ਚੰਡੀਗੜ੍ਹ : GMCH ''ਚ ਸਰਜਰੀ, ਓਪੀਡੀ ਸਮੇਤ ਗਾਇਨੀ ਸੇਵਾ ਕੱਲ੍ਹ ਤੋਂ ਸ਼ੁਰੂ

Sunday, Nov 22, 2020 - 09:21 AM (IST)

ਚੰਡੀਗੜ੍ਹ (ਪਾਲ) : ਸੋਮਵਾਰ ਤੋਂ ਜੀ. ਐੱਮ. ਸੀ. ਐੱਚ. 'ਚ ਸਰਜਰੀ ਓ. ਪੀ. ਡੀ. ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਆਰਥੋਪੈਡਿਕ ਅਤੇ ਗਾਈਨੀ ਸੇਵਾ ਵੀ ਸ਼ੁਰੂ ਹੋਵੇਗੀ। ਫਿਲਹਾਲ ਹਾਸਪਤਾਲ 'ਚ 9 ਓ. ਪੀ. ਡੀ. ਚੱਲ ਰਹੀਆਂ ਹਨ। ਹਸਪਤਾਲ ਨੇ 1 ਨਵੰਬਰ ਤੋਂ ਆਪਣੀ ਸੇਵਾ ਸ਼ੁਰੂ ਕੀਤੀ ਸੀ। ਟੈਲੀ ਕੰਸਲਟੇਸ਼ਨ ਸਰਵਿਸ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਟੈਲੀ ਕੰਸਲਟੇਸ਼ਨ ਰਾਹੀਂ ਹੀ ਮਰੀਜ਼ਾਂ ਨੂੰ ਬੁਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰੇਲ ਗੱਡੀਆਂ ਚੱਲਣ ਦੇ ਮਾਮਲੇ 'ਚ ਫਿਰ ਫਸੀ ਘੁੰਢੀ, ਇਸ ਕਮੇਟੀ ਨੇ ਕੀਤਾ ਐਲਾਨ

ਆਨਲਾਈਨ ਚੈੱਕ ਕਰਨ ਤੋਂ ਬਾਅਦ ਜਿਨ੍ਹਾਂ ਮਰੀਜ਼ਾਂ ਲਈ ਡਾਕਟਰ ਨੂੰ ਲੱਗ ਰਿਹਾ ਹੈ ਕਿ ਮਰੀਜ਼ ਨੂੰ ਫਿਜ਼ੀਕਲ ਵੀ ਦੇਖਣ ਦੀ ਲੋੜ ਹੈ ਤਾਂ ਉਸ ਨੂੰ ਓ. ਪੀ. ਡੀ. 'ਚ ਬੁਲਾਇਆ ਜਾ ਰਿਹਾ ਹੈ। ਮਰੀਜ਼ ਦੀ ਪੂਰੀ ਜਾਂਚ ਤੋਂ ਬਾਅਦ ਹੀ ਉਸ ਨੂੰ ਓ. ਪੀ. ਡੀ. 'ਚ ਐਂਟਰੀ ਮਿਲ ਰਹੀ ਹੈ। ਹਸਪਤਾਲ ਮੈਨੇਜਮੈਂਟ ਮੁਤਾਬਕ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਮਰੀਜ਼ਾਂ ਨੂੰ ਪਰੇਸ਼ਾਨੀ ਨਹੀਂ ਆ ਰਹੀ ਹੈ। ਇਸ ਨੂੰ ਦੇਖਦਿਆਂ ਹੀ ਕੁੱਝ ਹੋਰ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਕਰੀਬ 300 ਮਰੀਜ਼ ਓ. ਪੀ. ਡੀ. 'ਚ ਆ ਰਹੇ ਹਨ।

ਇਹ ਵੀ ਪੜ੍ਹੋ : ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ PWRDA ਦੇਵੇਗੀ ਆਰਜ਼ੀ ਮਨਜ਼ੂਰੀ
ਇਨ੍ਹਾਂ ਵਿਭਾਗਾਂ 'ਚ ਲੈ ਸਕਦੇ ਹੋ ਸੇਵਾ
ਸਾਈਕੈਟਰੀ, ਪਲਮਨਰੀ ਮੈਡੀਸਨ, ਰੇਡੀਓਥੈਰੇਪੀ, ਪੀਡਿਆਟ੍ਰਿਕਸ, ਗਾਈਨੀ, ਫਿਜ਼ੀਓਥੈਰੇਪੀ, ਸਕਿੱਨ, ਸਰਜਰੀ, ਆਰਥੋਪੈਡਿਕ।

 


Babita

Content Editor

Related News