ਵਿਦੇਸ਼ ਜਾਣ ਦੇ ਚਾਹਵਾਨਾਂ ਲਈ GNA ਯੂਨੀਵਰਸਿਟੀ ਦਾ ਨਵਾਂ ਪ੍ਰੋਗਰਾਮ, ਇੰਝ ਕਰੋ ਅਪਲਾਈ

Monday, Jul 27, 2020 - 11:16 PM (IST)

ਵਿਦੇਸ਼ ਜਾਣ ਦੇ ਚਾਹਵਾਨਾਂ ਲਈ GNA ਯੂਨੀਵਰਸਿਟੀ ਦਾ ਨਵਾਂ ਪ੍ਰੋਗਰਾਮ, ਇੰਝ ਕਰੋ ਅਪਲਾਈ

ਫਗਵਾੜਾ (ਵੈੱਬ ਡੈਸਕ, ਜਲੋਟਾ) — ਅੱਜ ਦੇ ਦੌਰ 'ਚ ਹਰ ਵਿਦਿਆਰਥੀ ਵਿਦੇਸ਼ 'ਚ ਜਾ ਕੇ ਆਪਣਾ ਭਵਿੱਖ ਸੁਨਹਿਰੀ ਬਣਾਉਣਾ ਚਾਹੁੰਦਾ ਹੈ। ਵਿਦੇਸ਼ਾਂ 'ਚ ਸੁਨਹਿਰੀ ਭਵਿੱਖ ਦੀ ਖਾਤਿਰ ਵਿਦਿਆਰਥੀ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ ਅਤੇ ਆਪਣੀ ਮਿਹਨਤ ਦੇ ਸਦਕਾ ਕਈ ਵਿਦਿਆਰਥੀ ਵਿਦੇਸ਼ਾਂ 'ਚ ਪੂਰੀ ਤਰ੍ਹਾਂ ਸੈਟਲ ਹੋ ਜਾਂਦੇ ਹਨ। ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਈ ਯੂਨੀਵਰਸਿਟੀਆਂ ਵੱਲੋਂ ਵੱਖਰੇ ਤੌਰ 'ਤੇ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾਂਦੇ ਹਨ।
PunjabKesari

ਇਸੇ ਤਰ੍ਹਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਫਗਵਾੜਾ ਦੀ ਜੀ. ਐੱਨ. ਏ. ਯੂਨੀਵਰਸਿਟੀ ਨੇ ਇਕ ਵੱਖਰਾ ਪ੍ਰੋਗਰਾਮ ਲਾਂਚ ਕੀਤਾ ਹੈ, ਜਿਸ 'ਚ ਇਥੋਂ ਪੜ੍ਹਾਈ ਕਰਨ ਬਾਅਦ 2 ਸਾਲ ਬਾਅਦ ਵਿਸ਼ਵ ਦੀ ਕਿਸੇ ਵੀ ਯੂਨੀਵਰਸਿਟੀ 'ਚ ਜਾ ਕੇ ਵਿਦਿਆਰਥੀ ਦਾਖ਼ਲਾ ਲੈ ਸਕਦੇ ਹਨ ਅਤੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ। ਇਸ ਦੀ ਫਰੀ ਰਜਿਸਟ੍ਰੇਸ਼ਨ ਕੱਲ੍ਹ ਯਾਨੀ ਕਿ 28 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ 'ਤੇ ਵਿਦਿਆਰਥੀ ਦਾਖ਼ਲੇ ਲਈ ਆਨਲਾਈਨ ਅਪਲਾਈ ਕਰਕੇ ਫਰੀ ਰਜਿਸਟ੍ਰੇਸ਼ਨ ਕਰ ਸਕਦੇ ਹਨ।

ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿੱਕ ਕਰੋ- https://gna.nopaperforms.com/
ਵਧੇਰੇ ਜਾਣਕਾਰੀ ਲਈ ਇੰਸ ਨੰਬਰ 'ਤੇ ਕਰੋ ਕਲਿੱਕ- 7053361111

PunjabKesari

ਜਗ ਬਾਣੀ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਫਗਵਾੜਾ ਦੇ ਜੀ. ਐੱਨ. ਏ. ਯੂਨੀਵਰਸਿਟੀ ਦੀ ਡੀਨ ਅਕੈਡੀਮਿਕਸ ਡਾ. ਮੋਨਿਕਾ ਨੇ ਕਿਹਾ ਕਿ ਇਸ ਵਾਰ ਜੀ. ਐੱਨ. ਏ. ਯੁਨੀਵਰਸਿਟੀ ਇਕ ਅਜਿਹਾ ਨਵਾਂ ਪ੍ਰੋਗਰਾਮ ਲੈ ਕੇ ਆਈ ਹੈ, ਜਿਸ ਦੇ ਜ਼ਰੀਏ ਵਿਦਿਆਥੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ।

PunjabKesari

ਉਨ੍ਹਾਂ ਕਿਹਾ ਕਿ ਵਿਦਿਆਰਥੀ ਪਹਿਲਾਂ ਇਸ ਯੂਨੀਵਰਸਿਟੀ 'ਚ ਇਕ ਜਾਂ ਦੋ ਸਾਲ ਪੜ੍ਹ ਕੇ ਬਾਕੀ ਦੀ ਪੜ੍ਹਾਈ ਆਪਣੀ ਵਿਦੇਸ਼ੀ ਯੂਨੀਵਰਸਿਟੀ 'ਚ ਪੂਰੀ ਸਕਦੇ ਹਨ। ਵਿਦਿਆਰਥੀ ਆਪਣੀ ਮਰਜ਼ੀ ਨਾਲ ਕਿਸੇ ਵੀ ਵਿਦੇਸ਼ੀ ਯੂਨੀਵਰਸਿਟੀ 'ਚ ਜਾ ਕੇ ਪੜ੍ਹਾਈ ਕਰ ਸਕਦਾ ਹੈ।

PunjabKesari

ਜੀ. ਐੱਨ. ਏ. ਯੂਨੀਵਰਸਿਟੀ 'ਚ ਪੜ੍ਹਨ ਲਈ ਆਈਲੈਟਸ ਦੀ ਨਹੀਂ ਜ਼ਰੂਰਤ
ਉਨ੍ਹਾਂ ਕਿਹਾ ਕਿ ਜੀ. ਐੱਨ. ਏ. ਯੂਨੀਵਰਸਿਟੀ 'ਚ ਪੜ੍ਹਾਈ ਕਰਨ ਲਈ ਆਈਲੈਟਸ ਦੀ ਕੋਈ ਲੋੜ ਨਹੀਂ ਹੈ ਅਤੇ ਜਦੋਂ ਵਿਦਿਆਰਥੀ ਨੇ ਵਿਦੇਸ਼ੀ ਯੂਨੀਵਰਸਿਟੀ 'ਚ ਪੜ੍ਹਾਈ ਕਰਨੀ ਹੈ ਤਾਂ ਉਸ ਨੂੰ ਆਈਲੈਸਟ 'ਚ 6 ਬੈਂਡ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਹਾਈਲੇਸ਼ਨ ਡਿਪਲੋਮਾ ਕਰਨ ਦੇ ਨਾਲ-ਨਾਲ ਪਲੇਸਮੈਂਟ ਵੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀ. ਐੱਮ. ਡਬਲਿਊ, ਪੀ. ਡਬਲਿਊ. ਸੀ. ਅਜਿਹੀਆਂ ਕੰਪਨੀਆਂ ਹਨ, ਜਿੱਥੇ ਵਿਦਿਆਰਥੀ ਨੂੰ ਸਿੱਧਾ ਰੋਜ਼ਗਾਰ ਮਿਲ ਜਾਂਦਾ ਹੈ।

PunjabKesari

ਇਸ ਮੌਕੇ ਡਾ. ਸੁਨੀਲ ਵਰਮਾ ਨੇ ਕਿਹਾ ਕਿ ਜੀ. ਐੱਨ. ਏ. ਯੁਨੀਵਰਸਿਟੀ ਦਾ ਹਮੇਸ਼ਾ ਇਕ ਉਦੇਸ਼ ਰਹਿੰਦਾ ਹੈ ਕਿ ਉਹ ਕੁਝ ਨਾ ਕੁਝ ਨਵਾਂ ਲੈ ਕੇ ਆਉਣ। ਇਸੇ ਕਰਕੇ ਇਸ ਸਾਲ 'ਪੀਅਰਸਨ' ਦੇ ਨਾਲ ਮਿਲ ਕੇ 'ਸਟਡੀ ਅਬਰੋਡ' ਨਵਾਂ ਪ੍ਰੋਗਰਾਮ ਲੈ ਕੇ ਆਏ ਹਾਂ। 'ਪੀਅਰਸਨ' ਇਕ 150 ਸਾਲ ਪੁਰਾਣਾ ਗੁਰੱਪ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ 90 ਦੇਸ਼ਾਂ 'ਚ 250 ਯੂਨੀਵਰਸਿਟੀਆਂ 'ਚ ਪੜ੍ਹਨ ਦਾ ਮੌਕਾ ਦੇ ਰਹੇ ਹਾਂ।

PunjabKesari

ਉਨ੍ਹਾਂ ਕਿਹਾ ਕਿ ਵਿਦਿਆਰਥੀ ਆਨਲਾਈਨ ਵੀ ਅਪਲਾਈ ਕਰ ਸਕਦਾ ਹੈ। ਸਾਡੀ ਵੈੱਬਸਾਈਟ 'ਤੇ ਜਾ ਕੇ ਜਾਂ ਯੂਨੀਵਰਸਿਟੀ 'ਚ ਆ ਕੇ ਸਾਰੇ ਕੋਰਸਾਂ ਦੀ ਜਾਣਕਾਕੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜੋ ਯੂਨੀਵਰਸਿਟੀਆਂ ਇਸ ਸਮੇਂ ਕਾਫ਼ੀ ਸਰਕਾਰੀ ਯੂਨੀਵਰਸਿਟੀਆਂ ਹੀ ਚੱਲ ਰਹੀਆਂ ਹਨ ਅਤੇ ਜਦੋਂ ਕੋਈ ਸਰਕਾਰੀ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਦਾ ਹੈ ਤਾਂ ਉਕਤ ਵਿਦਿਆਰਥੀ ਨੂੰ ਜਲਦੀ ਹੀ ਪੀ. ਏ. ਵੀ ਮਿਲ ਜਾਂਦੀ ਹੈ।

 


author

shivani attri

Content Editor

Related News