ਫਗਵਾੜਾ ਵਿਖੇ GNA ਯੂਨੀਵਰਸਿਟੀ ’ਚ ਇਕ ਹਫ਼ਤਾਵਾਰ ਆਨਲਾਈਨ ਟਰਮ ਕੋਰਸ ਦੀ ਸ਼ੁਰੂਆਤ
Saturday, May 29, 2021 - 04:39 PM (IST)
ਫਗਵਾੜਾ (ਵਿਕਰਮ ਜਲੋਟਾ)— ਜੀ. ਐੱਨ. ਏ. ਯੂਨੀਵਰਸਿਟੀ ’ਚ ਇਕ ਹਫ਼ਤਾਵਾਰ ਆਨਲਾਈਨ ਸ਼ਾਰਟ ਟਰਮ ਕੋਰਸ ਐੱਸ. ਟੀ. ਸੀ. ਦੀ ਸ਼ੁਰੂਆਤ ਹੋ ਗਈ ਹੈ। ਡਾਟਾ ਐਨਾਲਿਟਿਕਸ ਯੂਜਿੰਗ ਆਰ ਕੋਰਸ ਪ੍ਰੋਗਰਾਮ ’ਚ ਵਿਦਿਆਰਥੀ ਵਰਗ, ਰਿਸਰਚਸ ਅਤੇ ਉਦਯੋਗ ਜਗਤ ਨਾਲ ਸਬੰਧਤ ਕਈ ਮਸ਼ਹੂਰ ਆਨਲਾਈਨ ਸ਼ਾਰਟ ਟਰਮ ਕੋਰਸ ਦੇ ਮਹੱਤਵ ਨੂੰ ਜਾਣਦੇ ਹੋਏ ਮੌਜੂਦਾ ਯੁੱਗ ’ਚ ਕਿਹੋ ਜਿਹੇ ਡਾਟੇ ਦੀ ਵਰਤੋਂ ਕਰਨੀ ਹੈ, ਸਬੰਧਤ ਸਿੱਖਿਆ ਹਾਸਲ ਕਰਨਗੇ।
ਇਹ ਵੀ ਪੜ੍ਹੋ: ਜਲੰਧਰ ’ਚ ਖ਼ਾਕੀ ਦਾਗਦਾਰ, ASI ਗੈਂਗ ਨਾਲ ਮਿਲ ਕੇ ਚਲਾਉਂਦਾ ਰਿਹਾ ਹਨੀਟ੍ਰੈਪ, ਹੋਇਆ ਖ਼ੁਲਾਸਾ ਤਾਂ ਉੱਡੇ ਹੋਸ਼
ਇਸ ਦੌਰਾਨ ਐੱਸ. ਟੀ. ਸੀ. ਬਦਲ ਦਾ ਮੁੱਖ ਹਿੱਸਾ ਬਣੀ ਸੀ. ਐੱਸ. ਆਈ. ਆਰ-ਸੀ. ਐੱਸ. ਆਈ. ਓ. ਚੰਡੀਗੜ੍ਹ ਦੀ ਮਸ਼ਹੂਰ ਡਾਕਟਰ ਉਵਰਸ਼ੀ ਨਾਗ ਨੇ ਡਾਟਾ ਦੀ ਵਰਤੋਂ ਸਬੰਧੀ ਕਈ ਅਹਿਮ ਗੱਲਾਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ’ਤੇ ਜੀ. ਐੱਨ. ਏ. ਯੂਨੀਵਰਸਿਟੀ ਦੇ ਪ੍ਰੋਫੈਸਰ ਚਾਂਸਲਰ ਅਤੇ ਦੇਸ਼ ਦੇ ਮਸ਼ਹੂਰ ਉਦਯੋਗਪਤੀ ਗੁਰਦੀਪ ਸਿੰਘ ਸਿਹਰਾ ਨੇ ਕਿਹਾ ਕਿ ਸਾਰੇ ਉਕਤ ਪ੍ਰੋਗਰਾਮ ਦਾ ਹਿੱਸਾ ਬਣਨ, ਸਾਰਿਆਂ ਨੂੰ ਆਉਣ ਵਾਲੇ ਸਮੇਂ ’ਚ ਇਸ ਦਾ ਭਰਪੂਰ ਲਾਭ ਮਿਲਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਜੀ. ਐੱਨ. ਏ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਵੀ. ਕੇ. ਰਤਨ, ਡਾ. ਮੋਨਿਕਾ ਹੰਸਪਾਲ, ਡਾ. ਆਰ. ਕੇ. ਮਹਾਜਨ, ਡਾ. ਵਿਕਰਾਂਤ ਸ਼ਰਮਾ, ਡਾ. ਸਮੀਰ ਵਰਮਾ ਸਮੇਤ ਹੋਰ ਕਈ ਮਸ਼ਹੂਰ ਲੋਕ ਸਾਮਲ ਸਨ।
ਇਹ ਵੀ ਪੜ੍ਹੋ: ਜੰਡਿਆਲਾ-ਫਗਵਾੜਾ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ, ਦੋ ਸਕੇ ਭਰਾਵਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ