15 ਸਾਲਾ ਕੁੜੀ ਨੇ ਖ਼ੁਦ ਨੂੰ ਦਿੱਤੀ ਭਿਆਨਕ ਮੌਤ, ਫਾਹੇ ਨਾਲ ਧੀ ਨੂੰ ਲਟਕੀ ਵੇਖ ਮਾਂ ਦੀਆਂ ਨਿਕਲੀਆਂ ਚੀਕਾਂ

Monday, Jul 12, 2021 - 06:33 PM (IST)

15 ਸਾਲਾ ਕੁੜੀ ਨੇ ਖ਼ੁਦ ਨੂੰ ਦਿੱਤੀ ਭਿਆਨਕ ਮੌਤ, ਫਾਹੇ ਨਾਲ ਧੀ ਨੂੰ ਲਟਕੀ ਵੇਖ ਮਾਂ ਦੀਆਂ ਨਿਕਲੀਆਂ ਚੀਕਾਂ

ਨੂਰਮਹਿਲ (ਸ਼ਰਮਾ)- ਇਥੋਂ ਦੇ ਕਰੀਬੀ ਪਿੰਡ ਚੀਮਾਂ ਖ਼ੁਰਦ ਦੀ ਇਕ 15 ਸਾਲਾ ਨਾਬਾਲਗ ਕੁੜੀ ਨੇ ਆਪਣੇ ਹੀ ਘਰ ਅੰਦਰ ਗਾਡਰ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੂੰ ਦਿੱਤੇ ਬਿਆਨ ਵਿਚ ਕੁੜੀ ਦੀ ਮਾਂ ਨੇ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਘਰੇਲੂ ਕੰਮਾਂ ਵਾਸਤੇ ਘਰੋਂ ਬਾਹਰ ਸੀ ਅਤੇ ਉਕਤ ਮ੍ਰਿਤਕ ਮੇਰੀ ਕੁੜੀ ਘਰ ਵਿੱਚ ਇਕੱਲੀ ਸੀ। ਉਸ ਨੇ ਕਿਹਾ ਕਿ ਮੈਂ ਅਤੇ ਮੇਰੀ ਛੋਟੀ ਕੁੜੀ ਸ਼ਾਮ ਕਰੀਬ 6 ਵਜੇ ਘਰ ਵਾਪਸ ਆਈਆਂ ਤਾਂ ਵੇਖਿਆ ਕਿ ਮੇਰੀ ਕੁੜੀ ਕਮਰੇ ਅੰਦਰ ਛੱਤ ਨਾਲ ਲਟਕ ਰਹੀ ਸੀ। ਅਸੀਂ ਰੱਸੀ ਕੱਟ ਕੇ ਉਸ ਨੂੰ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਸ ਦੀ ਜਾਨ ਜਾ ਚੁੱਕੀ ਸੀ। 

ਇਹ ਵੀ ਪੜ੍ਹੋ: ਬੇਅਦਬੀ ਦੇ ਮੁੱਦੇ ’ਤੇ ਨਵਜੋਤ ਸਿੰਘ ਸਿੱਧੂ ਨੇ ਘੇਰੇ ਅਕਾਲੀ, ਪੁੱਛੇ ਵੱਡੇ ਸਵਾਲ
ਲੜਕੀ ਦੀ ਮਾਂ ਨੇ ਕਿਹਾ ਕਿ ਸਾਡੀ ਕੁੜੀ ਦੀ ਮੌਤ ਸ਼ੱਕੀ ਹਾਲਤ ਵਿਚ ਹੋਈ ਹੈ ਅਤੇ ਅਸੀਂ ਆਪਣੇ ਤੌਰ 'ਤੇ ਇਸ ਦੀ ਪੜਤਾਲ ਕਰਕੇ ਪੁਲਸ ਨੂੰ ਇਤਲਾਹ ਕਰ ਦਿਆਂਗੇ। ਹਾਲ ਦੀ ਘੜੀ ਪੁਲਸ ਨੇ ਸੀ. ਆਰ. ਪੀ. ਸੀ. ਦੀ ਧਾਰਾ 176 ਦੇ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਹੈ। 
ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ 'ਚ ਨੌਜਵਾਨ ਦੀ ਤੈਰਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼, ਪਿਆ ਚੀਕ-ਚਿਹਾੜਾ


author

shivani attri

Content Editor

Related News