ਦਗੇਬਾਜ਼ ਪ੍ਰੇਮੀ ਨੇ ਗਰਭਵਤੀ ਪ੍ਰੇਮਿਕਾ ਦਾ ਜ਼ਬਰਨ ਡਿਗਾਇਆ ਗਰਭ, ਹੈਰਾਨ ਕਰ ਦੇਵੇਗੀ ਅੱਗੇ ਦੀ ਕਹਾਣੀ

Friday, Jun 04, 2021 - 10:48 AM (IST)

ਦਗੇਬਾਜ਼ ਪ੍ਰੇਮੀ ਨੇ ਗਰਭਵਤੀ ਪ੍ਰੇਮਿਕਾ ਦਾ ਜ਼ਬਰਨ ਡਿਗਾਇਆ ਗਰਭ, ਹੈਰਾਨ ਕਰ ਦੇਵੇਗੀ ਅੱਗੇ ਦੀ ਕਹਾਣੀ

ਖਰੜ (ਜ. ਬ.) : ਖਰੜ ਵਿਚ ਰਹਿੰਦੀ ਇਕ ਕੁੜੀ ਨੂੰ ਪਹਿਲਾਂ ਉਸ ਦੇ ਪ੍ਰੇਮੀ ਨੇ ਸਰੀਰਕ ਸਬੰਧੀ ਬਣਾ ਕੇ ਗਰਭਵਤੀ ਕਰ ਦਿੱਤਾ ਅਤੇ ਫਿਰ ਜ਼ਬਰਨ ਉਸ ਦਾ ਗਰਭ ਡਿਗਾ ਦਿੱਤਾ। ਇੰਨਾ ਹੀ ਨਹੀਂ, ਵਿਆਹ ਕਰਵਾ ਕੇ ਵੀ ਦਗ਼ੇਬਾਜ਼ ਪ੍ਰੇਮੀ ਉਸ ਨੂੰ ਦਗ਼ਾ ਦੇਣ ਤੋਂ ਬਾਜ਼ ਨਹੀਂ ਆਇਆ। ਪੀੜਤ ਕੁੜੀ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਸਾਲ 2019 ਵਿਚ ਹਨੂੰਮਾਨਗੜ੍ਹ ਰਾਜਸਥਾਨ ਦੇ ਵਸਨੀਕ ਮੁੰਡੇ ਉਮੇਸ਼ ਨਾਲ ਉਸ ਦੇ ਪ੍ਰੇਮ ਸਬੰਧ ਬਣ ਗਏ ਤਾਂ ਉਸ ਤੋਂ ਬਾਅਦ ਮੁੰਡੇ ਨੇ ਉਸ ਨਾਲ ਸਰੀਰਕ ਸਬੰਧ ਬਣਾਏ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੀ ਲਪੇਟ 'ਚ ਆਏ 'ਮਿਲਖਾ ਸਿੰਘ' ਦੀ ਫਿਰ ਵਿਗੜੀ ਸਿਹਤ, PGI 'ਚ ਕਰਵਾਇਆ ਦਾਖ਼ਲ

ਇਸ ਦੌਰਾਨ ਉਹ ਗਰਭਵਤੀ ਹੋ ਗਈ। ਮੁੰਡੇ ਨੇ ਗਰਭ ਡਿਗਾਉਣ ਲਈ ਕੁੱਟਮਾਰ ਕਰ ਕੇ ਉਸ ਨੂੰ ਜ਼ਬਰਦਸਤੀ ਦਵਾਈ ਖਵਾ ਦਿੱਤੀ। ਇਸ ਤੋਂ ਬਾਅਦ ਉਹ ਪੀੜਤਾ ਨੂੰ ਇਕੱਲੀ ਛੱਡ ਕੇ ਭੱਜ ਗਿਆ ਸੀ। ਪੀੜਤ ਕੁੜੀ ਨੇ ਦੱਸਿਆ ਕਿ ਉਸ ਨੇ ਇਹ ਸਾਰਾ ਮਾਮਲਾ ਜਦੋਂ ਜ਼ਿਲ੍ਹਾ ਪੁਲਸ ਮੁਖੀ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਸ ਨੇ ਪੂਰੀ ਛਾਣ-ਬੀਣ ਕਰ ਕੇ ਮੁੰਡੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਉਸ ਤੋਂ ਬਾਅਦ ਮੁੰਡੇ ਦੇ ਘਰਦਿਆਂ ਨੇ ਉਸ ਦਾ 24 ਦਸੰਬਰ, 2019 ਨੂੰ ਪੀੜਤਾ ਨਾਲ ਵਿਆਹ ਕਰਵਾ ਦਿੱਤਾ ਸੀ।

ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੀ ਸਿਆਸੀ ਲੜਾਈ 'ਚ 'ਘਰਵਾਲੀਆਂ' ਦੀ ਐਂਟਰੀ, ਇੰਝ ਕੱਢਿਆ ਦਿਲ ਦਾ ਉਬਾਲ

ਪੀੜਤਾ ਨੇ ਦੱਸਿਆ ਕਿ ਜਦੋਂ ਉਹ 8 ਮਾਰਚ, 2020 ਨੂੰ ਪਟਿਆਲਾ ਗਏ ਤਾਂ ਉਸ ਦੇ ਪਤੀ ਨੇ ਉਸ ਨੂੰ ਪਟਿਆਲਾ ਦੇ ਬੱਸ ਸਟੈਂਡ ’ਤੇ ਛੱਡ ਦਿੱਤਾ ਅਤੇ ਆਪ ਫਿਰ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਸਿਆਸੀ ਬਿਸਾਤ 'ਤੇ 'ਕੈਪਟਨ' ਨੇ ਖੇਡਿਆ 'ਮਾਸਟਰ ਸਟ੍ਰੋਕ', ਸਿੱਧੂ ਸਣੇ ਵਿਰੋਧੀਆਂ ਨੂੰ ਕੀਤਾ ਚਾਰੇ ਖਾਨੇ ਚਿੱਤ

ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਲਿਖਤੀ ਸ਼ਿਕਾਇਤ ਜ਼ਿਲ੍ਹਾ ਪੁਲਸ ਮੁਖੀ ਮੋਹਾਲੀ ਨੂੰ ਦਿੱਤੀ ਹੋਈ ਹੈ ਅਤੇ ਹੁਣ ਇਹ ਮਾਮਲਾ ਐੱਸ. ਪੀ. ਦਿਹਾਤੀ ਦੇ ਕੋਲ ਹੈ। ਉਸ ਨੇ ਐੱਸ. ਪੀ. ਦਿਹਾਤੀ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਸ ਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇ, ਉਹ ਆਪਣੇ ਪਤੀ ਨਾਲ ਰਹਿਣ ਲਈ ਤਿਆਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News