ਕੁੜੀ ਨਾਲ ਹਵਸ ਮਿਟਾਉਣ ਮਗਰੋਂ ਮੰਗੇਤਰ ਤੱਕ ਪਹੁੰਚਾਈਆਂ ਸੀ ਅਸ਼ਲੀਲ ਤਸਵੀਰਾਂ, ਮਾਮਲੇ 'ਚ ਆਇਆ ਨਵਾਂ ਮੋੜ

Friday, Sep 04, 2020 - 10:37 AM (IST)

ਕੁੜੀ ਨਾਲ ਹਵਸ ਮਿਟਾਉਣ ਮਗਰੋਂ ਮੰਗੇਤਰ ਤੱਕ ਪਹੁੰਚਾਈਆਂ ਸੀ ਅਸ਼ਲੀਲ ਤਸਵੀਰਾਂ, ਮਾਮਲੇ 'ਚ ਆਇਆ ਨਵਾਂ ਮੋੜ

ਚੰਡੀਗੜ੍ਹ (ਸੁਸ਼ੀਲ) : ਆਈ. ਏ. ਐੱਸ. ਦੀ ਤਿਆਰੀ ਕਰਨ ਚੰਡੀਗੜ੍ਹ ਆਈ ਕੁੜੀ ਨਾਲ ਜਬਰ-ਜ਼ਿਨਾਹ ਕਰਨ ਮਗਰੋਂ ਉਸ ਦੀ ਅਸ਼ਲੀਲ ਤਸਵੀਰਾਂ ਮੰਗੇਤਰ ਦੇ ਜੀਜੇ ਨੂੰ ਭੇਜਣ ਦੇ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਪੁਲਸ ਨੇ ਇਸ ਘਟਨਾ ਦੇ ਫ਼ਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਮੋਹਾਲੀ ਵਾਸੀ ਸਰਬਜੀਤ ਸਿੰਘ ਫ਼ੌਜ ਦਾ ਸਾਬਕਾ ਕਾਂਸਟੇਬਲ ਹੈ। ਮੁਲਜ਼ਮ ਨੇ ਕੁੜੀ ਦੀ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਲੈ ਕੇ ਉਸ ਨੂੰ ਬਲੈਕਮੇਲ ਕੀਤਾ ਅਤੇ ਦੋਸਤ ਨਾਲ ਮਿਲ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਕੁੜੀ ਮੁਤਾਬਕ ਸਾਲ 2018 'ਚ ਮੋਹਾਲੀ ਦੇ ਸਰਬਜੀਤ ਸਿੰਘ ਨਾਲ ਉਸ ਦੀ ਦੋਸਤੀ ਫੇਸਬੁੱਕ ’ਤੇ ਹੋਈ ਸੀ।

ਇਹ ਵੀ ਪੜ੍ਹੋ : ਪੰਜਾਬ ਦੇ 'ਬਿਜਲੀ ਖਪਤਕਾਰਾਂ' ਨੂੰ ਫਿਰ ਲੱਗਾ ਵੱਡਾ ਝਟਕਾ!

ਇਕ ਵਾਰ ਪੈਸੇ ਦੀ ਲੋੜ ਪੈਣ ’ਤੇ ਉਸ ਨੇ ਮਦਦ ਦੇ ਨਾਮ ’ਤੇ ਬਹਾਨਾ ਬਣਾ ਕੇ ਸੈਕਟਰ-17 ਸਥਿਤ ਇਕ ਹੋਟਲ 'ਚ ਕੁੜੀ ਨੂੰ ਮਿਲਣ ਬੁਲਾਇਆ ਸੀ। ਇਸ ਦੌਰਾਨ ਮੁਲਜ਼ਮ ਨੇ ਉਸ ਨੂੰ ਕੋਲਡ ਡਰਿੰਕ 'ਚ ਨਸ਼ੀਲੀ ਦਵਾਈ ਪਿਲਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ। ਵੀਡੀਓ ਵਾਇਰਲ ਕਰਨ ਅਤੇ ਮੰਗੇਤਰ ਨੂੰ ਭੇਜਣ ਦੀ ਧਮਕੀ ਦੇ ਕੇ ਉਹ ਉਸ ਨੂੰ ਵੱਖ-ਵੱਖ ਹੋਟਲਾਂ 'ਚ ਬੁਲਾ ਕੇ ਜਬਰ-ਜ਼ਿਨਾਹ ਕਰਨ ਲੱਗਾ। ਕੁੜੀ ਦੀ ਸ਼ਿਕਾਇਤ ’ਤੇ ਦਿੱਲੀ ਪੁਲਸ ਨੇ ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਸੀ। ਇਸ ਤੋਂ ਬਾਅਦ ਪੀੜਤਾ ਦੀ ਸ਼ਿਕਾਇਤ ’ਤੇ ਸੈਕਟਰ-17 ਥਾਣਾ ਪੁਲਸ ਨੇ ਮੁਲਜ਼ਮ ਖਿਲਾਫ਼ ਕੇਸ ਦਰਜ ਕੀਤਾ। ਪੁਲਸ ਮੁਲਜ਼ਮ ਦੀ ਭਾਲ 'ਚ ਲੱਗੀ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁਫ਼ਤ 'ਕੋਵਿਡ ਟੈਸਟ' ਨੂੰ ਦਿੱਤੀ ਮਨਜ਼ੂਰੀ
ਦੋਸਤ ਨਾਲ ਮਿਲ ਕੇ ਕੀਤਾ ਜਬਰ-ਜ਼ਿਨਾਹ
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਸਰਬਜੀਤ ਨੇ ਉਸ ਨੂੰ ਮਨੀਮਾਜਰਾ ਦੇ ਹੋਟਲ 'ਚ ਬੁਲਾਇਆ ਅਤੇ ਕਿਹਾ ਕਿ ਜੇਕਰ ਨਹੀਂ ਆਵੇਗੀ ਤਾਂ ਉਹ ਉਸ ਦੀ ਅਸ਼ਲੀਲ ਤਸਵੀਰ ਮੰਗੇਤਰ ਨੂੰ ਭੇਜ ਦੇਵੇਗਾ। ਉਹ ਡਰ ਕੇ ਮਨੀਮਾਜਰਾ ਆ ਗਈ, ਉੱਥੇ ਸਰਬਜੀਤ ਅਤੇ ਉਸ ਦੇ ਇਕ ਦੋਸਤ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਇਸ ਤੋਂ ਕੁੱਝ ਮਹੀਨੇ ਬਾਅਦ ਉਸ ਨੇ ਬਲੈਕਮੇਲ ਕਰ ਕੇ ਉਸ ਨੂੰ ਅੰਮ੍ਰਿਤਸਰ 'ਚ ਇਕ ਹੋਟਲ 'ਚ ਬੁਲਾ ਕੇ ਵੀ ਜਬਰ-ਜ਼ਿਨਾਹ ਕੀਤਾ ਸੀ। ਇਸ ਦੌਰਾਨ ਕਿਸੇ ਨੂੰ ਵੀ ਕੁੱਝ ਕਹਿਣ ’ਤੇ ਅਸ਼ਲੀਲ ਵੀਡੀਓ ਅਤੇ ਤਸਵੀਰ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ : ਬਿੱਲ ਭਰਨ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਨ ਨਾਲ ਲੱਥਪਥ ਮਿਲੀ ਲਾਸ਼
ਮੰਗੇਤਰ ਦੇ ਜੀਜੇ ਨੂੰ ਭੇਜੀ ਤਸਵੀਰ, ਮੰਗਣੀ ਵੀ ਟੁੱਟੀ
ਸ਼ਿਕਾਇਤਕਰਤਾ ਨੇ ਦੱਸਿਆ ਕਿ ਜੁਲਾਈ, 2020 'ਚ ਮੁਲਜ਼ਮ ਨੇ ਉਸ ਦੇ ਮੰਗੇਤਰ ਦੇ ਜੀਜੇ ਨੂੰ ਉਸ ਦੀਆਂ ਅਸ਼ਲੀਲ ਤਸਵੀਰਾਂ ਭੇਜ ਦਿੱਤੀਆਂ। ਇਸ ਕਾਰਣ ਉਸ ਦੀ ਮੰਗਣੀ ਵੀ ਟੁੱਟ ਗਈ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਅਖ਼ੀਰ 'ਚ ਮੁਲਜ਼ਮ ਖਿਲਾਫ਼ ਪੁਲਸ 'ਚ ਸ਼ਿਕਾਇਤ ਦੇ ਦਿੱਤੀ ਸੀ।


 


author

Babita

Content Editor

Related News