ਵਿਦੇਸ਼ ''ਚ ਵੇਚੀ ਗਈ ਪੰਜਾਬ ਦੀ ਧੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤੀ ਘਰ, ਹਾਲ ਸੁਣ ਤੁਹਾਡੀ ਵੀ ਕੰਬ ਜਾਵੇਗੀ ਰੂਹ

Monday, Jul 29, 2024 - 04:46 AM (IST)

ਵਿਦੇਸ਼ ''ਚ ਵੇਚੀ ਗਈ ਪੰਜਾਬ ਦੀ ਧੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤੀ ਘਰ, ਹਾਲ ਸੁਣ ਤੁਹਾਡੀ ਵੀ ਕੰਬ ਜਾਵੇਗੀ ਰੂਹ

ਲੋਹੀਆਂ ਖਾਸ (ਸੁਖਪਾਲ ਰਾਜਪੂਤ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਮਸਕਟ-ਓਮਾਨ 'ਚ ਵੇਚੀ ਪੰਜਾਬ ਦੀ ਇੱਕ ਹੋਰ ਧੀ ਨੂੰ ਪਰਿਵਾਰ ਵਿੱਚ ਵਾਪਸ ਲਿਆਂਦਾ ਗਿਆ ਹੈ। ਨਿਰਮਲ ਕੁਟੀਆ ਵਿਖੇ ਮੋਗੇ ਤੋਂ ਆਪਣੇ ਪਰਿਵਾਰ ਨਾਲ ਆਈ ਪੀੜਤਾ ਨੇ ਦੱਸਿਆ ਕਿ ਉਹ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ, ਜੋ ਕਿ ਘਰ ਦੀ ਗੁਰਬਤ ਕਾਰਨ ਓਮਾਨ ਗਈ ਸੀ, ਜਿੱਥੇ ਉਸ ਦੀ ਇੱਕ ਰਿਸ਼ਤੇਦਾਰ ਟਰੈਵਲ ਏਜੰਟ ਨੇ ਉਸ ਨੂੰ ਇੱਕ ਹਜ਼ਾਰ ਰਿਆਲ (ਭਾਰਤੀ ਕਰੰਸੀ ਮੁਤਾਬਿਕ ਲਗਭਗ 2 ਲੱਖ ਰੁਪਏ) ਵਿੱਚ ਇਕ ਅਰਬੀ ਪਰਿਵਾਰ ਵਿੱਚ ਵੇਚ ਦਿੱਤਾ ਸੀ। 

ਪੀੜਤਾ ਨੇ ਆਪਣੇ ਦੁੱਖੜੇ ਸੁਣਾਉਂਦੇ ਹੋਏ ਦੱਸਿਆ ਕਿ ਉਸ ਨੂੰ ਸਿਰਫ਼ ਇੱਕ ਮਹੀਨੇ ਦੇ ਵਿਜ਼ਟਰ ਵੀਜ਼ੇ 'ਤੇ ਓਮਾਨ ਭੇਜਿਆ ਗਿਆ ਸੀ, ਜਦਕਿ ਉਸ ਨੂੰ 3 ਮਹੀਨਿਆਂ ਦੇ ਵੀਜ਼ੇ ਦਾ ਦੱਸਿਆ ਗਿਆ ਸੀ। ਉਸ ਨੇ ਅੱਗੇ ਦੱਸਿਆ ਕਿ 7 ਸਤੰਬਰ 2023 ਨੂੰ ਜਦੋਂ ਉਹ ਓਮਾਨ ਹਵਾਈ ਅੱਡੇ 'ਤੇ ਉਤਰੀ ਸੀ ਤਾਂ ਉਸ ਨੂੰ ਲੈਣ ਆਏ ਵਿਅਕਤੀ ਨੇ ਉਨ੍ਹਾਂ ਕੋਲੋਂ ਮੋਬਾਇਲ ਅਤੇ ਪਾਸਪੋਰਟ ਜ਼ਬਰਦਸਤੀ ਖੋਹ ਲਏ ਸੀ। ਹਵਾਈ ਅੱਡੇ ਤੋਂ ਤਿੰਨ ਘੰਟੇ ਦਾ ਸਫਰ ਤੈਅ ਕਰ ਕੇ ਉਨ੍ਹਾਂ ਨੂੰ ਇੱਕ ਬਹੁ-ਮੰਜ਼ਲੀ ਇਮਾਰਤ ਦੇ ਦਫਤਰ ਵਿੱਚ ਬੰਦ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ- ਸਿੱਖਿਆ ਵਿਭਾਗ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ, ਇਕ-ਦੋ ਨੂੰ ਛੱਡ ਕੇ ਬਾਕੀ ਸਾਰੇ DEOs ਕੀਤੇ ਗਏ ਇੱਧਰੋਂ-ਉੱਧਰ

ਉਸ ਨੇ ਅੱਗੇ ਦੱਸਿਆ ਕਿ ਉਸ ਨਾਲ ਉੱਥੇ ਇੱਕ ਕੀਨੀਆ ਦੇਸ਼ ਦੀ ਲੜਕੀ ਵੀ ਸੀ। ਪੀੜਤਾ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਜਦੋਂ ਤੱਕ ਵੀਜ਼ੇ ਦੀ ਮਿਆਦ ਸੀ ਉਦੋਂ ਤੱਕ ਤਾਂ ਟਰੈਵਲ ਏਜੰਟ ਵੱਲੋ ਪੂਰਾ ਖਿਆਲ ਰੱਖਿਆ ਜਾ ਰਿਹਾ ਸੀ, ਪਰ ਜਿਵੇਂ ਹੀ ਉਸ ਦਾ ਵੀਜ਼ਾ ਖ਼ਤਮ ਹੋਇਆ ਤਾਂ ਉਸ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਟਰੈਵਲ ਏਜੰਟਾਂ ਨੇ ਉਸ ਪ੍ਰਤੀ ਆਪਣਾ ਰਵੱਈਆ ਹੀ ਬਦਲ ਦਿੱਤਾ ਤੇ ਉਸ ਨਾਲ ਕੁੱਟ ਮਾਰ ਸ਼ੁਰੂ ਕਰ ਦਿੱਤੀ। ਪੀੜਤਾ ਨੇ ਦੱਸਿਆ ਕਿ ਕੰਮ ਦੌਰਾਨ ਹੋਈ ਇਨਫੈਕਸ਼ਨ ਕਾਰਨ ਉਸ ਦੀ ਸਿਹਤ ਬੁਰੀ ਤਰ੍ਹਾਂ ਨਾਲ ਵਿਗੜ ਗਈ ਸੀ ਤੇ ਜਿਸ ਪਰਿਵਾਰ ਵਿੱਚ ਉਹ ਕੰਮ ਕਰ ਰਹੀ ਸੀ, ਉਨ੍ਹਾਂ ਵੱਲੋਂ ਉਸ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਤੇ ਇਸ ਹਾਲਤ 'ਚ ਵੀ ਉਸ ਕੋਲੋਂ ਜ਼ਬਰਨ ਕੰਮ ਕਰਵਾਇਆ ਜਾ ਰਿਹਾ ਸੀ। 

ਉਸਨੇ ਦੱਸਿਆ ਕਿ ਉਥੇ ਰਹਿੰਦਿਆ ਉਸ ਦੀ ਪਰਿਵਾਰ ਨਾਲ ਗੱਲ ਵੀ ਨਹੀ ਸੀ ਕਰਵਾਈ ਜਾਂਦੀ। ਵਾਪਸੀ ਲਈ ਉਨ੍ਹਾਂ ਵੱਲੋਂ ਦਿੱਤੇ ਲੱਖਾਂ ਰੁਪਏ ਦਿੱਤੇ ਜਾਣ ਦੇ ਬਾਵਜੂਦ ਵੀ ਵਾਪਸ ਨਹੀ ਸੀ ਭੇਜਿਆ ਜਾ ਰਿਹਾ। ਇਸ ਸੰਬੰਧੀ ਪੀੜਤਾ ਦੇ ਪਤੀ ਵੱਲੋਂ 7 ਮਈ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਸੀ ਤੇ ਪਤਨੀ ਬਾਰੇ ਦੱਸਿਆ ਗਿਆ, ਜਿਸ 'ਤੇ ਸੰਤ ਸੀਚੇਵਾਲ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇਹ ਲੜਕੀ ਕੁਝ ਦਿਨਾਂ ਵਿੱਚ ਹੀ ਵਾਪਸ ਆ ਗਈ।

ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖਾੜੀ ਦੇਸ਼ਾਂ ਵਿੱਚ ਲੜਕੀਆਂ ਨੂੰ ਭੇਜਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਪੰਜਾਬ ਪੁਲਸ ਦੇ ਅਧਿਕਾਰੀਆਂ ਨੂੰ ਵੀ ਇਹ ਗੱਲ ਸਖ਼ਤੀ ਨਾਲ ਕਹੀ ਕਿ ਟਰੈਵਲ ਏਜੰਟਾਂ ਹੱਥੋਂ ਸਤਾਈਆਂ ਇਨ੍ਹਾਂ ਲੜਕੀਆਂ ਦੇ ਮਾਮਲਿਆਂ ਨੂੰ ਹਮਦਰਦੀ ਨਾਲ ਸੁਣਿਆ ਜਾਵੇ ਤੇ ਉਨ੍ਹਾਂ ਦੇ ਹੱਲ ਵਾਸਤੇ ਸੁਹਿਰਦ ਯਤਨ ਕੀਤੇ ਜਾਣ। ਉਨ੍ਹਾਂ ਇਸ ਲਈ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਲਗਾਤਾਰ ਇਨ੍ਹਾਂ ਲੜਕੀਆਂ ਨੂੰ ਤਰਸਯੋਗ ਹਲਾਤਾਂ ਵਿੱਚੋਂ ਕੱਢ ਕਿ ਵਾਪਸ ਲਿਆਂਦਾ ਗਿਆ ਹੈ। 

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਸੁਪਰ ਫਾਸਟ ਕਾਰਵਾਈ, ਕਾਲਜ 'ਚ ਹੋਈ ਫਾਇਰਿੰਗ ਦੇ ਮਾਮਲੇ ਨੂੰ FIR ਤੋਂ ਪਹਿਲਾਂ ਹੀ ਕੀਤਾ ਟ੍ਰੇਸ

ਪੀੜਤ ਲੜਕੀ ਨੇ ਆਪਣਾ ਦੁੱਖ ਬਿਆਨ ਕਰਦਿਆ ਪੰਜਾਬ ਪੁਲਿਸ ਦੇ ਵਿਵਹਾਰ 'ਤੇ ਹੈਰਾਨੀ ਪ੍ਰਗਟਾਈ ਕਿ ਜਦੋਂ ਉਹ ਮੋਗਾ ਪੁਲਸ ਕੋਲ ਆਪਣੀ ਸ਼ਿਕਾਇਤ ਲੈ ਕੇ ਗਈ ਸੀ ਤਾਂ ਉੁਲਟਾ ਉਸ ਨੂੰ ਹੀ ਡਰਾਇਆ ਧਮਾਕਿਆ ਗਿਆ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਸ਼ਿਕਾਇਤ ਕੀਤੀ ਤਾਂ ਪੁਲਸ ਅਧਿਕਾਰੀ ਕਹਿਣ ਲੱਗੇ ਇਨ੍ਹਾਂ ਬਿਆਨਾਂ 'ਤੇ ਕਾਰਵਾਈ ਨਹੀ ਕੀਤੀ ਜਾਣੀ, ਸਗੋਂ ਉਨ੍ਹਾਂ ਬਿਆਨਾਂ 'ਤੇ ਕਾਰਵਾਈ ਕੀਤੀ ਜਾਵੇਗੀ ਜੋ ਪੁਲਸ ਵੱਲੋਂ ਲਿਖੇ ਜਾਣਗੇ। ਉਸ ਨੇ ਇਹ ਦੋਸ਼ ਵੀ ਲਾਇਆ ਕਿ ਪੁਲਸ ਅਧਿਕਾਰੀ ਨੇ ਟਰੈਵਲ ਏਜੰਟ ਦਾ ਪੱਖ ਪੂਰਦਿਆਂ ਕਿਹਾ ਕਿ ਉਸ ਵਿਚਾਰੀ ਦੇ ਤਾਂ ਪੈਸੇ ਹੀ ਮਰ ਗਏ ਹਨ, ਜਦਕਿ ਪੀੜਤਾ ਵੱਲੋ ਦਿੱਤੇ ਗਏ ਪੈਸਿਆਂ ਬਾਰੇ ਉਨ੍ਹਾਂ ਤੋਂ ਹੀ ਸਵਾਲ ਕੀਤੇ ਗਏ ਕਿ ਇਹ ਕਿੱਥੋਂ ਆਏ। ਪੀੜਤਾ ਨੇ ਇਸ ਗੱਲ ਦਾ ਵੀ ਗਿਲਾ ਕੀਤਾ ਕਿ ਬੇਗਾਨੇ ਮੁਲਕ ਵਿੱਚ ਹੋਏ ਇਸ ਤਸ਼ਦੱਦ ਦਾ ਇਨ੍ਹਾਂ ਦੁੱਖ ਨਹੀ ਹੋਇਆ ਜਿੰਨਾ ਆਪਣੇ ਹੀ ਮੁਲਕ ਵਿੱਚ ਇਨਸਾਫ਼ ਲੈਣ ਲਈ ਪੰਜਾਬ ਪੁਲਸ ਵੱਲੋਂ ਕੀਤੇ ਵਿਵਹਾਰ ਦਾ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰਦਾਤ, ਖੇਤ ਨੂੰ ਪਾਣੀ ਲਾ ਕੇ ਘਰ ਜਾ ਰਹੇ ਕਿਸਾਨ ਦਾ ਗੋਲ਼ੀਆਂ ਮਾਰ ਕੇ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News