ਸੜਕ ਹਾਦਸੇ ''ਚ ਲੜਕੀ ਜ਼ਖਮੀ, ਹਾਲਤ ਗੰਭੀਰ

02/10/2018 6:42:54 AM

ਜਲੰਧਰ, (ਮਹੇਸ਼)- ਬੱਸ ਅੱਡੇ ਦੇ ਨੇੜੇ ਇਮੀਗ੍ਰੇਸ਼ਨ ਦਫਤਰ ਵਿਚ ਕੰਮ ਕਰਦੀ ਇਕ ਲੜਕੀ ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਈ, ਜਿਸਦੀ  ਪਛਾਣ ਨੀਲੂ (20) ਪੁੱਤਰੀ ਮੇਜਰ ਮਸੀਹ ਵਾਸੀ ਬੜਿੰਗ ਦੇ ਤੌਰ 'ਤੇ ਹੋਈ ਹੈ। ਲੜਕੀ ਨੂੰ ਰਾਮਾ ਮੰਡੀ ਦੇ ਜੌਹਲ ਮਲਟੀਸਪੈਸ਼ਲਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾ. ਬੀ. ਐੱਸ. ਜੌਹਲ ਨੇ ਦੱਸਿਆ ਕਿ ਲੜਕੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ, ਜਿਸ ਨੂੰ ਅਜੇ ਖਤਰੇ ਤੋਂ ਬਾਹਰ ਨਹੀਂ ਕਿਹਾ ਜਾ ਸਕਦਾ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੀ ਪੁਲਸ ਚੌਕੀ ਨੰਗਲ ਸ਼ਾਮਾ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਲੜਕੀ ਬੜਿੰਗ ਗੇਟ ਨੇੜੇ ਸੜਕ ਕਰਾਸ ਕਰ ਰਹੀ ਸੀ ਕਿ ਕੋਈ ਅਣਪਛਾਤਾ ਵਾਹਨ ਉਸ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਲੜਕੀ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸਦੀ ਭਾਲ ਕੀਤੀ ਜਾ ਰਹੀ ਹੈ। ਲੜਕੀ ਨੂੰ ਹੋਸ਼ ਨਾ ਆਉਣ ਕਾਰਨ ਅਜੇ ਉਸਦੇ ਬਿਆਨ ਨਹੀਂ ਹੋ ਸਕੇ। 


Related News