ਟਾਂਡਾ ਰੋਡ ‘ਤੇ ਗੁੰਡਾਗਰਦੀ: ਘਰ ਦੇ ਬਾਹਰ ਖੜੀ ਕਾਰ ਦੇ ਤੋੜੇ ਸ਼ੀਸ਼ੇ, ਆਰੋਪੀ ਫਰਾਰ
Wednesday, Oct 29, 2025 - 11:25 PM (IST)
ਜਲੰਧਰ (ਕੁੰਦਨ, ਪੰਕਜ) - ਜਲੰਧਰ ਸ਼ਹਿਰ ਦੇ ਟਾਂਡਾ ਰੋਡ ਨੇੜੇ ਇੱਕ ਘਟਨਾ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਕੁਝ ਅਣਪਛਾਤੇ ਲੋਕ ਕਾਰ ਵਿੱਚ ਆਏ ਅਤੇ ਇੱਕ ਘਰ ਦੇ ਬਾਹਰ ਖੜੀ ਗੱਡੀ ਦੇ ਸ਼ੀਸ਼ੇ ਤੋੜ ਕੇ ਮੌਕੇ ਤੋਂ ਫਰਾਰ ਹੋ ਗਏ।
ਇਸ ਵਾਰਦਾਤ ਦੇ ਪਿੱਛੇ ਪੁਰਾਣੀ ਰੰਜਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੇੜਲੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਆਰੋਪੀਆਂ ਦੀ ਪਛਾਣ ਕੀਤੀ ਜਾ ਸਕੇ।
ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ੀਸ਼ੇ ਤੋੜਣ ਦੀ ਆਵਾਜ਼ ਸੁਣ ਕੇ ਉਹ ਮੌਕੇ ‘ਤੇ ਦੌੜੇ, ਪਰ ਉਦੋਂ ਤੱਕ ਆਰੋਪੀ ਆਪਣੀ ਗੱਡੀ ਸਮੇਤ ਭੱਜ ਚੁੱਕੇ ਸਨ।
