ਇਸ਼ਕ ’ਚ ਅੰਨ੍ਹੀ ਕੁੜੀ ਦਾ ਮਾਲ ਦੀ 7ਵੀਂ ਮੰਜ਼ਿਲ ’ਤੇ ਹਾਈ ਵੋਲਟੇਜ ਡਰਾਮਾ, ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼
Sunday, Jan 22, 2023 - 01:50 AM (IST)

ਅੰਮ੍ਰਿਤਸਰ : ਸ਼ਨੀਵਾਰ ਟ੍ਰਿਲੀਅਮ ਮਾਲ 'ਚ ਇਕ ਲੜਕੀ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ। ਲੜਕੀ ਨੇ ਟ੍ਰਿਲੀਅਮ ਮਾਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਅੰਮ੍ਰਿਤਸਰ-ਮਜੀਠਾ ਰੋਡ ਦੀ ਪੁਲਸ ਨੂੰ ਸੂਚਨਾ ਮਿਲਣ 'ਤੇ ਪੁਲਸ ਪ੍ਰਸ਼ਾਸਨ ਹਰਕਤ ਵਿੱਚ ਆਇਆ, ਜਿਸ ਨੇ ਮਾਲ ਦੇ ਬਾਹਰ ਜਾਲ ਵਿਛਾ ਕੇ ਲੜਕੀ ਨੂੰ ਸੁਰੱਖਿਅਤ ਉਤਾਰਨ ਕੋਸ਼ਿਸ਼ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਸ਼ਰਾਬ ਫੈਕਟਰੀ ਅੱਗੇ ਧਰਨਾ ਜਾਰੀ, ਪ੍ਰਦਰਸ਼ਨਕਾਰੀਆਂ ਦੀ ਦੋ-ਟੁਕ; ਸਰਕਾਰ ਫੈਕਟਰੀ ਨੂੰ ਬੰਦ ਕਰਕੇ ਕਰੇ ਸੀਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਿੰਦਰ ਸਿੰਘ ਖੋਸਾ ਏਸੀਪੀ ਨਾਰਥ ਅੰਮ੍ਰਿਤਸਰ ਨੇ ਦੱਸਿਆ ਕਿ ਇਹ ਲੜਕੀ ਪਰਿਵਾਰਕ ਝਗੜੇ ਤੋਂ ਦੁਖੀ ਹੋ ਕੇ ਟ੍ਰਿਲੀਅਮ ਮਾਲ ਦੀ 7ਵੀਂ ਮੰਜ਼ਿਲ ਤੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਲੜਕੀ ਕਿਸੇ ਲੜਕੇ ਨਾਲ ਪਿਆਰ ਕਰਦੀ ਸੀ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਪਰਿਵਾਰ ਨੂੰ ਉਸ ਦਾ ਪਿਆਰ ਨਾ-ਮਨਜ਼ੂਰ ਸੀ, ਜਿਸ ਕਰਕੇ ਲੜਕੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। 2 ਘੰਟੇ ਦਾ ਰੈਸਕਿਊ ਕਰਨ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਇਕ ਪੁਲਸ ਮੁਲਾਜ਼ਮ ਨੇ ਲੜਕੀ ਨੂੰ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਉਸ ਦੀ ਬਾਂਹ ਫੜ ਲਈ ਤੇ ਸਹੀ-ਸਲਾਮਤ ਲੜਕੀ ਨੂੰ ਹੇਠਾਂ ਉਤਾਰ ਲਿਆ। ਪੁਲਸ ਵੱਲੋਂ ਲੜਕੀ ਦੀ ਪਛਾਣ ਗੁਪਤ ਰੱਖੀ ਗਈ ਹੈ।
ਇਹ ਵੀ ਪੜ੍ਹੋ : ਗੈਂਗਸਟਰਾਂ ’ਤੇ ਨਕੇਲ ਕੱਸਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਪੰਜਾਬ ਸਰਕਾਰ : ਤਰੁਣ ਚੁੱਘ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।