Year Ender 2021: ਪੰਜਾਬ ਦੀਆਂ ਰੂਹ ਕੰਬਾਊ ਘਟਨਾਵਾਂ, ਜਦੋਂ ਆਪਣਿਆਂ ਨੇ ਲੁੱਟੀਆਂ ਕੁੜੀਆਂ ਦੀਆਂ ਇੱਜ਼ਤਾਂ

Saturday, Dec 25, 2021 - 06:27 PM (IST)

Year Ender 2021: ਪੰਜਾਬ ਦੀਆਂ ਰੂਹ ਕੰਬਾਊ ਘਟਨਾਵਾਂ, ਜਦੋਂ ਆਪਣਿਆਂ ਨੇ ਲੁੱਟੀਆਂ ਕੁੜੀਆਂ ਦੀਆਂ ਇੱਜ਼ਤਾਂ

ਜਲੰਧਰ (ਵੈੱਬ ਡੈਸਕ) - ਕਲਯੁੱਗ ਦੇ ਇਸ ਦੌਰ ਵਿੱਚ ਰਿਸ਼ਤਿਆਂ ਦੀ ਮਹੱਤਤਾ ਦਿਨ-ਬ-ਦਿਨ ਖ਼ਤਮ ਹੁੰਦੀ ਜਾ ਰਹੀ ਹੈ। ਪਹਿਲਾ ਜਿਥੇ ਰਿਸ਼ਤਿਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਸੀ, ਉਥੇ ਹੀ ਅੱਜ ਉਨ੍ਹਾਂ ਰਿਸ਼ਤਿਆਂ ਨੂੰ ਆਪਣਿਆਂ ਨੇ ਤਾਰ-ਤਾਰ ਕਰਕੇ ਰੱਖ ਦਿੱਤਾ। ਅੱਜ ਦੇ ਸਮੇਂ ’ਚ ਰਿਸ਼ਤੇ ਸਿਰਫ਼ ਨਾਮ ਦੇ ਰਿਸ਼ਤੇ ਬਣ ਕੇ ਰਹਿ ਗਏ ਹਨ, ਜਿਨ੍ਹਾਂ ਕੋਲ ਰਹਿਣਾ ਅਤੇ ਜਾਣਾ ਕਿਸੇ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ। ਆਪਣੇ ਕਹਿਣ ਵਾਲੇ ਰਿਸ਼ਤੇਦਾਰ ਹੀ ਅੱਜ ਦੇ ਸਮੇਂ ’ਚ ਧੀਆਂ ਦੀਆਂ ਇੱਜ਼ਤਾਂ ਨੂੰ ਰੋਲ ਕੇ ਰੱਖ ਦਿੰਦੇ ਹਨ। ਸਾਲ 2021 ’ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋ ਗਈ, ਜਦੋਂ ਧੀ ਕਹਿਣ ਵਾਲੀ ਕੁੜੀ ਦੀ ਇੱਜ਼ਤ ਨੂੰ ਆਪਣਿਆਂ ਨੇ ਤਾਰ-ਤਾਰ ਕਰਕੇ ਰੱਖ ਦਿੱਤਾ.........

ਨੰਗਲ ’ਚ ਪਿਓ ਨੇ ਆਪਣੀ ਨਾਬਾਲਗ ਧੀ ਨਾਲ ਕੀਤਾ ਮੂੰਹ ਕਾਲਾ  
ਉੱਪ-ਮੰਡਲ ਨੰਗਲ ਦੇ ਇਕ ਪਿੰਡ ’ਚ ਰਿਸ਼ਤਿਆਂ ਨੂੰ ਤਾਰ- ਤਾਰ ਕਰ ਦੇਣ ਦਾ ਸਨਸਨੀਖ਼ੇਜ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਕਲਯੁਗੀ ਪਿਓ ਆਪਣੀ ਨਾਬਾਲਗ ਧੀ ਨਾਲ ਖੁਦ ਤਾਂ ਮੂੰਹ ਕਾਲਾ ਕਰਦਾ ਹੀ ਰਿਹਾ, ਨਾਲ ਹੀ ਉਸ ਨੇ ਧੀ ਨੂੰ ਜਲੰਧਰ ’ਚ ਵੀ ਇਕ ਨੌਜਵਾਨ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ। ਨੰਗਲ ਪੁਲਸ ਨੇ ਕੁੜੀ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਕੁੜੀ ਦੇ ਪਿਓ ਨੂੰ ਹਿਰਾਸਤ ’ਚ ਲੈ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

PunjabKesari

ਮੋਗਾ ’ਚ 16 ਸਾਲ ਧੀ ਨੂੰ ਪਿਓ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ
ਕਲਯੁੱਗ ਦੇ ਇਸ ਦੌਰ ਵਿਚ ਰਿਸ਼ਤਿਆਂ ਦੀ ਮਹੱਤਤਾ ਦਿਨ-ਬ-ਦਿਨ ਖ਼ਤਮ ਹੁੰਦੀ ਜਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਉਦੋਂ ਸਾਹਮਣੇ ਆਇਆ ਹੈ, ਜਦ ਪਿਤਾ ਨੇ ਹੀ ਆਪਣੀ ਨਾਬਾਲਗ 16 ਸਾਲ ਬੇਟੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਸਬੰਧ ਵਿਚ ਪੁਲਸ ਵੱਲੋਂ ਪੀੜਤਾ ਦੀ ਸ਼ਿਕਾਇਤ ’ਤੇ ਉਸਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਇੰਸਪੈਕਟਰ ਕਰਮਜੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਕਿਹਾ ਕਿ ਉਹ ਦਸਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਪੰਜਵੀਂ ਕਲਾਸ ਤੋਂ ਹੀ ਸਕੂਲ ਦੇ ਹੋਸਟਲ ਵਿਚ ਰਹਿੰਦੀ ਸੀ। ਕੋਰੋਨਾ ਕਾਲ ਦੌਰਾਨ ਛੁੱਟੀਆਂ ਹੋਣ ’ਤੇ ਉਸਦਾ ਪਿਤਾ ਉਸ ਨੂੰ ਘਰ ਲੈ ਗਿਆ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?

ਫਤਿਹਗੜ੍ਹ ਸਾਹਿਬ ’ਚ ਕਥਿਤ ਭਰਾ ਬੀਤੇ ਇਕ ਸਾਲ ਤੋਂ ਆਪਣੀ ਹੀ ਭੈਣ ਨਾਲ ਕਰਦਾ ਰਿਹਾ ਜਬਰ-ਜ਼ਿਨਾਹ 
ਇੱਥੇ ਇਕ ਪਿੰਡ ਦੀ ਨਾਬਾਲਗ ਕੁੜੀ ਵੱਲੋਂ ਆਪਣੇ ਕਥਿਤ ਭਰਾ ’ਤੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਇਕ ਨਾਬਾਲਗ ਕੁੜੀ ਨੇ ਆਸ਼ਾ ਵਰਕਰ ਦੀ ਹਾਜ਼ਰੀ ’ਚ ਪੁਲਸ ਨੂੰ ਬਿਆਨ ਦਿੰਦਿਆਂ ਦੋਸ਼ ਲਗਾਏ ਕਿ ਉਸ ਦਾ ਕਥਿਤ ਭਰਾ ਬੀਤੇ ਇਕ ਸਾਲ ਤੋਂ ਜਬਰ-ਜ਼ਿਨਾਹ ਕਰਦਾ ਆ ਰਿਹਾ ਹੈ।

PunjabKesari

ਫਿਰੋਜ਼ਪੁਰ ’ਚ 14 ਸਾਲ ਬੱਚੀ ਨਾਲ ਸਕੇ ਚਾਚੇ ਵਲੋਂ ਜਬਰ-ਜ਼ਿਨਾਹ 
ਫਿਰੋਜ਼ਪੁਰ ’ਚ ਕਰੀਬ 14 ਸਾਲ ਦੀ ਬੱਚੀ ਉਸ ਦੇ ਸਕੇ ਚਾਚੇ ਵਲੋਂ ਜਬਰ-ਜ਼ਿਨਾਹ ਕੀਤਾ ਗਿਆ। ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਥਾਣਾ ਆਰਿਫ਼ ਕੇ ਦੀ ਪੁਲਸ ਨੇ ਸਕੇ ਚਾਚੇ ਗੁਰਪ੍ਰੀਤ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376, 506 ਅਤੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰੌਮ ਸੈਕਸੂਅਲ ਆਫੈਂਸ ਐਕਟ ਅਮੈਂਡਮੈਂਟ ਬਿੱਲ 2012, 2019 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਆਰਿਫ਼ ਕੇ ਦੇ ਸਬ-ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਬੱਚੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ 17 ਮਈ 2021 ਨੂੰ ਆਪਣੇ ਬੀਮਾਰ ਮਾਤਾ-ਪਿਤਾ ਦਾ ਪਤਾ ਲੈਣ ਲਈ ਪੇਕੇ ਪਿੰਡ ਕਲੇਰ ਜ਼ਿਲ੍ਹਾ ਤਰਨਤਾਰਨ ਗਈ ਹੋਈ ਸੀ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਪਰੀ ਸ਼ਰਮਨਾਕ ਘਟਨਾ: ਖਾਲੀ ਪਲਾਟ ’ਚੋਂ ਦੱਬੀ ਹੋਈ ਮਿਲੀ ਨਵਜੰਮੇ ਬੱਚੇ ਦੀ ਲਾਸ਼

ਡੇਰਾਬੱਸੀ ’ਚ ਕਲਯੁਗੀ ਭਰਾ ਵੱਲੋਂ ਆਪਣੀ ਮਾਸੀ ਦੀ ਕੁੜੀ ਨਾਲ ਜਬਰ-ਜ਼ਿਨਾਹ
ਇੱਥੇ ਇਕ ਕਲਯੁਗੀ ਭਰਾ ਵੱਲੋਂ ਆਪਣੀ ਮਾਸੀ ਦੀ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਭੈਣ ਗਰਭਵਤੀ ਹੋ ਗਈ।  ਜਾਣਕਾਰੀ ਮੁਤਾਬਕ 19 ਸਾਲਾ ਪੀੜਤ ਕੁੜੀ ਗੁਲਾਬਗੜ੍ਹ ਪਿੰਡ ਵਿਖੇ ਆਪਣੀ ਮਾਸੀ ਦੇ ਘਰ ਰਹਿਣ ਆਈ ਸੀ। ਇਸ ਦੌਰਾਨ ਉਸ ਦੀ ਮਾਸੀ ਦਾ ਪੁੱਤ ਉਸ 'ਤੇ ਗੰਦੀ ਨਜ਼ਰ ਰੱਖਦਾ ਹੋਇਆ ਜਬਰ-ਜ਼ਿਨਾਹ ਕਰਦਾ ਰਿਹਾ। ਕੁੜੀ 8 ਮਹੀਨੇ ਦੀ ਗਰਭਵਤੀ ਹੋ ਗਈ, ਜਿਸ ਦਾ ਬਟਾਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

PunjabKesari

ਮਾਹਿਲਪੁਰ ’ਚ ਚਾਚੇ ਵੱਲੋਂ ਆਪਣੀ ਭਤੀਜੀ ਨਾਲ ਜਬਰ-ਜ਼ਿਨਾਹ : 
ਥਾਣਾ ਮਾਹਿਲਪੁਰ ਅਧੀਨ ਪੈਂਦੇ ਇਕ ਪਿੰਡ ਵਿਚ ਚਾਚੇ ਵੱਲੋਂ ਆਪਣੀ ਭਤੀਜੀ ਨਾਲ ਹੀ ਡਰਾ ਧਮਕਾ ਕੇ ਧੀ ਦੇ ਬਰਾਬਰ ਭਤੀਜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਭਤੀਜੀ ਪੰਜ ਮਹੀਨਿਆਂ ਦੀ ਗਰਭਵਤੀ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਕਾਨੂੰਨ ਦੀ ਧਾਰਾ 376, 506, ਪਾਸਕੋ ਐਕਟ ਐਕਟ 2012 ਦੀ ਧਾਰਾ 4 ਅਧੀਨ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਨਿਹਾਲ ਸਿੰਘ ਵਾਲਾ/ਬਿਲਾਸਪੁਰ ’ਚ ਮਾਸੀ ਸੱਸ ਨੂੰ ਮਿਲਣ ਆਈ ਨੂੰਹ ਨਾਲ ਉਸ ਦੇ ਪੁੱਤਰ ਵਲੋਂ ਜਬਰ-ਜ਼ਿਨਾਹ: 
ਪਤੀ ਦੀ ਮਾਸੀ ਨੂੰ ਮਿਲਣ ਆਈ ਔਰਤ ਨਾਲ ਰਿਸ਼ਤੇਦਾਰ ਵੱਲੋਂ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤ ਔਰਤ ਨੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਪਤੀ ਨਾਲ ਆਪਣੇ ਪਤੀ ਦੀ ਮਾਸੀ ਨੂੰ ਮਿਲਣ ਲਈ ਹਿੰਮਤਪੁਰਾ ਵਿਖੇ ਆਈ ਸੀ।

PunjabKesari

ਨਵਾਂਸ਼ਹਿਰ ’ਚ ਤਾਏ ਨੇ ਆਪਣੀ ਹੀ ਭਤੀਜੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ 
ਨਵਾਂਸ਼ਹਿਰ ਦੇ ਥਾਣਾ ਔੜ ਦੇ ਇਕ ਪਿੰਡ ’ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਤਾਏ ਵੱਲੋਂ ਆਪਣੀ ਹੀ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਕੁੜੀ ਨੂੰ ਉਸ ਦੇ ਤਾਏ ਨੇ ਘਰ ’ਚ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਨਾਬਾਲਗ ਭਤੀਜੀ ਨਾਲ ਜ਼ਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਤਾਏ ਖ਼ਿਲਾਫ਼ ਪੁਲਸ ਨੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

ਫ਼ਿਰੋਜ਼ਪੁਰ ’ਚ ਗੋਦ ਲਈ ਧੀ ਨਾਲ ਪਿਓ ਨੇ ਕੀਤਾ ਜਬਰ-ਜ਼ਿਨਾਹ
ਫਿਰੋਜ਼ਪੁਰ ਦੀ ਐਡੀਸ਼ਨਲ ਸੈਸ਼ਨ ਜੱਜ ਰਜਨੀ ਛੋਕਰਾ (ਫਾਸਟ ਟਰੈਕ ਕੋਰਟ) ਵੱਲੋਂ 16 ਸਾਲ ਤੋਂ ਘੱਟ ਉਮਰ ਦੀ ਗੋਦ ਲਈ ਧੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਦੋਸ਼ੀ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਮਰ ਕੈਦ ਦੇ ਨਾਲ-ਨਾਲ ਅਦਾਲਤ ਨੇ ਦੋਸ਼ੀ ਨੂੰ ਜੁਰਮਾਨੇ ਦੀ ਰਕਮ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਜੁਰਮਾਨੇ ਦੀ ਰਾਸ਼ੀ ਜਮ੍ਹਾ ਨਾ ਕਰਵਾਉਣ ’ਤੇ ਉਸ ਨੂੰ ਇਕ ਸਾਲ ਦੀ ਹੋਰ ਕੈਦ ਕੱਟਣੀ ਪਵੇਗੀ।ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਨੂੰ ਬਾਬਾ ਮਨਜੀਤ ਸਿੰਘ ਉਰਫ਼ ਬਲਜੀਤ ਸਿੰਘ ਨੇ ਗੋਦ ਲਿਆ ਸੀ ਅਤੇ ਉਦੋਂ ਤੋਂ ਉਸ ਦੀ ਧੀ ਬਾਬਾ ਮਨਜੀਤ ਸਿੰਘ ਕੋਲ ਰਹਿੰਦੀ ਸੀ।

PunjabKesari

ਮਾਹਿਲਪੁਰ ’ਚ ਮਤਰੇਏ ਪਿਓ ਅਤੇ ਤਾਏ ਵਲੋਂ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ
ਥਾਣਾ ਮਾਹਿਲਪੁਰ ਦੇ ਅਧੀਨ ਆਉਂਦੇ ਇਕ ਇਲਾਕੇ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮਤਰੇਏ ਪਿਓ ਅਤੇ ਤਾਏ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਉਸ ਨੂੰ ਗਰਭਵਤੀ ਕਰ ਦਿੱਤਾ। ਪੁਲਸ ਨੇ ਪੀੜਤਾ ਦੀ ਮਾਂ ਅਤੇ ਉਸ ਦੇ ਦੂਜੇ ਪਤੀ ਅਤੇ ਜੇਠ ’ਤੇ ਧਾਰਾ 376, 506, 120 ਬੀ ਅਤੇ ਪਾਸਕੋ ਐਕਟ ਦੀ ਸੋਧੀ ਧਾਰਾ 2019 ਅਧੀਨ ਨਾਮਜ਼ਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ 14 ਸਾਲਾਂ ਬੱਚੀ ਨੂੰ ਡਰਾ ਧਮਕਾ ਕੇ ਪਹਿਲਾਂ ਉਸ ਕੋਲੋਂ ਘਰ ਦਾ ਕੰਮ ਕਰਵਾ ਕੇ ਭੀਖ਼ ਮੰਗਵਾਉਂਦੇ ਰਹੇ ਅਤੇ ਬਾਅਦ ਵਿਚ ਉਸ ਨਾਲ ਮਤਰੇਏ ਪਿਤਾ ਅਤੇ ਤਾਏ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਉਸ ਨੂੰ ਗਰਭਵਤੀ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਲੁਧਿਆਣਾ ’ਚ 6 ਸਾਲ ਦੀ ਮਾਸੂਮ ਭਤੀਜੀ ਨਾਲ ਚਾਚੇ ਵਲੋਂ ਜਬਰ-ਜ਼ਿਨਾਹ
ਸਦਰ ਪੁਲਸ ਨੇ ਕਰੀਬ ਇਕ ਹਫਤੇ ਤੱਕ ਚੱਲੀ ਜਾਂਚ ਤੋਂ ਬਾਅਦ ਆਖਿਰਕਾਰ 6 ਸਾਲ ਦੀ ਮਾਸੂਮ ਭਤੀਜੀ ਦਾ ਕਥਿਤ ਯੋਨ ਸੋਸ਼ਣ ਕਰਨ ਦੇ ਮਾਮਲੇ ਵਿਚ ਉਸ ਦੇ ਚਾਚੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ। ਚਾਚਾ ’ਤੇ ਦੋਸ਼ ਹੈ ਕਿ ਉਸ ਨੇ ਕਰੀਬ 1 ਸਾਲ ਪਹਿਲਾਂ ਆਪਣੀ ਭਤੀਜੀ ਦਾ ਕਥਿਤ ਸਰੀਰਕ ਸੋਸ਼ਣ ਕੀਤਾ। ਉਸ ਦੀ ਇਸ ਕਰਤੂਤ ਦਾ ਪਤਾ ਬੱਚੀ ਦੀ ਮਾਂ ਨੂੰ ਲੱਗਾ ਤਾਂ ਉਸ ਨੇ ਆਪਣੇ ਪਤੀ ਨੂੰ ਦੱਸਿਆ ਪਰ ਪਤੀ ਨੇ ਗੱਲ ਨੂੰ ਦਬਾ ਦਿੱਤਾ।


author

rajwinder kaur

Content Editor

Related News