕਿਆਂ ਨੂੰ ਮੁਹੱਈਆ ਕਰਵਾਉਣ ਲਈ ਰਾਜ ਲਘੂ ਉਦਯੋਗ ਅਤੇ ਬਰਾਮਦ ਨਿਗਮ ਨੇ ਈ. ਕਾਮਰਸ ਪਲੇਟਫਾਰਮ ਜਿਵੇਂ ਐਮੇਜ਼ਾਨ, ਫਿਲਿਪ ਕਾਰਡ ਅਤੇ ਡਾਕਘਰਾਂ ਨਾਲ ਸੰਪਰਕ ਸਥਾਪਤ ਕੀਤਾ ਹੈ। ਈ. ਕਾਮਰਸ ਖਿਡਾਰੀਆਂ ਕੋਲ ਅਜਿਹਾ ਪਲੇਟਫਾਰਮ ਉਪਲੱਬਧ ਹੈ, ਜਿਸ ਰਾਹੀਂ ਉਹ ਇਨ੍ਹਾਂ ਯਾਦਗਾਰੀ ਸਿੱਕਿਆਂ ਨੂੰ ਲੋਕਾਂ ਦੇ ਘਰਾਂ ਤੱਕ ਆਸਾਨੀ ਨਾਲ ਪਹੁੰਚਾ ਸਕਦੇ ਹਨ। ਇਸੇ ਤਰ੍ਹਾਂ ਨਿਗਮ ਨੇ ਦੇਸ਼ ਦੇ ਡਾਕਘਰਾਂ ਨਾਲ ਸੰਪਰਕ ਕਰਕੇ ਵਿਕਰੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।ਅਜਿਹੇ ਯਾਦਗਾਰੀ ਸਿੱਕੇ ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਦਿੱਲੀ ਅਤੇ ਕੋਲਕਾਤਾ ਦੇ ਫੁਲਕਾਰੀ ਦੇ ਸਟੋਰਾਂ ਵਿਖੇ ਉਪਲੱਬਧ ਹਨ। ਸੂਬਾ


rajwinder kaur

Content Editor

Related News