ਵਿਦੇਸ਼ ਜਾਣ ਦੇ ਚੱਕਰ ''ਚ ਕਸੂਤੀਆਂ ਫੱਸ ਰਹੀਆਂ ਪੰਜਾਬ ਦੀਆਂ ਕੁੜੀਆਂ! ਹੈਰਾਨ ਕਰੇਗੀ ਰਿਪੋਰਟ

Tuesday, Jul 30, 2024 - 03:17 PM (IST)

ਵਿਦੇਸ਼ ਜਾਣ ਦੇ ਚੱਕਰ ''ਚ ਕਸੂਤੀਆਂ ਫੱਸ ਰਹੀਆਂ ਪੰਜਾਬ ਦੀਆਂ ਕੁੜੀਆਂ! ਹੈਰਾਨ ਕਰੇਗੀ ਰਿਪੋਰਟ

ਜਲੰਧਰ: ਪੰਜਾਬ ਵਿਚ ਚੰਗੇ ਭਵਿੱਖ ਦਾ ਸੁਫ਼ਨਾ ਲੈ ਕੇ ਵੇਖੋ-ਵੇਖੀ ਵਿਦੇਸ਼ ਜਾਣ ਦੀ ਦੌੜ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ। ਚੰਗੇ ਭਵਿੱਖ ਦੇ ਚੱਕਰ ਵਿਚ ਕੁੜੀਆਂ ਨੂੰ ਇੰਨਾ ਕਸੂਤਾ ਫਸਾ ਦਿੱਤਾ ਜਾਂਦਾ ਹੈ ਕਿ ਉਹ ਡੂੰਘੀ ਦਲਦਲ ਵਿਚ ਫੱਸ ਜਾਂਦੀਆਂ ਹਨ ਤੇ ਨਿਕਲਣ ਲਈ ਤਰਲੋਮੱਛੀ ਹੁੰਦੀਆਂ ਰਹਿੰਦੀਆਂ ਹਨ। ਵਿਦੇਸ਼ ਜਾਣ ਦੀਆਂ ਚਾਹਵਾਨ ਕੁੜੀਆਂ, ਵਿਸ਼ੇਸ਼ ਤੌਰ 'ਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਔਰਤਾਂ ਨੂੰ ਟ੍ਰੈਵਲ ਏਜੰਟ ਠੱਗੀ ਅਤੇ ਧੋਖਾਧੜੀ ਦੇ ਜਾਲ ਵਿਚ ਫਸਾ ਰਹੇ ਹਨ। ਇਸ ਦੇ ਲਈ ਹੋਰ ਕਿਸੇ ਨੂੰ ਨਹੀਂ ਸਗੋਂ ਉਨ੍ਹਾਂ ਦੀਆਂ ਹੀ ਰਿਸ਼ਤੇਦਾਰ ਔਰਤਾਂ ਦਾ ਸਹਾਰਾ ਲਿਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਹਾਈ ਕੋਰਟ ਦਾ ਇਤਿਹਾਸਕ ਫ਼ੈਸਲਾ, ਵੱਖ ਹੋਏ ਪਤੀ ਖ਼ਿਲਾਫ਼ ਝੂਠਾ ਕੇਸ ਕਰਨ ਵਾਲੀ ਪਤਨੀ ਨੂੰ ਠੋਕਿਆ ਜੁਰਮਨਾ

ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿਚ ਐੱਸ.ਆਈ.ਟੀ. ਬਣਾਈ ਗਈ ਸੀ। ਐੱਸ.ਆਈ.ਟੀ. ਦੀ ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਵਿਦੇਸ਼ ਜਾਣ ਦੀਆਂ ਚਾਹਵਾਨ ਗਰੀਬ ਔਰਤਾਂ ਨੂੰ ਵਰਕ ਵੀਜ਼ਾ ਅਤੇ ਮੋਟੀ ਤਨਖ਼ਾਹ ਦੇ ਸੁਫ਼ਨੇ ਦਿਖਾ ਕੇ ਟੂਰਿਸਟ ਵੀਜ਼ਾ 'ਤੇ ਓਮਾਨ, ਸਾਊਦੀ ਅਰਬ, ਮਸਕਟ ਜਿਹੇ ਦੇਸ਼ਾਂ ਵਿਚ ਭੇਜਿਆ ਗਿਆ। ਉੱਥੇ ਇਨ੍ਹਾਂ ਦੇ ਪਾਸਪੋਰਟ ਅਤੇ ਫ਼ੋਨ ਜ਼ਬਤ ਕਰ ਕੇ ਇਨ੍ਹਾਂ ਤੋਂ ਨੌਕਰਾਂ ਤਰ੍ਹਾਂ ਕੰਮ ਕਰਵਾਇਆ ਗਿਆ। ਉਨ੍ਹਾਂ ਨੂੰ ਕੰਟਰੈਕਟ ਐਫੀਡੈਵਿਟ ਦਿੱਤੇ ਗਏ ਸਨ, ਜੋ ਅਰਬੀ ਭਾਸ਼ਾ ਵਿਚ ਲਿਖੇ ਸਨ। ਟ੍ਰੈਵਲ ਏਜੰਟ ਦੇ ਕਹਿਣ 'ਤੇ ਉਨ੍ਹਾਂ ਨੇ ਸਾਈਨ ਕਰ ਦਿੱਤੇ ਸਨ। ਇਸ ਮਗਰੋਂ ਉਨ੍ਹਾਂ ਨੂੰ ਉੱਥੇ ਬੰਧਕ ਬਣਾ ਕਾ ਰੱਖਿਆ ਗਿਆ। ਉੱਥੇ ਫਸੀਆਂ ਹੋਈਆਂ ਕੁੜੀਆਂ ਮਦਦ ਮੰਗਦੀਆਂ ਹਨ ਤਾਂ ਟ੍ਰੈਵਲ ਏਜੰਟਾਂ ਨੇ ਸੌਦਾ ਕਰਨ ਦਾ ਨਵਾਂ ਹੀ ਢੰਗ ਲੱਭਿਆ ਹੋਇਆ ਹੈ। ਏਜੰਟ ਕਹਿੰਦੇ ਹਨ ਕਿ ਜਾਂ ਤਾਂ ਉਹ ਢਾਈ ਲੱਖ ਰੁਪਏ ਦੇਣ ਨਹੀਂ ਤਾਂ ਆਪਣੀ ਜਗ੍ਹਾ 2 ਕੁੜੀਆਂ ਨੂੰ ਵਿਦੇਸ਼ ਭਿਜਵਾਉਣ। ਅਜਿਹੇ ਵਿਚ ਮਜਬੂਰੀਵੱਸ ਕਈ ਕੁੜੀਆਂ ਪੰਜਾਬ ਵਿਚ ਆਪਣੀ ਰਿਸ਼ਤੇਦਾਰ ਜਾਂ ਸਹੇਲੀਆਂ ਨੂੰ ਫ਼ੋਨ ਕਰ ਕੇ ਉਸ ਏਜੰਟ ਵਿਚ ਭੇਜ ਦਿੰਦੀਆਂ ਹਨ ਤੇ ਉਨ੍ਹਾਂ ਨਾਲ ਵੀ ਅਜਿਹਾ ਹੀ ਹੁੰਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੈਮਰੇ 'ਚ ਕੈਦ ਹੋਈ ਪੰਜਾਬ ਪੁਲਸ ਦੇ ਟ੍ਰੈਫ਼ਿਕ ਮੁਲਾਜ਼ਮ ਦੀ ਕਰਤੂਤ! ਆਪ ਹੀ ਵੇਖ ਲਓ ਵੀਡੀਓ

ਮਹਿਜ਼ 2 ਸਾਲਾਂ 'ਚ ਸਾਹਮਣੇ ਆਏ 125 ਮਾਮਲੇ

ਰਾਜ ਸਭਾ ਵਿਚ ਪਿਛਲੇ ਸਾਲ ਇਸ ਮੁੱਦੇ ਨੂੰ ਚੁੱਕਣ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ 2 ਸਾਲਾਂ ਵਿਚ ਹੁਣ ਤਕ ਕੁੱਲ 125 ਕੁੜੀਆਂ (ਪੰਜਾਬ ਅਤੇ ਹੋਰ ਸੂਬਿਆਂ ਤੋਂ) ਦੀ ਵਤਨ ਵਾਪਸੀ ਲਈ ਮੰਤਰਾਲੇ ਤੇ ਭਾਰਤੀ ਦੂਤਾਵਾਸ ਨੂੰ ਪੱਤਰ ਲਿਖ ਚੁੱਕੇ ਹਨ। 95 ਦੀ ਵਤਨ ਵਾਪਸੀ ਦਾ ਰਿਕਾਰਡ ਉਨ੍ਹਾਂ ਕੋਲ ਹੈ। 15 ਸ਼ਿਕਾਇਤਾਂ ਉਨ੍ਹਾਂ ਦੇ ਕੋਲ ਹਨ ਜਿੱਥੇ ਕੁੜੀਆਂ ੀ ਵਤਨ ਵਾਪਸੀ ਨੂੰ ਲੈ ਕੇ ਪਰਿਵਾਰ ਨੇ ਉਨ੍ਹਾਂ ਨੂੰ ਦੱਸਿਆ ਹੈ। 2 ਕੁੜੀਆਂ ਦੀ ਟਿਕਟ ਦਾ ਪ੍ਰਬੰਧ ਸੰਤ ਸੀਚੇਵਾਲ ਨੇ ਆਪ ਕੀਤਾ ਹੈ ਤੇ ਬਾਕੀਆਂ ਦਾ ਅੰਬੈਸੀ ਨੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News