ਚੰਡੀਗੜ੍ਹ ਵਾਸੀਆਂ ਲਈ ਅਹਿਮ ਖ਼ਬਰ, ਅਗਲੇ ਹਫ਼ਤੇ ਖੁੱਲ੍ਹੇਗੀ GMSH ਦੀ ਓ. ਪੀ. ਡੀ.

Friday, Jun 11, 2021 - 02:05 PM (IST)

ਚੰਡੀਗੜ੍ਹ (ਪਾਲ) : ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿਚ 18 ਸਾਲ ਤੋਂ ਉੱਪਰ ਦੇ ਲੋਕਾਂ ਦਾ ਵੈਕਸੀਨੇਸ਼ਨ ਪ੍ਰੋਗਰਾਮ ਰੁਕ ਜਿਹਾ ਗਿਆ ਹੈ। ਇਕ ਸੀਮਤ ਗਿਣਤੀ ਵਿਚ ਸਲਾਟ ਖੋਲ੍ਹੇ ਜਾ ਰਹੇ ਹਨ, ਜਿਸ ਦਾ ਵੱਡਾ ਕਾਰਨ ਵੈਕਸੀਨ ਦੀ ਘਾਟ ਹੈ। 18 ਸਾਲ ਤੋਂ ਉੱਪਰ ਵਾਲੇ ਲੋਕਾਂ ਲਈ 2 ਦਿਨਾਂ ਵਿਚ 20 ਹਜ਼ਾਰ ਡੋਜ਼ ਆਉਣ ਵਾਲੀਆਂ ਹਨ। ਇਨ੍ਹਾਂ ਦੇ ਆਉਂਦਿਆਂ ਹੀ ਵੈਕਸੀਨੇਸ਼ਨ ਪ੍ਰੋਗਰਾਮ ਫਿਰ ਤੇਜ਼ੀ ਫੜ੍ਹ ਲਵੇਗਾ। ਹਾਲਾਂਕਿ ਵੈਕਸੀਨ ਦੀ ਘਾਟ ਹੋਣ ਦੇ ਬਾਵਜੂਦ ਰੋਜ਼ਾਨਾ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ।

ਇਹ ਵੀ ਪੜ੍ਹੋ : ਕੈਨੇਡਾ 'ਚ ਪੜ੍ਹਾਈ ਦਾ ਸੁਫ਼ਨਾ ਦੇਖ ਰਹੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਜਲਦੀ ਮਿਲੇਗੀ ਵੱਡੀ ਰਾਹਤ

ਡਾਕਟਰਾਂ ਦੀ ਮੰਨੀਏ ਤਾਂ ਹੁਣ ਤਕ ਤੀਸਰੀ ਲਹਿਰ ਨੂੰ ਬੱਚਿਆਂ ਲਈ ਖ਼ਤਰਨਾਕ ਦੱਸਿਆ ਜਾ ਰਿਹਾ ਹੈ ਪਰ ਸਮਾਂ ਰਹਿੰਦੇ ਜੇਕਰ ਸਾਰੇ ਵੱਡੇ ਲੋਕ ਵੈਕਸੀਨ ਲਵਾ ਕੇ ਖ਼ੁਦ ਨੂੰ ਸੁਰੱਖਿਅਤ ਕਰ ਲੈਣਗੇ ਤਾਂ ਬੱਚਿਆਂ ਵਿਚ ਵੀ ਵਾਇਰਸ ਦਾ ਖ਼ਤਰਾ ਘੱਟ ਹੋ ਜਾਵੇਗਾ। ਇਸ ਲਈ ਵੈਕਸੀਨ ਲਵਾਉਣਾ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਕੋਵਿਡ ਦੀ ਦੂਜੀ ਲਹਿਰ ਨੂੰ ਵੇਖਦਿਆਂ ਸ਼ਹਿਰ ਦੇ ਤਿੰਨੇ ਵੱਡੇ ਹਸਪਤਾਲਾਂ ਨੇ ਆਪਣੀ ਓ. ਪੀ. ਡੀ. ਸੇਵਾ ਬੰਦ ਕਰ ਦਿੱਤੀ ਸੀ। ਪੀ. ਜੀ. ਆਈ. ਅਤੇ ਜੀ. ਐੱਮ. ਸੀ. ਐੱਚ. ’ਚ ਜਿੱਥੇ ਟੈਲੀ ਮੈਡੀਸਨ ਸਰਵਿਸ ਦੀ ਮਦਦ ਨਾਲ ਲੋਕਾਂ ਦਾ ਚੈਕਅੱਪ ਹੋ ਰਿਹਾ ਹੈ, ਉੱਥੇ ਹੀ ਜੀ. ਐੱਮ. ਐੱਸ. ਐੱਚ. ਨੇ ਕੁੱਝ ਜ਼ਰੂਰੀ ਵਿਭਾਗਾਂ ਦੀ ਓ. ਪੀ. ਡੀ. ਕੋਵਿਡ ਵਿਚ ਵੀ ਜਾਰੀ ਰੱਖੀ। ਹਾਲਾਂਕਿ ਇਨ੍ਹਾਂ ਵਿਭਾਗਾਂ ਵਿਚ ਸਿਰਫ ਅਮਰਜੈਂਸੀ ਮਰੀਜ਼ਾਂ ਨੂੰ ਹੀ ਵੇਖਿਆ ਜਾ ਰਿਹਾ ਸੀ। ਜੀ. ਐੱਮ. ਐੱਸ. ਐੱਚ. ਦੇ ਮੈਡੀਕਲ ਸੁਪਰਡੈਂਟ ਡਾ. ਵੀ. ਕੇ. ਨਾਗਪਾਲ ਨੇ ਦੱਸਿਆ ਕਿ ਕੋਵਿਡ ਮਾਮਲਿਆਂ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ। ਮਰੀਜ਼ਾਂ ਦਾ ਗਰਾਫ ਹੇਠਾਂ ਜਾ ਰਿਹਾ ਹੈ। ਇਸ ਲਈ ਓ. ਪੀ. ਡੀ. ਨੂੰ ਅਗਲੇ ਹਫ਼ਤੇ ਤੱਕ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਸਪਤਾਲ ਵਿਚ ਟਰਾਮਾ, ਮੈਡੀਸਨ, ਪੀਡੀਐਟਰਿਕ ਅਤੇ ਗਾਇਨੀ ਵਿਭਾਗ ਦੀ ਓ. ਪੀ. ਡੀ. ਸੇਵਾ ਜਾਰੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿਮਰਜੀਤ ਬੈਂਸ 'ਤੇ ਇਕ ਹੋਰ ਜਨਾਨੀ ਨੇ ਲਾਏ ਜਿਣਸੀ ਸ਼ੋਸ਼ਣ ਦੇ ਇਲਾਜ਼ਮ, ਜਾਣੋ ਪੂਰਾ ਮਾਮਲਾ
ਪੀ. ਜੀ. ਆਈ. ’ਚ ਫਿਲਹਾਲ ਨਹੀਂ ਹੋਵੇਗੀ ਸ਼ੁਰੂ
ਪੀ. ਜੀ. ਆਈ. ਅਤੇ ਜੀ. ਐੱਮ. ਸੀ. ਐੱਚ. ਦੀ ਗੱਲ ਕਰੀਏ ਤਾਂ ਪੀ. ਜੀ. ਆਈ. ਡਾਇਰੈਕਟਰ ਡਾ. ਜਗਤਰਾਮ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਫਿਲਹਾਲ ਪੀ. ਜੀ. ਆਈ. ਦੀ ਓ. ਪੀ. ਡੀ. ਸੇਵਾ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ ਹੈ। ਜੀ. ਐੱਮ. ਸੀ. ਐੱਚ. ਨੇ ਵੀ ਓ. ਪੀ. ਡੀ. ਸੇਵਾ ਸਬੰਧੀ ਫਿਲਹਾਲ ਕੋਈ ਫ਼ੈਸਲਾ ਨਹੀਂ ਲਿਆ ਹੈ। ਜੀ. ਐੱਮ. ਐੱਸ. ਐੱਚ. ਸ਼ਹਿਰ ਦਾ ਇਕਲੌਤਾ ਹਸਪਤਾਲ ਰਿਹਾ ਹੈ, ਜਿਸ ਨੇ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਵੀ ਆਪਣੀ ਓ. ਪੀ. ਡੀ. ਸਰਵਿਸ ਪੂਰੀ ਤਰ੍ਹਾਂ ਬੰਦ ਨਹੀਂ ਕੀਤੀ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News