ਚੰਡੀਗੜ੍ਹ ਤੋਂ ਅਹਿਮ ਖ਼ਬਰ : GMCH-32 'ਚ ਹੋਣ ਜਾ ਰਹੀ ਨਰਸਾਂ ਦੀ ਭਰਤੀ, ਕੇਂਦਰ ਨੇ ਦਿੱਤੀ ਮਨਜ਼ੂਰੀ
Tuesday, Dec 13, 2022 - 01:52 PM (IST)
ਚੰਡੀਗੜ੍ਹ (ਹਾਂਡਾ) : ਇੱਥੇ ਸੈਕਟਰ-32 ਸਥਿਤ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਛੇਤੀ ਹੀ ਪਹਿਲੇ ਪੜਾਅ 'ਚ 323 ਨਰਸਿੰਗ ਸਟਾਫ਼ ਦੀ ਭਰਤੀ ਕੀਤੀ ਜਾਵੇਗੀ, ਜਿਸ ਨੂੰ ਕੇਂਦਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਜੀ. ਐੱਮ. ਸੀ. ਐੱਚ. ਲੰਬੇ ਸਮੇਂ ਤੋਂ ਨਰਸਿੰਗ ਸਟਾਫ਼ ਦੀ ਕਮੀ ਨਾਲ ਜੂਝ ਰਿਹਾ ਹੈ। ਕੇਂਦਰ ਤੋਂ ਮਿਲੀ ਮਨਜ਼ੂਰੀ ਤਹਿਤ ਮੈਟਰਨ ਦੀ ਇਕ ਪੋਸਟ, ਨਰਸਿੰਗ ਸਿਸਟਰ ਦੀਆਂ 6 ਅਤੇ ਸਟਾਫ਼ ਨਰਸ ਦੀਆਂ 316 ਅਸਾਮੀਆਂ ਹਨ, ਜਿਨ੍ਹਾਂ ਦੀ ਭਰਤੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦਿਹਾਂਤ, PGI 'ਚ ਲਏ ਆਖ਼ਰੀ ਸਾਹ
ਇਸ ਸਮੇਂ ਜੀ. ਐੱਮ. ਸੀ. ਐੱਚ.-32 ਵਿਚ 656 ਨਰਸਿੰਗ ਸਟਾਫ਼ ਮੈਂਬਰਾਂ ਦੀ ਘਾਟ ਹੈ, ਜਿਨ੍ਹਾਂ 'ਚ ਇਕ ਡਿਪਟੀ ਡਾਇਰੈਕਟਰ ਆਫ਼ ਨਰਸਿੰਗ, ਇਕ ਨਰਸਿੰਗ ਸੁਪਰੀਡੈਂਟ, 11 ਮੈਟਰਨ, 12 ਨਰਸਿੰਗ ਸਿਸਟਰ ਅਤੇ ਨਰਸਿੰਗ ਸਟਾਫ਼ ਦੀਆਂ 631 ਅਸਾਮੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ : ਕਾਂਗਰਸੀ ਨੇਤਾ ਗੁਰਸਿਮਰਨ ਮੰਡ ਵੱਲੋਂ ਆਪਣੀ ਸੁਰੱਖਿਆ ਵਾਪਸ ਕਰਨ ਦਾ ਐਲਾਨ
ਹਸਪਤਾਲ ਦੇ ਲੋਕ ਸੰਪਰਕ ਅਧਿਕਾਰੀ ਵਲੋਂ ਜਾਰੀ ਸੂਚਨਾ 'ਚ ਦੱਸਿਆ ਗਿਆ ਹੈ ਕਿ ਖ਼ਾਲੀ ਪਈਆਂ ਅਸਾਮੀਆਂ ’ਤੇ ਭਰਤੀ ਦੀ ਮੰਗ ਲੰਮੇ ਸਮੇਂ ਤੋਂ ਲਟਕ ਰਹੀ ਸੀ। 323 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਬਾਕੀ ਅਹੁਦਿਆਂ ’ਤੇ ਵੀ ਦੂਜੇ ਪੜਾਅ 'ਚ ਭਰਤੀ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ