ਰਿਸ਼ਵ ਗੋਇਲ ਰਾਸ਼ਟਰਪਤੀ ਵੱਲੋਂ ਗੋਲਡ ਮੈਡਲ ਨਾਲ ਸਨਮਾਨਤ

Friday, Mar 23, 2018 - 08:02 AM (IST)

ਰਿਸ਼ਵ ਗੋਇਲ ਰਾਸ਼ਟਰਪਤੀ ਵੱਲੋਂ ਗੋਲਡ ਮੈਡਲ ਨਾਲ ਸਨਮਾਨਤ

ਪਾਤੜਾਂ (ਸ਼ੀਸ਼ਪਾਲ) - ਪਾਤੜਾਂ ਦੇ ਰਿਸ਼ਵ ਗੋਇਲ ਨੇ ਕਲਾਈਮੇਟ ਸਾਇੰਸ ਅਤੇ ਟੈਕਨਾਲੋਜੀ ਵਿਚੋਂ ਅਹਿਮ ਸਥਾਨ ਪ੍ਰਾਪਤ ਕਰ ਕੇ ਦੇਸ਼ ਅਤੇ ਪਾਤੜਾਂ ਸ਼ਹਿਰ ਦਾ ਨਾਂ ਰੌਸ਼ਨ ਕੀਤਾ। ਰਿਸ਼ਵ ਗੋਇਲ ਨੇ ਆਈ. ਆਈ. ਟੀ. ਭੁਵਨੇਸ਼ਵਰ ਤੋਂ ਐੱਮ. ਟੈੱਕ. ਵਿਚ ਪਹਿਲਾ ਸਥਾਨ ਪ੍ਰਾਪਤ ਕਰਨ 'ਤੇ ਬੀਤੇ ਦਿਨੀਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਡਾਇਰੈਕਟਰ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ। ਇਕ ਹੋਰ ਸਿਲਵਰ ਮੈਡਲ ਯੂਨੀਵਰਸਟੀ ਦੇ ਆਰ. ਵੀ. ਰਾਜਾ ਕੁਮਾਰ ਵੱਲੋਂ ਦਿੱਤਾ ਗਿਆ। ਰਿਸ਼ਵ ਗੋਇਲ ਵੱਲੋਂ ਕੀਤੀ ਇਸ ਅਹਿਮ ਪ੍ਰਾਪਤੀ ਕਾਰਨ ਜਿੱਥੇ ਸ਼ਹਿਰ ਅਤੇ ਪਰਿਵਾਰ ਅੰਦਰ ਖੁਸ਼ੀ ਦਾ ਮਾਹੌਲ ਹੈ, ਉਥੇ ਰਿਸ਼ਵ ਗੋਇਲ ਹੁਣ ਆਸਟਰੇਲੀਆ ਸਰਕਾਰ ਵੱਲੋਂ ਸਪੈਸ਼ਲ ਸਕਾਲਰਸ਼ਿੱਪ ਰਾਹੀਂ ਪੀਐੱਚ. ਡੀ ਕਰ ਰਿਹਾ ਹੈ।
ਇਸ ਮੌਕੇ ਰਿਸ਼ਵ ਗੋਇਲ ਨੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੇਰੀ ਇਸ ਵੱਡੀ ਪ੍ਰਾਪਤੀ ਪਿੱਛੇ ਲੈਕਚਰਾਰ ਪਿਤਾ ਹਰਮੇਲ ਚੰਦ ਅਤੇ ਮਾਤਾ ਸੁਰੇਖਾ ਰਾਣੀ ਦਾ ਅਹਿਮ ਰੋਲ ਹੈ। ਉਸ ਨੇ ਕਿਹਾ ਕਿ ਮੇਰਾ ਸੁਪਨਾ ਸਾਇੰਸਟਿਸਟ ਬਣਨ ਦਾ ਹੈ। ਮੈਂ ਹੁਣ ਭਾਰਤ ਦੇ ਕਿਸਾਨਾਂ ਦੀ ਹੋਂਦ ਨੂੰ ਕਾਇਮ ਰੱਖਣ ਲਈ ਬਾਰਿਸ਼ ਤੇ ਭਵਿੱਖ ਵਿਚ ਹੋਣ ਵਾਲੀਆਂ ਗਤੀਵਿਧੀਆਂ 'ਤੇ ਸਰਚ ਕਰ ਰਿਹਾ ਹਾਂ ਤਾਂ ਜੋ ਕਿਸਾਨਾਂ ਨੂੰ ਹਰ ਤਰ੍ਹਾਂ ਦੇ ਮੌਸਮ ਤੋਂ ਪਹਿਲਾਂ ਸੂਚਿਤ ਕੀਤਾ ਜਾ ਸਕੇ।


Related News